ਸੋਨੇ ਦੀਆਂ ਕੀਮਤਾਂ 'ਚ ਆਈ ਮਜ਼ਬੂਤੀ, ਚਾਂਦੀ 'ਚ ਆਈ ਗਿਰਾਵਟ, ਜਾਣੋ ਅੱਜ ਦੇ ਤਾਜ਼ਾ ਰੇਟ

Monday, Sep 26, 2022 - 06:40 PM (IST)

ਨਵੀਂ ਦਿੱਲੀ - ਅੱਜ ਭਾਵ 26 ਸਤੰਬਰ ਨੂੰ ਵਾਇਦਾ ਬਾਜ਼ਾਰ 'ਚ ਸੋਨੇ ਦੀ ਕੀਮਤ ਹਰੇ ਰੰਗ 'ਚ ਕਾਰੋਬਾਰ ਕਰ ਰਹੀ ਹੈ ਪਰ ਅੱਜ ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਕੌਮਾਂਤਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦਰਜ ਕੀਤੀ ਗਈ ਹੈ। ਮਲਟੀ ਕਮੋਡਿਟੀ ਐਕਸਚੇਂਜ 'ਤੇ ਸ਼ੁਰੂਆਤੀ ਕਾਰੋਬਾਰ 'ਚ ਸੋਨੇ ਦੀ ਕੀਮਤ 0.08 ਫੀਸਦੀ ਵਧੀ ਹੈ। ਚਾਂਦੀ 'ਚ ਕੱਲ੍ਹ ਦੇ ਬੰਦ ਮੁੱਲ ਤੋਂ ਅੱਜ 1.05 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਹਫਤੇ ਦੇ ਪਹਿਲੇ ਕਾਰੋਬਾਰੀ ਦਿਨ, MCX 'ਤੇ ਸਵੇਰੇ 9:10 ਵਜੇ 24 ਕੈਰੇਟ ਸ਼ੁੱਧਤਾ ਸੋਨਾ 39 ਰੁਪਏ ਵਧ ਕੇ 49,440 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਿਆ ਹੈ। ਅੱਜ ਵਾਇਦਾ ਬਾਜ਼ਾਰ 'ਚ ਸੋਨੇ ਦਾ ਕਾਰੋਬਾਰ 49,350 ਰੁਪਏ ਦੇ ਪੱਧਰ ਤੋਂ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਕੀਮਤ 49,440 ਰੁਪਏ ਦੇ ਪੱਧਰ 'ਤੇ ਪਹੁੰਚ ਗਈ। ਬਾਅਦ 'ਚ ਇਹ ਥੋੜ੍ਹਾ ਵਧਿਆ ਅਤੇ 49,350 ਰੁਪਏ 'ਤੇ ਕਾਰੋਬਾਰ ਕਰਨ ਲੱਗਾ।

ਇਹ ਵੀ ਪੜ੍ਹੋ : ਤਿਓਹਾਰੀ ਸੀਜ਼ਨ ’ਚ ਸੋਨੇ ਦਾ ਰੇਟ ਵਧਣ ਦੇ ਆਸਾਰ, MCX ’ਚ ਵੱਡੀ ਛਾਲ ਮਾਰ ਸਕਦੇ ਹਨ ਅਕਤੂਬਰ ਫਿਊਚਰਸ ਦਾ ਰੇਟ

ਚਾਂਦੀ ਦੀ ਚਮਕ ਫਿੱਕੀ ਹੋਈ

ਅੱਜ ਮਲਟੀ ਕਮੋਡਿਟੀ ਐਕਸਚੇਂਜ 'ਤੇ ਚਾਂਦੀ ਦੀ ਕੀਮਤ 'ਚ ਕਾਫੀ ਗਿਰਾਵਟ ਆਈ ਹੈ। ਚਾਂਦੀ ਦਾ ਭਾਅ ਅੱਜ 591 ਰੁਪਏ ਡਿੱਗ ਕੇ 55,642 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਿਆ। ਅੱਜ ਚਾਂਦੀ ਦਾ ਕਾਰੋਬਾਰ 55,800 ਰੁਪਏ ਤੋਂ ਸ਼ੁਰੂ ਹੋਇਆ। ਕੁਝ ਸਮੇਂ ਬਾਅਦ ਕੀਮਤ ਡਿੱਗ ਕੇ 55,537 ਰੁਪਏ 'ਤੇ ਆ ਗਈ। ਇਸ ਤੋਂ ਬਾਅਦ ਇਸ 'ਚ ਕੁਝ ਤੇਜ਼ੀ ਆਈ ਅਤੇ ਇਸ ਨੇ 55,642 'ਤੇ ਕਾਰੋਬਾਰ ਕਰਨਾ ਸ਼ੁਰੂ ਕਰ ਦਿੱਤਾ।

ਅੰਤਰਰਾਸ਼ਟਰੀ ਬਾਜ਼ਾਰ ਵਿੱਚ ਮੰਦੀ

ਸੋਮਵਾਰ ਨੂੰ ਅੰਤਰਰਾਸ਼ਟਰੀ ਬਾਜ਼ਾਰ 'ਚ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸੋਨੇ ਦੀ ਸਪਾਟ ਕੀਮਤ 'ਚ ਅੱਜ 0.21 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਚਾਂਦੀ ਦੀ ਕੀਮਤ 'ਚ 1.70 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਸੋਨੇ ਦੀ ਕੀਮਤ 1,640.35 ਡਾਲਰ ਪ੍ਰਤੀ ਔਂਸ ਹੋ ਗਈ ਹੈ। ਅੱਜ ਕੌਮਾਂਤਰੀ ਬਾਜ਼ਾਰ 'ਚ ਚਾਂਦੀ ਦੀ ਹਾਜ਼ਿਰ ਕੀਮਤ 1.20 ਫੀਸਦੀ ਡਿੱਗ ਕੇ 18.56 ਡਾਲਰ ਪ੍ਰਤੀ ਔਂਸ 'ਤੇ ਆ ਗਈ ਹੈ।

ਇਹ ਵੀ ਪੜ੍ਹੋ : ਫਿੱਟ ਰਹਿਣ 'ਤੇ ਮੁਲਾਜ਼ਮਾਂ ਨੂੰ ਮਿਲੇਗੀ ਵਾਧੂ ਤਨਖ਼ਾਹ ਅਤੇ 10 ਲੱਖ ਰੁਪਏ, ਜਾਣੋ ਕੰਪਨੀ ਦੇ ਅਨੋਖੇ ਆਫ਼ਰ ਬਾਰੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


Harinder Kaur

Content Editor

Related News