ਬਾਜ਼ਾਰ ਪੂੰਜੀਕਰਨ ਦੇ ਲਿਹਾਜ਼ ਨਾਲ ਰਿਲਾਇੰਸ ਫਿਰ ਤੋਂ ਟਾਪ ''ਤੇ, TCS ਨੂੰ ਪਛਾੜਿਆ

09/21/2019 11:56:11 AM

ਨਵੀਂ ਦਿੱਲੀ—ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਨੇ ਬਾਜ਼ਾਰ ਪੂੰਜੀਕਰਨ ਦੇ ਮਾਮਲੇ 'ਚ ਸ਼ੁੱਕਰਵਾਰ ਨੂੰ ਟਾਟਾ ਕੰਸਲਟੈਂਸੀ ਸਰਵਿਸੇਜ਼ (ਟੀ.ਸੀ.ਐੱਸ.) ਨੂੰ ਪਿਛੇ ਛੱਡ ਦਿੱਤਾ। ਆਰ.ਆਈ.ਐੱਲ. ਦੇ ਸ਼ੇਅਰਾਂ 'ਚ ਤੇਜ਼ੀ ਨਾਲ ਉਸ ਦਾ ਬਾਜ਼ਾਰ ਪੂੰਜੀਕਰਨ ਵਧ ਗਿਆ। ਸ਼ੁੱਕਰਵਾਰ ਨੂੰ ਕਾਰੋਬਾਰ ਬੰਦ ਹੋਣ ਦੇ ਸਮੇਂ ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਨ ਵਧ ਕੇ 7,95,179.62 ਕਰੋੜ ਰੁਪਏ ਹੋ ਗਿਆ ਹੈ।
ਉੱਧਰ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਨ 7,75,092.58 ਕਰੋੜ ਰੁਪਏ ਰਿਹਾ ਜੋ ਕਿ ਰਿਲਾਇੰਸ ਇੰਡਸਟਰੀਜ਼ ਦੇ ਪੂੰਜੀਕਰਨ ਤੋਂ 20,087.04 ਕਰੋੜ ਰੁਪਏ ਘੱਟ ਹੈ। ਬੰਬਈ ਸ਼ੇਅਰ ਬਾਜ਼ਾਰ 'ਚ ਰਿਲਾਇੰਸ ਦਾ ਸ਼ੇਅਰ 6.42 ਫੀਸਦੀ ਵਧ ਕੇ 1,254.40 ਰੁਪਏ 'ਤੇ ਬੰਦ ਹੋਇਆ ਜਦੋਂਕਿ ਟੀ.ਸੀ.ਐੱਸ. ਦਾ ਸ਼ੇਅਰ 1.74 ਫੀਸਦੀ ਡਿੱਗ ਕੇ 2,065.60 ਰੁਪਏ 'ਤੇ ਆ ਗਿਆ ਹੈ।
ਬਾਜ਼ਾਰ ਪੂੰਜੀਕਰਨ ਦੇ ਲਿਹਾਜ ਨਾਲ ਰਿਲਾਇੰਸ ਇੰਡਸਟਰੀਜ਼ ਅਤੇ ਟੀ.ਸੀ.ਐੱਸ. ਦੇ ਬਾਅਦ ਐੱਚ.ਡੀ.ਐੱਫ.ਸੀ. ਬੈਂਕ (6,56,546.37 ਕਰੋੜ ਰੁਪਏ) ਤੀਜੇ ਸਥਾਨ, ਹਿੰਦੁਸਤਾਨ ਯੂਨੀਲੀਵਰ (4,26,467.98 ਕਰੋੜ ਰੁਪਏ) ਚੌਥੇ ਅਤੇ ਐੱਚ.ਡੀ.ਐੱਫ.ਸੀ. (3,54,270.94 ਕਰੋੜ ਰੁਪਏ) ਪੰਜਵੇਂ ਸਥਾਨ 'ਤੇ ਹੈ।


Aarti dhillon

Content Editor

Related News