ਟਾਟਾ ਸਟੀਲ ਇੰਡੀਆ ਦਾ ਇਸਪਾਤ ਉਤਪਾਦਨ ਤੀਜੀ ਤਿਮਾਹੀ ''ਚ ਮਾਮੂਲੀ ਵਧਿਆ

Friday, Jan 10, 2020 - 12:57 PM (IST)

ਟਾਟਾ ਸਟੀਲ ਇੰਡੀਆ ਦਾ ਇਸਪਾਤ ਉਤਪਾਦਨ ਤੀਜੀ ਤਿਮਾਹੀ ''ਚ ਮਾਮੂਲੀ ਵਧਿਆ

ਨਵੀਂ ਦਿੱਲੀ—ਟਾਟਾ ਸਟੀਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ 'ਚ ਭਾਰਤ 'ਚ ਉਸ ਦਾ ਇਸਪਾਤ ਉਤਪਾਦ ਅਸਥਾਈ ਤੌਰ (ਪ੍ਰੋਵਿਜ਼ਨਲ) 'ਤੇ 1.8 ਫੀਸਦੀ ਵਧ ਕੇ 4.6 ਲੱਖ ਟਨ ਰਿਹਾ। ਇਕ ਸਾਲ ਪਹਿਲਾਂ ਦੀ ਇਸ ਤਿਮਾਹੀ 'ਚ ਕੰਪਨੀ ਦੇ ਭਾਰਤੀ ਸੰਚਾਲਨ ਦਾ ਉਤਪਾਦਨ ਵਾਸਤਵਿਕ ਆਧਾਰ 'ਤੇ 43.8 ਲੱਖ ਟਨ ਸੀ। ਟਾਟਾ ਸਟੀਲ ਨੇ ਬੰਬਈ ਸ਼ੇਅਰ ਬਾਜ਼ਾਰ ਨੂੰ ਦੱਸਿਆ ਕਿ ਸਮੀਖਿਆਧੀਨ ਸਮੇਂ 'ਚ ਟਾਟਾ ਸਟੀਲ ਇੰਡੀਆ ਦੀ ਵਿਕਰੀ ਤਿਮਾਹੀ ਆਧਾਰ 'ਤੇ 17 ਫੀਸਦੀ ਵਧੀ ਹੈ। ਇਸ 'ਚ ਕਿਹਾ ਗਿਆ ਹੈ ਕਿ 2019-20 ਦੀ ਤੀਜੀ ਤਿਮਾਹੀ 'ਚ ਟਾਟਾ ਸਟੀਲ ਯੂਰਪ ਦਾ ਉਤਪਾਦਨ ਅਤੇ ਵਿਕਰੀ ਤਿਮਾਹੀ ਆਧਾਰ 'ਤੇ ਕਰੀਬ-ਕਰੀਬ ਪੁਰਵ ਪੱਧਰ 'ਤੇ ਰਿਹਾ। ਉੱਧਰ ਸਿੰਗਾਪੁਰ ਅਤੇ ਥਾਈਲੈਂਡ ਦੇ ਬਾਜ਼ਾਰਾਂ 'ਚ ਸੁਸਤ ਮੰਗ ਨਾਲ ਟਾਟਾ ਸਟੀਲ ਦੇ ਦੱਖਣੀ ਪੂਰਬ ਏਸ਼ੀਆ ਸੰਚਾਲਨ ਦਾ ਉਤਪਾਦਨ ਤਿਮਾਹੀ ਆਧਾਰ 'ਤੇ ਡਿੱਗਿਆ ਹੈ। ਕੰਪਨੀ ਨੇ ਕਿਹਾ ਕਿ ਨਿਵੇਸ਼ 'ਚ ਕਮਜ਼ੋਰ ਵਾਧਾ ਅਤੇ ਨਿੱਜੀ ਖਪਤ 'ਚ ਸੁਸਤ ਰੁਖ ਨਾਲ ਭਾਰਤੀ ਅਰਥਵਿਵਸਥਾ ਹੁਣ ਵੀ ਕਮਜ਼ੋਰ ਬਣੀ ਹੋਈ ਹੈ।


author

Aarti dhillon

Content Editor

Related News