ਸਵਿਸ ਬੈਂਕ ਭਾਰਤ ਸਰਕਾਰ ਨੂੰ ਦੇਣਗੇ ਖਾਤਾਧਾਰਕਾਂ ਦੀ ਜਾਣਕਾਰੀ
Wednesday, Jan 02, 2019 - 08:24 PM (IST)

ਨਵੀਂ ਦਿੱਲੀ— ਭਾਰਤ ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਸਵਿਸ ਬੈਂਕਾਂ ਦੇ ਖਾਤਾਧਾਰਕਾਂ ਦੀ ਜਾਣਕਾਰੀ ਇਸ ਸਾਲ ਤੋਂ ਸਵਿਟਜ਼ਰਲੈਂਡ ਤੋਂ ਮਿਲਣੀ ਸ਼ੁਰੂ ਹੋ ਜਾਵੇਗੀ। ਵਿਦੇਸ਼ ਰਾਜ ਮੰਤਰੀ ਵੀ.ਕੇ. ਸਿੰਘ. ਨੇ ਲੋਕ ਸਭਾ 'ਚ ਇਕ ਸਵਾਲ ਦੇ ਲਿਖਿਤ ਜਵਾਬ 'ਚ ਇਸ ਗੱਲ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਸਵਿਟਜ਼ਰਲੈਂਡ 'ਚ ਭਾਰਤੀ ਨਾਗਰਿਕਾਂ ਦੇ ਖਾਤਿਆਂ ਸੰਬੰਧ 'ਚ ਭਾਰਤ ਨੂੰ 2019 ਤੋਂ ਕਾਫੀ ਜਾਣਕਾਰੀ ਮਿਲੇਗੀ। ਜੋ ਵੀ ਸੂਚਨਾ ਮਿਲੇਗੀ ਉਸ 'ਚ ਭ੍ਰਿਸ਼ਟਾਚਾਰ 'ਚ ਕਥਿਤ ਤੌਰ 'ਤੇ ਸ਼ਾਮਲ ਵਿਅਕਤੀਆਂ ਦੇ ਬਾਰੇ 'ਚ ਜਾਣਕਾਰੀ ਵੀ ਸ਼ਾਮਲ ਹੈ। ਸਿੰਘ ਨੇ ਕਿਹਾ ਕਿ ਜੋ ਸੂਚਨਾ ਪ੍ਰਾਪਤ ਹੁੰਦੀ ਹੈ ਉਹ ਦੋਵੇ ਦੇਸ਼ਾਂ ਦੇ ਵਿਚਾਲੇ ਹੋਏ ਟੈਕਸ ਸਮਝੌਤੇ ਦੀਆਂ ਗੁਪਤਤਾ ਸ਼ਰਤਾ ਤਹਿਤ ਆਉਂਦੀ ਹੈ।