ਬਜਟ 2021 : ਆਰਥਿਕਤਾ ਦੀ ਬਹਾਲੀ ਲਈ ਚੁੱਕੇ ਜਾਣਗੇ ਠੋਸ ਕਦਮ, ਜਾਣੋ ਕੀ ਹੈ ਸਰਕਾਰ ਦੀ ਯੋਜਨਾ

01/29/2021 5:59:39 PM

ਨਵੀਂ ਦਿੱਲੀ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ੁੱਕਰਵਾਰ ਨੂੰ ਲੋਕ ਸਭਾ ਵਿੱਚ ਆਰਥਿਕ ਸਰਵੇਖਣ 2020-21 ਪੇਸ਼ ਕੀਤਾ। ਸਰਵੇਖਣ ’ਚ ਵਿੱਤੀ ਸਾਲ 2021-22 ਲਈ ਆਰਥਿਕ ਵਿਕਾਸ ਦਰ (ਜੀਡੀਪੀ) 11 ਪ੍ਰਤੀਸ਼ਤ ਰਹਿਣ ਦਾ ਅਨੁਮਾਨ ਲਗਾਇਆ ਗਿਆ ਹੈ। ਇਸ ਤੋਂ ਪਹਿਲਾਂ ਸੰਸਦ ਦੇ ਬਜਟ ਸੈਸ਼ਨ ਦੀ ਸ਼ਰੂਆਤ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੇ ਸੰਬੋਧਨ ਨਾਲ ਹੋਈ। ਆਰਥਿਕ ਸਰਵੇ ਆਮ ਬਜਟ ਪੇਸ਼ ਕਰਨ ਤੋਂ ਪਹਿਲਾਂ ਪੇਸ਼ ਕੀਤਾ ਜਾਂਦਾ ਹੈ। ਇਸ ’ਚ ਦੇਸ਼ ਦੀ ਆਰਥਿਕਤਾ ਦਾ ਪੂਰਾ ਲੇਖਾ-ਜੋਖਾ ਹੁੰਦਾ ਹੈ।

ਨਿਵੇਸ਼ ਵਧਾਉਣ ’ਤੇ ਦਿੱਤਾ ਜਾਵੇਗਾ ਜ਼ੋਰ 

ਆਰਥਿਕ ਸਰਵੇਖਣ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਨਿਵੇਸ਼ ਵਧਾਉਣ ਵਾਲੇ ਕਦਮਾਂ ’ਤੇ ਜ਼ੋਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਵਿਆਜ ਦਰ ਘੱਟ ਹੋਣ ਕਾਰਨ ਕਾਰੋਬਾਰ ਦੀ ਇਕਵਿਟੀ ਵਧੇਗੀ। ਇਸ ਤੋਂ ਇਲਾਵਾ ਕੋਰੋਨਾ ਟੀਕਾ ਲਗਾਏ ਜਾਣ ਤੋਂ ਬਾਅਦ ਤੋਂ ਮਹਾਂਮਾਰੀ ਨੂੰ ਵੀ ਕਾਬੂ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਹੋਰ ਆਰਥਿਕ ਬਹਾਲੀ ਲਈ ਕਈ ਠੋਸ ਕਦਮ ਚੁੱਕੇ ਜਾਣੇ ਹਨ, ਜਿਸ ਤੋਂ ਬਾਅਦ ਭਾਰਤੀ ਆਰਥਿਕਤਾ ਕੋਰੋਨਾ ਵਾਇਰਸ ਦੇ ਪ੍ਰਭਾਵ ਤੋਂ ਬਾਹਰ ਆਵੇਗੀ ਅਤੇ ਜ਼ਬਰਦਸਤ ਵਾਪਸੀ ਕਰੇਗੀ।

ਇਹ ਵੀ ਪਡ਼੍ਹੋ : ਆਰਥਿਕ ਸਰਵੇਖਣ 2021: ਜਾਣੋ ਇਸ ਵਾਰ ਦੇ ਸਰਵੇਖਣ ਵਿਚ ਕਿਹੜੀਆਂ ਗੱਲਾਂ 'ਤੇ ਹੋਵੇਗੀ ਸਭ ਦੀ ਨਜ਼ਰ

ਸਟਾਰਟਅਪ ਲਈ 41061 ਨੂੰ ਦਿੱਤੀ ਮਾਨਤਾ

23 ਦਸੰਬਰ 2020 ਤਕ, ਭਾਰਤ ਸਰਕਾਰ ਨੇ ਕੁੱਲ 41061 ਸਟਾਰਟਅਪਾਂ ਨੂੰ ਮਾਨਤਾ ਦਿੱਤੀ ਹੈ ਅਤੇ 39,000 ਤੋਂ ਵੱਧ ਸਟਾਰਟਅਪਾਂ ਜ਼ਰੀਏ 4,70,000 ਨੌਕਰੀਆਂ ਦੀ ਰਿਪੋਰਟ ਕੀਤੀ ਗਈ ਹੈ। 1 ਦਸੰਬਰ 2020 ਤੱਕ, ਸਿਡਬੀ ਨੇ 60 ਸੇਬੀ ਜ਼ਰੀਏ ਰਜਿਸਟਰਡ ਵਿਕਲਪਕ ਨਿਵੇਸ਼ ਫੰਡਾਂ (ਏ.ਆਈ.ਐਫ.) ਲਈ 
ਸਾਰਟਅਪਸ ਲਈ 4326.95 ਕਰੋੜ ਰੁਪਏ ਦਾ ਭੁਗਤਾਨ ਕੀਤਾ ਹੈ, ਜਿਸ ਦੇ ਤਹਿਤ ਕੁੱਲ 10,000 ਕਰੋੜ ਰੁਪਏ ਦਾ ਫੰਡ ਹੈ। ਇਨਹਾਂ ਫੰਡਾਂ ਨੇ 1,598 ਕਰੋੜ ਰੁਪਏ ਦਾ ਫੰਡ ਇਕੱਠਾ ਕੀਤਾ ਹੈ। ਐਫਐਫਐਸ ਤੋਂ 1270.46 ਕਰੋੜ ਰੁਪਏ ਵਾਪਸ ਲਏ ਗਏ ਹਨ ਅਤੇ 384 ਸਟਾਰਟਅਪਾਂ ਵਿਚ 4509.16 ਕਰੋੜ ਰੁਪਏ ਦਾ ਨਿਵੇਸ਼ ਕੀਤਾ ਗਿਆ ਹੈ।

ਇਹ ਵੀ ਪਡ਼੍ਹੋ :  ਵਿੱਤ ਮੰਤਰੀ 1 ਫਰਵਰੀ ਨੂੰ ਪੇਸ਼ ਕਰਨਗੇ ਸਾਲ 2021 ਦਾ ਬਜਟ, PM ਮੋਦੀ ਨੇ ਦੱਸਿਆ ਕੀ ਹੋਵੇਗਾ ਖ਼ਾਸ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News