ਟੈਲੀਕਾਮ ਕੰਪਨੀਆਂ ਦੀ ਅਰਜ਼ੀ SC ''ਚ ਰੱਦ, ਵੋਡਾਫੋਨ-ਆਈਡਿਆ ਦੇ ਸ਼ੇਅਰਾਂ ''ਚ ਆਈ ਭਾਰੀ ਗਿਰਾਵਟ
Friday, Jul 23, 2021 - 02:42 PM (IST)
ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਅੱਜ ਇਕ ਅੰਤਰਿਮ ਫ਼ੈਸਲੇ ਵਿਚ ਭਾਰਤੀ ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦੁਆਰਾ ਦਾਇਰ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਦੂਰਸੰਚਾਰ ਕੰਪਨੀਆਂ ਨੇ ਇਹ ਪਟੀਸ਼ਨ ਐਡਜਸਟਡ ਗਰੋਸ ਰੈਵੇਨਿਊ(ਏਜੀਆਰ) ਗਣਨਾ ਨੂੰ ਦਰੁਸਤ ਕਰਨ ਲਈ ਦਾਇਰ ਕੀਤੀ ਸੀ, ਪਰ ਸੁਪਰੀਮ ਕੋਰਟ ਨੇ ਇਸ ਪਟੀਸ਼ਨ 'ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਫੈਸਲੇ ਦਾ ਸਭ ਤੋਂ ਬੁਰਾ ਪ੍ਰਭਾਵ ਵੋਡਾਫੋਨ-ਆਈਡੀਆ ਦੇ ਸ਼ੇਅਰਾਂ 'ਤੇ ਪਿਆ ਹੈ। ਵੋਡਾਫੋਨ-ਆਈਡੀਆ ਦੇ ਸ਼ੇਅਰ ਸ਼ੁੱਕਰਵਾਰ ਨੂੰ ਐੱਨ.ਐੱਸ.ਈ. ਤੇ 11% ਤੱਕ ਡਿੱਗ ਗਏ। ਵੋਡਾਫੋਨ ਆਈਡੀਆ ਦੇ ਸ਼ੇਅਰ ਦੁਪਹਿਰ 1.22 ਵਜੇ 7.57 ਫੀਸਦੀ ਘੱਟ ਕੇ 8.55 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਸੁਪਰੀਮ ਕੋਰਟ ਦੇ ਤਾਜ਼ਾ ਫੈਸਲੇ ਨੇ ਵੋਡਾਫੋਨ ਆਈਡੀਆ ਦੀ ਮੁਸ਼ਕਲ ਵਧਾ ਦਿੱਤੀ ਹੈ। ਕੰਪਨੀ ਕੋਲ 58,000 ਕਰੋੜ ਰੁਪਏ ਦਾ ਬਕਾਇਆ ਹੈ। ਜੇ ਕੰਪਨੀ ਬਕਾਏ ਅਦਾ ਕਰਨ ਲਈ ਫੰਡਾਂ ਦਾ ਪ੍ਰਬੰਧ ਨਹੀਂ ਕਰ ਸਕੀਂ ਤਾਂ ਇਸ ਦੇ ਕਾਰੋਬਾਰ ਨੂੰ ਵੱਡਾ ਨੁਕਸਾਨ ਹੋ ਸਕਦਾ ਹੈ।
ਇਹ ਵੀ ਪੜ੍ਹੋ: Income Tax ਵਿਭਾਗ ਦੇ ਨੋਟਿਸ ਖ਼ਿਲਾਫ਼ ਟੈਕਸਦਾਤਿਆਂ ਵੱਲੋਂ ਹਾਈਕੋਰਟ ਦਾ ਰੁਖ਼, ਦਿੱਤੀ ਚੁਣੌਤੀ
ਦੂਜੇ ਪਾਸੇ ਭਾਰਤੀ ਏਅਰਟੈੱਲ ਦੇ ਸ਼ੇਅਰਾਂ ਵਿਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਏਅਰਟੈਲ ਦੇ ਸ਼ੇਅਰ ਦੁਪਹਿਰ 1.14 ਵਜੇ 1.40 ਪ੍ਰਤੀਸ਼ਤ ਵੱਧ ਕੇ 554.35 ਰੁਪਏ 'ਤੇ ਕਾਰੋਬਾਰ ਕਰ ਰਹੇ ਹਨ। ਏਅਰਟੈਲ ਦਾ ਏਜੀਆਰ ਉੱਤੇ 44,000 ਕਰੋੜ ਰੁਪਏ ਦਾ ਬਕਾਇਆ ਹੈ। ਪਿਛਲੇ ਸਾਲ ਸਤੰਬਰ ਵਿਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਦੂਰਸੰਚਾਰ ਕੰਪਨੀਆਂ ਨੂੰ ਬਕਾਇਆ ਏ.ਜੀ.ਆਰ. ਦਾ ਭੁਗਤਾਨ ਕਰਨ ਲਈ 10 ਸਾਲ ਦਿੱਤੇ ਜਾਣਗੇ। ਟੈਲੀਕਾਮ ਕੰਪਨੀਆਂ ਨੂੰ ਹਰ ਸਾਲ 10% ਕਿਸ਼ਤ ਅਦਾ ਕਰਨ ਲਈ ਕਿਹਾ ਗਿਆ ਹੈ।
ਹਾਲਾਂਕਿ, ਜੇ ਦੂਰਸੰਚਾਰ ਕੰਪਨੀਆਂ ਮੁੜ ਗਣਨਾ ਦੀ ਮੰਗ ਕਰ ਰਹੀਆਂ ਸਨ ਪਰ ਅੱਜ ਸੁਪਰੀਮ ਕੋਰਟ ਨੇ ਵੀ ਇਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ।
ਇਹ ਵੀ ਪੜ੍ਹੋ: 6 ਕਰੋੜ ਮੁਲਾਜ਼ਮਾਂ ਦੇ PF ਖ਼ਾਤੇ 'ਚ ਆਉਣ ਵਾਲਾ ਹੈ ਪੈਸਾ, ਘਰ ਬੈਠੇ ਇੰਝ ਚੈੱਕ ਕਰੋ ਖਾਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।