Swiggy ਦੇ 500 ਕਰਮਚਾਰੀ ਬਣੇ ਕਰੋੜਪਤੀ! ਜਾਣੋ ਕਿਵੇਂ ਹੋਇਆ ਇਹ ਚਮਤਕਾਰ
Wednesday, Nov 13, 2024 - 06:05 PM (IST)
ਮੁੰਬਈ - ਅੱਜ 13 ਨਵੰਬਰ ਨੂੰ ਫੂਡ ਡਿਲੀਵਰੀ ਪਲੇਟਫਾਰਮ Swiggy ਨੂੰ ਸਟਾਕ ਮਾਰਕੀਟ 'ਚ ਲਿਸਟ ਕੀਤਾ ਗਿਆ ਹੈ। ਕੰਪਨੀ ਨੇ ਆਪਣੇ ਆਪ ਨੂੰ BSE ਅਤੇ NSE ਦੋਵਾਂ ਐਕਸਚੇਂਜਾਂ 'ਤੇ ਸੂਚੀਬੱਧ ਕੀਤਾ ਹੈ। BSE 'ਤੇ, Swiggy ਦੇ ਸ਼ੇਅਰ 390 ਰੁਪਏ ਦੇ IPO ਕੀਮਤ ਤੋਂ 5.64% (22 ਰੁਪਏ) ਦੇ ਪ੍ਰੀਮੀਅਮ ਦੇ ਨਾਲ 412 ਰੁਪਏ 'ਤੇ ਲਿਸਟ ਹੋਏ । ਦੂਜੇ ਪਾਸੇ NSE 'ਤੇ ਇਹ 7.69% ਦੇ ਵਾਧੇ ਨਾਲ 420 ਰੁਪਏ ਤੇ ਲਿਸਟ ਹੋਏ , ਭਾਵ IPO ਕੀਮਤ ਤੋਂ 30 ਰੁਪਏ ਵੱਧ। ਇਸ ਲਿਸਟਿੰਗ ਨਾਲ Swiggy ਦੇ 500 ਕਰਮਚਾਰੀ ਕਰੋੜਪਤੀ ਬਣ ਗਏ ਹਨ ਅਤੇ ਇਸ ਦਾ ਕਾਰਨ ਹੈ ESOP (Employee Stock Ownership Plan)।
ਇਹ ਵੀ ਪੜ੍ਹੋ : Air India Express ਦਾ ਧਮਾਕੇਦਾਰ ਆਫ਼ਰ, ਬੁਕਿੰਗ ਲਈ ਬਾਕੀ ਬਚੇ ਸਿਰਫ਼ ਇੰਨੇ ਦਿਨ
ESOP ਕੀ ਹੈ?
ESOP ਇੱਕ ਯੋਜਨਾ ਹੈ ਜਿਸ ਦੇ ਤਹਿਤ ਕੰਪਨੀ ਆਪਣੇ ਕਰਮਚਾਰੀਆਂ ਨੂੰ ਸਟਾਕ(ਕੰਪਨੀ ਦੇ ਸ਼ੇਅਰ) ਦਿੰਦੀ ਹੈ। ਕਰਮਚਾਰੀ ਇਹਨਾਂ ਸਟਾਕਾਂ ਨੂੰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਇੱਕ ਨਿਸ਼ਚਿਤ ਕੀਮਤ 'ਤੇ ਵੇਚ ਸਕਦੇ ਹਨ ਅਤੇ ਬਦਲੇ ਵਿੱਚ ਪੈਸੇ ਪ੍ਰਾਪਤ ਕਰ ਸਕਦੇ ਹਨ। ਇਹ ਸਕੀਮ ਕਰਮਚਾਰੀਆਂ ਨੂੰ ਕੰਪਨੀ ਵਿੱਚ ਹਿੱਸੇਦਾਰੀ ਮਹਿਸੂਸ ਕਰਵਾਉਂਦੀ ਹੈ ਅਤੇ ਉਹਨਾਂ ਨੂੰ ਕੰਪਨੀ ਦੀ ਤਰੰਕੀ ਦਾ ਸਿੱਧਾ ਫਾਇਦਾ ਹੁੰਦਾ ਹੈ।
ਇਹ ਵੀ ਪੜ੍ਹੋ : ਭਾਰਤ 'ਚ ਇੰਟਰਨੈੱਟ ਕ੍ਰਾਂਤੀ! ਸਿੱਧਾ Space ਤੋਂ ਮਿਲੇਗਾ High Speed Internet
ਸਵਿਗੀ ਕਰਮਚਾਰੀਆਂ ਦੀ ਚਮਕੀ ਕਿਸਮਤ
Swiggy ਦੀ ਲਿਸਟਿੰਗ ਤੋਂ 500 ਤੋਂ ਵੱਧ ਕਰਮਚਾਰੀਆਂ ਨੂੰ ਫਾਇਦਾ ਹੋਇਆ ਹੈ। ਸ਼ੇਅਰ ਬਾਜ਼ਾਰ 'ਚ ਕੰਪਨੀ ਦੇ ਲਿਸਟਿੰਗ ਤੋਂ ਬਾਅਦ ਇਨ੍ਹਾਂ ਕਰਮਚਾਰੀਆਂ ਨੇ 1 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕੀਤੀ। ਫਾਰਚਿਊਨ ਇੰਡੀਆ ਦੀ ਇੱਕ ਰਿਪੋਰਟ ਅਨੁਸਾਰ, Swiggy ਨੂੰ ਆਪਣੇ ਲਗਭਗ 5,000 ਮੌਜੂਦਾ ਅਤੇ ਸਾਬਕਾ ਕਰਮਚਾਰੀਆਂ ਨੂੰ 390 ਰੁਪਏ ਪ੍ਰਤੀ ਸ਼ੇਅਰ ਤੋਂ ਵੱਧ ਕੀਮਤ ਬੈਂਡ 'ਤੇ 9,000 ਕਰੋੜ ਰੁਪਏ ਦੇ ESOP ਵਿਕਲਪਾਂ ਦਾ ਭੁਗਤਾਨ ਕਰਨ ਦੀ ਉਮੀਦ ਹੈ।
ਇਸ ਸਾਲ ਜੁਲਾਈ ਵਿੱਚ, Swiggy ਨੇ 500 ਕਰੋੜ ਰੁਪਏ ਦਾ ESOP ਬਾਇਬੈਕ ਪ੍ਰੋਗਰਾਮ ਸ਼ੁਰੂ ਕੀਤਾ ਸੀ, ਜਿਸ ਨਾਲ ਕਰਮਚਾਰੀਆਂ ਨੂੰ ਹੋਰ ਜ਼ਿਆਦਾ ਲਾਭ ਹੋਇਆ ਸੀ।
ਇਹ ਵੀ ਪੜ੍ਹੋ : AIR INDIA ਦਾ ਵੱਡਾ ਫੈਸਲਾ, ਹਿੰਦੂ-ਸਿੱਖਾਂ ਨੂੰ ਨਹੀਂ ਮਿਲੇਗਾ ਇਹ ਭੋਜਨ
Swiggy ਨੇ ਅਪ੍ਰੈਲ ਵਿੱਚ ਦਿੱਤਾ ਵੱਡਾ ESOP
ਸਵਿਗੀ ਨੇ ਅਪ੍ਰੈਲ ਵਿੱਚ ਆਪਣੇ ਚੋਟੀ ਦੇ ਪ੍ਰਬੰਧਨ ਨੂੰ 271 ਮਿਲੀਅਨ ਡਾਲਰ (2287 ਕਰੋੜ ਰੁਪਏ) ਦੇ ਈਐਸਓਪੀ ਅਲਾਟ ਕੀਤੇ ਸਨ। ਇਸ ਵਿੱਚ ਕੰਪਨੀ ਦੇ ਸਮੂਹ ਸੀਈਓ ਸ਼੍ਰੀਹਰਸ਼ ਮਜੇਤੀ, ਸਹਿ-ਸੰਸਥਾਪਕ ਨੰਦਨ ਰੈੱਡੀ, ਫਾਨੀ ਕਿਸ਼ਨ ਅਦੇਪੱਲੀ, ਸੀਐਫਓ ਰਾਹੁਲ ਬੋਥਰਾ, ਸੀਟੀਓ ਮਧੂਸੂਦਨ ਰਾਓ, ਫੂਡ ਮਾਰਕੀਟਪਲੇਸ ਦੇ ਸੀਈਓ ਰੋਹਿਤ ਕਪੂਰ, ਅਤੇ ਇੰਸਟਾਮਾਰਟ ਦੇ ਸੀਈਓ ਅਮਿਤੇਸ਼ ਝਾਅ ਵਰਗੇ ਪ੍ਰਮੁੱਖ ਲੋਕ ਸ਼ਾਮਲ ਸਨ।
2024 ਦਾ ਦੂਜਾ ਸਭ ਤੋਂ ਵੱਡਾ ਆਈ.ਪੀ.ਓ
Swiggy ਨੇ Hyundai Motor India ਤੋਂ ਬਾਅਦ 2023 ਵਿੱਚ ਭਾਰਤ ਦਾ ਦੂਜਾ ਸਭ ਤੋਂ ਵੱਡਾ IPO ਲਾਂਚ ਕੀਤਾ, ਜਿਸ ਵਿੱਚ ਕੰਪਨੀ ਨੇ 11,327 ਕਰੋੜ ਰੁਪਏ ਇਕੱਠੇ ਕੀਤੇ। ਹਾਲਾਂਕਿ, Swiggy ਨੂੰ ਇਸਦੇ ਪਬਲਿਕ ਇਸ਼ੂ ਲਈ ਮੁਕਾਬਲਤਨ ਘੱਟ ਹੁੰਗਾਰਾ ਮਿਲਿਆ, ਜੋ ਕਿ 6-8 ਨਵੰਬਰ ਦੇ ਵਿਚਕਾਰ 371-390 ਰੁਪਏ ਦੀ ਕੀਮਤ ਬੈਂਡ 'ਤੇ ਪੇਸ਼ ਕੀਤਾ ਗਿਆ ਸੀ। ਫਿਰ ਵੀ ਇਸ ਦੀ ਲਿਸਟਿੰਗ ਤੋਂ ਬਾਅਦ ਕੰਪਨੀ ਨੂੰ ਵੱਡੀ ਸਫਲਤਾ ਮਿਲੀ ਹੈ।
ਇਹ ਵੀ ਪੜ੍ਹੋ : Instagram ਯੂਜ਼ਰਜ਼ ਲਈ Good News: ਹੁਣ Auto Refresh ਨਾਲ ਗਾਇਬ ਨਹੀਂ ਹੋਣਗੀਆਂ ਮਨਪਸੰਦ ਪੋਸਟ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8