ਟੈੱਕ ਮਹਿੰਦਰਾ ਅਤੇ ਗੂਗਲ ਕਲਾਊਡ ਨੇ ਜੈਨਰੇਟਿਵ AI ਲਈ ਕੀਤੀ ਸਾਂਝੇਦਾਰੀ
Friday, Aug 23, 2024 - 02:35 PM (IST)
ਨਵੀਂ ਦਿੱਲੀ (ਯੂ. ਐੱਨ. ਆਈ.) - ਸੂਚਨਾ ਤਕਨੀਕੀ ਕੰਪਨੀ ਟੈੱਕ ਮਹਿੰਦਰਾ ਅਤੇ ਗੂਗਲ ਕਲਾਊਡ ਨੇ ਭਾਰਤ ਦੇ ਮੋਹਰੀ ਉਦਯੋਗਿਕ ਉਦਮਾਂ ’ਚੋਂ ਇਕ ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਦੀਆਂ ਵੱਖ-ਵੱਖ ਸੰਸਥਾਵਾਂ ਲਈ ਜੈਨਰੇਟਿਵ ਏ. ਆਈ. ਅਪਣਾਉਣ ਨੂੰ ਬੜ੍ਹਾਵਾ ਦੇਣ ਅਤੇ ਡਿਜੀਟਲ ਤਬਦੀਲੀ ਦੀ ਅਗਵਾਈ ਕਰਨ ਲਈ ਇਕ ਰਣਨੀਤੀਕ ਸਾਂਝੇਦਾਰੀ ਕੀਤੀ।
ਕੰਪਨੀ ਨੇ ਕਿਹਾ ਕਿ ਇਸ ਸਾਂਝੇਦਾਰੀ ਦੇ ਤੌਰ ’ਤੇ ਟੈੱਕ ਮਹਿੰਦਰਾ ਐੱਮ. ਐਂਡ ਐੱਮ. ਲਈ ਇੰਜੀਨੀਅਰਿੰਗ, ਸਪਲਾਈ ਲੜੀ, ਵਿਕਰੀ ਤੋਂ ਪਹਿਲਾਂ ਅਤੇ ਵਿਕਰੀ ਤੋਂ ਬਾਅਦ ਸੇਵਾਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਵਧਾਉਣ ਲਈ ਏ. ਆਈ. ਅਤੇ ਮਸ਼ੀਨ ਲਰਨਿੰਗ (ਐੱਮ. ਐੱਲ.) ਤਕਨੀਕਾਂ ਦਾ ਲਾਭ ਉਠਾਵੇਗੀ। ਟੈੱਕ ਮਹਿੰਦਰਾ ਐੱਮ. ਐਂਡ ਐੱਮ. ਦੇ ਕਾਰਜ ਖੇਤਰ ਦੇ ਕਲਾਊਡ ਤਬਦੀਲੀ ਅਤੇ ਡਿਜਟਲੀਕਰਣ ਦੀ ਵੀ ਅਗਵਾਈ ਕਰੇਗੀ ਅਤੇ ਐੱਮ. ਐਂਡ ਐੱਮ. ਦੇ ਡਾਟਾ ਪਲੇਟਫਾਰਮ ਨੂੰ ਗੂਗਲ ਕਲਾਊਡ ’ਤੇ ਉਪਲੱਬਧ ਕਰਵਾਏਗੀ।