ਟਾਟਾ ਸਨਸ ਨੇ ਇੰਡੀਅਨ ਹੋਟਲਸ, ਟਾਟਾ ਮੋਟਰਜ਼ ਦੇ 1100 ਕਰੋੜ ਦੇ ਸ਼ੇਅਰ ਖਰੀਦੇ

Friday, Mar 16, 2018 - 10:28 AM (IST)

ਟਾਟਾ ਸਨਸ ਨੇ ਇੰਡੀਅਨ ਹੋਟਲਸ, ਟਾਟਾ ਮੋਟਰਜ਼ ਦੇ 1100 ਕਰੋੜ ਦੇ ਸ਼ੇਅਰ ਖਰੀਦੇ

ਨਵੀਂ ਦਿੱਲੀ—ਟਾਟਾ ਸਨਸ ਨੇ ਗਰੁੱਪ ਦੀਆਂ ਦੋ ਕੰਪਨੀਆਂ ਇੰਡੀਅਨ ਹੋਟਲਸ ਕੰਪਨੀ ਅਤੇ ਟਾਟਾ ਮੋਟਰਜ਼ ਦੇ 1,088.88 ਕਰੋੜ ਦੇ ਸ਼ੇਅਰਾਂ ਦੀ ਅੱੱਜ ਖਰੀਦਾਰੀ ਕੀਤੀ। 
ਸੌਦੇ ਦੇ ਅੰਕੜਿਆਂ ਦੇ ਮੁਤਾਬਕ ਟਾਟਾ ਸਨਸ ਨੇ ਇੰਡੀਅਨ ਹੋਟਲਸ ਦੀ 6.64 ਹਿੱਸੇਦਾਰੀ ਅਤੇ ਟਾਟਾ ਮੋਟਰਜ਼ 130.4 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਖਰੀਦੀ ਗਈ ਅਤੇ ਕੁੱਲ ਸੌਦਾ 1,029.80 ਕਰੋੜ ਰੁਪਏ ਦਾ ਰਿਹਾ।
ਇੰਡੀਅਨ ਹੋਟਲਸ ਦੇ ਸ਼ੇਅਰ ਤਿੰਨ ਹੋਰ ਬੁਲਾਰਿਆਂ ਲੇਡੀ ਟਾਟਾ ਮੈਮੋਰੀਅਲ ਟਰੱਸਟ, ਸਰ ਦੋਰਾਬਾਜ਼ੀ ਟਾਟਾ ਟਰੱਸਟ ਅਤੇ ਸਰ ਰਤਨ ਟਰੱਸਟ ਤੋਂ ਖਰੀਦੇ ਗਏ। ਟਾਟਾ ਮੋਟਰਜ਼ ਦੇ ਸ਼ੇਅਰ ਸਰ ਦੋਰਾਬਜ਼ੀ ਟਾਟਾ ਟਰੱਸਟ ਅਤੇ ਸਰ ਰਤਨ ਟਾਟਾ ਟਰੱਸਟ ਤੋਂ ਖਰੀਦੇ ਗਏ। 
ਇਸ ਤਰ੍ਹਾਂ ਟਾਟਾ ਮੋਟਰਜ਼ 'ਚ 0.06 ਫੀਸਦੀ ਸ਼ੇਅਰ 354.15 ਰੁਪਏ ਪ੍ਰਤੀ ਸ਼ੇਅਰ ਦੀ ਕੀਮਤ 'ਤੇ ਕੁੱਲ 59.08 ਕਰੋੜ ਰੁਪਏ 'ਚ ਖਰੀਦੇ ਗਏ।


Related News