5 ਕਿਲੋ ਦੇ ਸਿਲੰਡਰ ''ਤੇ ਵੀ ਮਿਲ ਸਕਦੀ ਹੈ ਸਬਸਿਡੀ, ਸਰਕਾਰ ਦੀ ਹੈ ਇਹ ਯੋਜਨਾ

06/18/2019 8:44:09 PM

ਨਵੀਂ ਦਿੱਲੀ— ਦੇਸ਼ 'ਚ 14 ਕਿਲੋ ਦੇ ਐੱਲ.ਪੀ. ਸਿਲੰਡਰ ਦੇ ਨਾਲ-ਨਾਲ 5 ਕਿਲੋ ਦੇ ਛੋਟੂ ਸਿਲੰਡਰ 'ਤੇ ਵੀ ਸਬਸਿਡੀ ਮਿਲ ਸਕਦੀ ਹੈ। ਕਾਰਨ ਇਹ ਹੈ ਕਿ ਪ੍ਰਧਾਨ ਮੰਤਰੀ ਉੱਜਵਲ ਯੋਜਨਾ ਦੇ ਤਹਿਤ ਗਾਹਕਾਂ ਨੂੰ ਦਿੱਤੀ ਜਾਣ ਵਾਲੀ ਈ.ਐੱਮ.ਆਈ. ਨੂੰ ਵਸੂਲ ਕੀਤਾ ਜਾਣਾ ਹੈ। ਪਿਛਲੇ ਸਾਲ ਮਾਰਚ 2018 'ਚ 6 ਰਿਫਿਲ 'ਤੇ ਈ.ਐੱਮ.ਆਈ. ਨਹੀਂ ਲੈਣ ਦੀ ਯੋਜਨਾ ਸੀ ਜਿਸ ਦੀ ਮਿਆਦ ਅਪ੍ਰੈਲ 2019 'ਚ ਖਤਮ ਹੋ ਗਈ। ਇਸ ਦੇ ਪਿੱਛੇ ਤਰਕ ਇਹ ਦਿੱਤਾ ਜਾ ਰਿਹਾ ਸੀ ਕਿ ਐੱਲ.ਪੀ.ਜੀ. ਸਿਲੰਡਰ ਦੀ ਰਿਫਿਲਿੰਗ ਵਧੇਗੀ।
ਸੂਤਰਾਂ ਦੀ ਮੰਨੀਏ ਤਾਂ ਤੇਲ ਮਾਰਕਟਿੰਗ ਕੰਪਨੀਆਂ ਵੱਲੋਂ ਪੈਟਰੋਲੀਅਮ ਮੰਤਰਾਲਾ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਕਦਮ ਨਾਲ ਜ਼ਿਆਦਾ ਫਰਕ ਨਹੀਂ ਪਿਆ। ਲਿਹਾਜ਼ਾ ਈ.ਐੱਮ.ਆਈ. ਦੀ ਰਿਕਵਰੀ ਫਿਰ ਤੋਂ ਸ਼ੁਰੂ ਕੀਤੀ ਜਾਣੀ ਚਾਹੀਦੀ ਹੈ। ਪੈਟਰੋਲੀਅਮ ਮੰਤਰਾਲਾ ਨੇ ਇਸ ਦਾ ਬਦਲ ਲੱਭਣ ਦੀ ਗੱਲ ਕਹੀ ਹੈ।
ਸੂਤਰਾਂ ਮੁਤਾਬਕ ਸਰਕਾਰ 5 ਕਿਲੋ ਐੱਲ.ਪੀ.ਜੀ. ਸਿਲੰਡਰ 'ਤੇ ਵੀ ਸਬਸਿਡੀ ਦਿੱਤੇ ਜਾਣ 'ਤੇ ਵਿਚਾਰ ਕਰ ਰਹੀ ਹੈ, ਯਾਨੀ ਕਿ ਪੀ.ਐੱਮ. ਉੱਜਵਲ ਯੋਜਨਾ ਦੇ ਤਹਿਤ ਗਾਹਕਾਂ ਨੂੰ ਬਾਜ਼ਾਰ ਕੀਮਤ 'ਤੇ ਵੀ ਛੋਟੂ ਸਿਲੰਡਰ ਮਿਲੇਗਾ ਤੇ ਸਬਸਿਡੀ ਤੇ ਬਾਜ਼ਾਰ ਕੀਮਤ ਦੇ ਫਰਕ ਦੀ ਰਾਸ਼ੀ ਈ.ਐੱਮ.ਆਈ. ਦੇ ਰੂਪ 'ਚ ਤੇਲ ਮਾਰਕਟਿੰਗ ਕੰਪਨੀਆਂ ਨੂੰ ਭੁਗਤਾਨ ਹੋਵੇਗਾ। ਸਬਸਿਡੀ ਵਾਲੇ ਛੋਟੂ ਸਿਲੰਡਰ ਕੀ ਕੀਮਤ ਕੀ ਹੋਵੇਗੀ? ਤੇਲ ਕੰਪਨੀਆਂ ਇਸ 'ਤੇ ਹਾਲੇ ਵੀ ਕੰਮ ਕਰ ਰਹੀ ਹੈ, ਉਮੀਦ ਕੀਤੀ ਜਾ ਰਹੀ ਹੈ ਕਿ ਰਿਫਿਲ ਰੇਟ ਵਧਣ 'ਤੇ ਤੇਲ ਕੰਪਨੀਆਂ ਦੀ ਆਰਥਿਕ ਹਾਲਤ ਵੀ ਠੀਕ ਹੋਵੇਗੀ।


Inder Prajapati

Content Editor

Related News