ਸੁਡਾਨ ਦੀ ਸੁਪਰੀਮ ਕੋਰਟ ਨੇ ਚੀਨ ਦੀ ਮਲਕੀਅਤ ਵਾਲੀ ਕੰਪਨੀ ਵਿਰੁੱਧ ਜਾਰੀ ਕੀਤਾ ਵਾਰੰਟ

Thursday, Dec 16, 2021 - 04:47 PM (IST)

ਸੁਡਾਨ ਦੀ ਸੁਪਰੀਮ ਕੋਰਟ ਨੇ ਚੀਨ ਦੀ ਮਲਕੀਅਤ ਵਾਲੀ ਕੰਪਨੀ ਵਿਰੁੱਧ ਜਾਰੀ ਕੀਤਾ ਵਾਰੰਟ

ਖਾਰਤੂਮ : ਸੂਡਾਨ ਦੀ ਸੁਪਰੀਮ ਕੋਰਟ ਨੇ ਪੈਟਰੋਡਾਰ ਓਪਰੇਟਿੰਗ ਕੰਪਨੀ ਨਾਲ ਲੇਬਰ ਮੁੱਦਿਆਂ ਦਾ ਨਿਪਟਾਰਾ ਕਰਨ ਵਿੱਚ ਅਸਫਲ ਰਹਿਣ ਲਈ ਚੀਨ ਸਥਿਤ ਸੀਐਨਪੀਸੀ ਸਮੇਤ ਦੋ ਕੰਪਨੀਆਂ ਦੀ ਮਲਕੀਅਤ ਵਾਲੀ ਕੰਪਨੀ ਪੀਡੀਓਸੀ ਦੇ ਖਿਲਾਫ ਵਾਰੰਟ ਜਾਰੀ ਕੀਤੇ ਹਨ। ਫਾਈਨੈਂਸ਼ੀਅਲ ਪੋਸਟ ਦੀ ਰਿਪੋਰਟ ਅਨੁਸਾਰ ਪੀਡੀਓਸੀ ਸੁਡਾਨ ਵਿੱਚ ਇੱਕ ਸੰਯੁਕਤ ਉੱਦਮ ਕੰਪਨੀ ਹੈ ਜਿਸ ਵਿੱਚ ਮਲੇਸ਼ੀਆ ਦੀ ਤੇਲ ਅਤੇ ਗੈਸ ਕੰਪਨੀ 'ਪੈਟ੍ਰੋਨਾਸ' ਅਤੇ ਚੀਨ ਵਿੱਚ ਇੱਕ ਪ੍ਰਮੁੱਖ ਰਾਸ਼ਟਰੀ ਤੇਲ ਅਤੇ ਗੈਸ ਨਿਗਮ 'ਸੀਐਨਪੀਸੀ' ਦੀ ਹਿੱਸੇਦਾਰੀ ਹੈ। 11 ਅਕਤੂਬਰ 2021 ਨੂੰ ਪੈਟ੍ਰੋਨਸ ਅਤੇ ਸੀਐਨਪੀਸੀ ਦੇ ਕੰਟਰੀ ਮੈਨੇਜਰਾਂ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਸੀ। ਵਾਰੰਟ ਜਾਰੀ ਹੋਣ ਤੋਂ ਬਾਅਦ ਸੀਐਨਪੀਸੀ ਦੇ ਕੰਟਰੀ ਮੈਨੇਜਰ ਅਤੇ ਪੈਟ੍ਰੋਨਾਸ ਜਲਦਬਾਜ਼ੀ ਵਿੱਚ ਦੇਸ਼ ਛੱਡ ਕੇ ਚਲੇ ਗਏ।

ਫਾਇਨਾਂਸ਼ਿਅਲ ਪੋਸਟ ਅਨੁਸਾਰ, ਸੂਡਾਨ ਦੀ ਸਰਕਾਰ ਪਿਛਲੀ ਸਰਕਾਰ ਦੌਰਾਨ ਗੈਰ-ਕਾਨੂੰਨੀ ਤਰੀਕਿਆਂ ਨਾਲ ਇਨ੍ਹਾਂ ਕੰਪਨੀਆਂ ਦੁਆਰਾ ਹਾਸਲ ਕੀਤੀ ਜਾਇਦਾਦ ਨੂੰ ਜ਼ਬਤ ਕਰਨ ਦੀ ਵੀ ਯੋਜਨਾ ਬਣਾ ਰਹੀ ਹੈ। ਕਰੀਬ 600 ਵਰਕਰਾਂ ਵਾਲੀ ਪੀਡੀਓਸੀ ਯੂਨਿਟ ਨੂੰ ਸਾਲ 2018 ਵਿੱਚ ਮਜ਼ਦੂਰਾਂ ਦੇ ਬਕਾਏ ਅਦਾ ਕੀਤੇ ਬਿਨਾਂ ਬੰਦ ਕਰ ਦਿੱਤਾ ਗਿਆ ਸੀ। ਕੰਪਨੀ 'ਤੇ ਪਿਛਲੇ ਪ੍ਰਸ਼ਾਸਨ ਦੌਰਾਨ ਕਰਮਚਾਰੀਆਂ ਨੂੰ ਲਗਭਗ 5.5 ਮਿਲੀਅਨ ਡਾਲਰ ਦੇ ਓਵਰਟਾਈਮ ਮੁਆਵਜ਼ੇ ਤੋਂ ਇਨਕਾਰ ਕਰਕੇ ਲੇਬਰ ਐਕਟ ਦੇ ਦੇਸ਼ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਦੋਸ਼ ਲਗਾਇਆ ਗਿਆ ਸੀ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News