ਸਮਾਜਿਕ ਕੰਮਾਂ ''ਤੇ ਰਿਪੋਰਟ ਜਾਰੀ ਕਰੇਗਾ ਟਾਟਾ ਗਰੁੱਪ
Wednesday, Aug 23, 2017 - 02:59 PM (IST)
ਨਵੀਂ ਦਿੱਲੀ—ਵੱਖ-ਵੱਖ ਖੇਤਰਾਂ 'ਚ ਕਾਰੋਬਾਰ ਕਰਨ ਵਾਲੀ ਕੰਪਨੀ ਟਾਟਾ ਗਰੁੱਪ ਨੇ ਵੱਖ-ਵੱਖ ਦੇਸ਼ਾਂ 'ਚ ਕੀਤੇ ਗਏ ਸਮਾਜਿਕ ਅਤੇ ਪਰੋਪਕਾਰੀ ਕੰਮਾਂ ਦੀ ਰਿਪੋਰਟ 'ਵੀ ਡਰੀਮ ਆਫ ਅ ਬੈਟਰ ਵਰਲਡ' (ਸਾਡਾ ਸੁਪਨਾ ਸੁਖਦ ਸੰਸਾਰ) ਪੇਸ਼ ਕਰਨ ਦਾ ਐਲਾਨ ਕੀਤਾ। ਕੰਪਨੀ ਨੇ ਜਾਰੀ ਬਿਆਨ 'ਚ ਦੱਸਿਆ ਕਿ ਇਸ ਰਿਪੋਰਟ 'ਚ ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਕੀਤੇ ਗਏ 65 ਮਾਮਲਿਆਂ ਦੇ ਵੇਰਵੇ ਦੀ ਜਾਣਕਾਰੀ ਹੋਵੇਗੀ। ਇਸ 'ਚ ਕਾਰੋਬਾਰ, ਕਾਰਪੋਰੇਟ ਸਮਾਜਿਕ ਸੀ. ਆਰ. ਐੱਸ. ਅਤੇ ਪਰੋਪਕਾਰ 'ਚ ਗਰੁੱਪ ਦੇ ਯੋਗਦਾਨ ਦੀ ਜਾਣਕਾਰੀ ਹੋਵੇਗੀ। ਇਸ ਦੇ ਨਾਲ ਹੀ 193 ਦੇਸ਼ਾਂ 'ਚ ਸਮਾਵੇਸ਼ੀ ਵਿਕਾਸ ਲਈ ਪ੍ਰਤੀਬੱਧ 17 ਟੀਚਿਆਂ ਨਾਲ ਜੁੜੀਆਂ ਜਾਣਕਾਰੀਆਂ ਵੀ ਹੋਣਗੀਆਂ। ਇਹ ਟੀਚਾ ਸਤੰਬਰ 2015 'ਚ ਤੈਅ ਕੀਤੇ ਗਏ ਸਨ।
ਟਾਟਾ ਗਲੋਬਲ ਸਸਟੇਨੇਬੀਲਿਟੀ ਕੌਂਸਿਲ ਦੇ ਪ੍ਰਧਾਨ ਮੁਕੁੰਦ ਰੰਜਨ ਨੇ ਕਿਹਾ ਕਿ ਅਸੀਂ ਜਮਸ਼ੇਦਜੀ ਟਾਟਾ ਦੇ ਕਾਰੋਬਾਰੀ ਸਿਧਾਂਤ ਦਾ ਅਨੁਸਰਣ ਕਰਦੇ ਕਰਾਂਗੇ ਅਤੇ ਸੰਸਾਰਿਕ ਪਰਿਵੇਸ਼, ਡਿਜ਼ਾਈਨ ਅਤੇ ਵਿਕਾਸ ਦੇ ਏਜੰਡੇ ਨੂੰ ਅਰਥਪੂਰਨ ਤਰੀਕੇ ਨਾਲ ਪ੍ਰਭਾਵਿਤ ਕਰਦੇ ਰਹਾਂਗੇ। ਬਿਆਨ 'ਚ ਕਿਹਾ ਗਿਆ ਕਿ ਟਾਟਾ ਗਰੁੱਪ ਸਮਾਜ ਦੇ ਕਮਾਏ ਗਏ ਪੈਸੇ ਨੂੰ ਵਾਪਸ ਕਰਨ ਦਾ ਹੀ ਕਾਰੋਬਾਰ ਨਹੀਂ ਸਮਝਾਉਂਦਾ ਹੈ ਸਗੋਂ ਇਹ ਸੁਨਿਸ਼ਚਿਤ ਕਰਨਾ ਵੀ ਹੈ ਕਿ ਮੁਨਾਫਾ ਕਮਾਉਣ ਦਾ ਤਰੀਕਾ ਨੈਤਿਕ, ਸਮਾਜਿਕ ਅਤੇ ਵਾਤਾਵਰਣ ਦੇ ਅਨੁਕੂਲ ਹੋਵੇ।
