ਇਲੈਕਟ੍ਰਾਨਿਕ ਉਦਪਾਦਨ ਲਈ ਮਜ਼ਬੂਤ ਈਕੋਸਿਸਟਮ ਤਿਆਰ ਕਰਨਾ ਜ਼ਰੂਰੀ
Monday, Sep 09, 2024 - 06:30 PM (IST)
ਨਵੀਂ ਦਿੱਲੀ (ਭਾਸ਼ਾ)–ਵਾਹਨ ਉਦਯੋਗ ਨੂੰ ਵਿਸ਼ੇਸ਼ ਤੌਰ ’ਤੇ ਸੈਮੀਕੰਡਕਟਰ ਸਮੇਤ ਇਲੈਕਟ੍ਰਾਨਿਕ ਕਲਪੁਰਜ਼ਿਆਂ ਦੇ ਉਤਪਾਦਨ ’ਚ ਆਤਮਨਿਰਭਰ ਬਨਣ ਦੀ ਲੋੜ ਹੈ। ਮਾਰੂਤੀ ਸੁਜ਼ੂਕੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਹਿਸਾਸ਼ੀ ਤਾਕੇਉਚੀ ਨੇ ਸੋਮਵਾਰ ਨੂੰ ਇਹ ਗੱਲ ਕਹੀ। ਉਨ੍ਹਾਂ ਕਿਹਾ ਕਿ ਮਹਿੰਗੀ ਦਰਾਮਦ ’ਤੇ ਨਿਰਭਰਤਾ ਘੱਟ ਕਰਨ ਅਤੇ ਉਤਪਾਦਾਂ ਨੂੰ ਕਿਫਾਇਤੀ ਬਣਾਏ ਰੱਖਣ ਲਈ ਅਜਿਹਾ ਕਰਨਾ ਜ਼ਰੂਰੀ ਹੈ।
ਉਨ੍ਹਾਂ ਇਥੇ ਵਾਹਨ ਕਲਪੁਰਜ਼ਾ ਵਿਨਿਰਮਾਤਾ ਸੰਘ (ਏ. ਸੀ. ਐੱਮ. ਏ.) ਦੇ 64ਵੇਂ ਸੈਸ਼ਨ ’ਚ ਕਿਹਾ ਕਿ ਵਾਹਨ ਉਦਯੋਗ ਸਹੂਲਤ, ਸੁਰੱਖਿਆ ਅਤੇ ਵੱਧ ਰਹੇ ਨਿਯਮਾਂ ਦੀ ਪਾਲਣਾ ਕਰਨ ਦੇ ਕਾਰਨ ਇਕ ਵੱਡੇ ਬਦਲਾਅ ’ਚੋਂ ਲੰਘ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਗਾਹਕ ਵਿਸ਼ੇਸ਼ ਸਹੂਲਤਾਂ ਨਾਲ ਲੈਸ ਤਕਨੀਕ ਸੰਚਾਲਿਤ ਅਨੁਭਵ ਚਾਹੁੰਦੇ ਹਨ।