ਸ਼ੇਅਰ ਬਾਜ਼ਾਰ : ਸੈਂਸੈਕਸ 254 ਅੰਕ ਚੜ੍ਹਿਆ ਤੇ ਨਿਫਟੀ 25,239 ਦੇ ਪੱਧਰ 'ਤੇ ਹੋਇਆ ਬੰਦ
Friday, Aug 30, 2024 - 04:17 PM (IST)
ਮੁੰਬਈ - ਅੱਜ ਹਫ਼ਤੇ ਦੇ ਆਖ਼ਰੀ ਕਾਰੋਬਾਰੀ ਦਿਨ ਸ਼ੇਅਰ ਵਿਚ ਵਾਧੇ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਸੈਂਸੈਕਸ ਅੱਜ ਯਾਨੀ 30 ਅਗਸਤ ਨੂੰ 254.46 ਭਾਵ 0.31 ਫ਼ੀਸਦੀ 82,389 ਅਤੇ ਨਿਫਟੀ 88 ਅੰਕ ਭਾਵ 0.35 ਫ਼ੀਸਦੀ ਨਾਲ 25,239 ਦੇ ਪੱਧਰ 'ਤੇ ਬੰਦ ਹੋਇਆ ਹੈ।
ਨਿਫਟੀ ਵੀ 80 ਅੰਕ ਚੜ੍ਹ ਕੇ 25,240 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸਟਾਕਾਂ ਵਿੱਚੋਂ 21 ਵਾਧੇ ਨਾਲ 9 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ ਦੇ 50 ਸਟਾਕਾਂ 'ਚੋਂ 39 ਵਧ ਰਹੇ ਹਨ ਅਤੇ 11 ਡਿੱਗ ਰਹੇ ਹਨ। ਆਈਟੀ ਅਤੇ ਆਟੋ ਸੈਕਟਰ ਨੂੰ ਛੱਡ ਕੇ ਬਾਕੀ ਸਾਰੇ ਸੈਕਟਰਾਂ 'ਚ ਵਾਧਾ ਦੇਖਣ ਨੂੰ ਮਿਲਿਆ ਹੈ।
ਟਾਪ ਗੇਨਰਜ਼
ਬਜਾਜ ਫਾਇਨਾਂਸ, ਮਹਿੰਦਰਾ ਐਂਡ ਮਹਿੰਦਰਾ, ਐੱਨਟੀਪੀਸੀ, ਬਜਾਜ ਫਿਨਸਰਵ , ਭਾਰਤੀ ਏਅਰਟੈੱਲ, , ਪਾਵਰ ਗ੍ਰਿਡ, ਸਨ ਫਾਰਮਾ
ਟਾਪ ਲੂਜ਼ਰਜ਼
ਟਾਟਾ ਮੋਟਰਜ਼, ਰਿਲਾਇੰਸ, ਟੈੱਕ ਮਹਿੰਦਰਾ, ਆਈਟੀਸੀ, ਐੱਚਡੀਐੱਫਸੀ ਬੈਂਕ, ਨੈਸਲੇ ਇੰਡੀਆ, ਮਾਰੂਤੀ
ਏਸ਼ੀਆਈ ਬਾਜ਼ਾਰਾਂ 'ਚ ਵੀ ਤੇਜ਼ੀ ਰਹੀ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.58 ਫੀਸਦੀ ਅਤੇ ਹਾਂਗਕਾਂਗ ਦਾ ਹੈਂਗ ਸੇਂਗ 1.38 ਫੀਸਦੀ ਚੜ੍ਹਿਆ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 1.18% ਅਤੇ ਕੋਰੀਆ ਦਾ ਕੋਸਪੀ 0.59% ਉੱਪਰ ਹੈ।
29 ਅਗਸਤ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.59 ਫੀਸਦੀ ਦੇ ਵਾਧੇ ਨਾਲ 41,335 ਦੇ ਪੱਧਰ 'ਤੇ ਬੰਦ ਹੋਇਆ ਸੀ। ਨੈਸਡੈਕ 0.23% ਡਿੱਗ ਕੇ 17,516 'ਤੇ ਬੰਦ ਹੋਇਆ। S&P500 0.0039% ਘੱਟ ਕੇ 5,591 'ਤੇ ਬੰਦ ਹੋਇਆ।
ਕੱਲ੍ਹ ਸੈਂਸੈਕਸ-ਨਿਫਟੀ ਨੇ ਸਭ ਤੋਂ ਉੱਚੀ ਪੱਧਰ ਬਣਾਇਆ
ਇਸ ਤੋਂ ਪਹਿਲਾਂ ਕੱਲ੍ਹ ਯਾਨੀ 29 ਅਗਸਤ ਨੂੰ ਸੈਂਸੈਕਸ ਨੇ 82,285 ਅਤੇ ਨਿਫਟੀ 25,192 ਦੇ ਨਵੇਂ ਸਰਵਕਾਲੀ ਉੱਚ ਪੱਧਰ 'ਤੇ ਪਹੁੰਚ ਗਏ ਸਨ। ਦਿਨ ਦੇ ਕਾਰੋਬਾਰ ਤੋਂ ਬਾਅਦ ਸੈਂਸੈਕਸ 349 ਅੰਕਾਂ ਦੇ ਵਾਧੇ ਨਾਲ 82,134 'ਤੇ ਬੰਦ ਹੋਇਆ।
ਨਿਫਟੀ ਵੀ 99 ਅੰਕ ਚੜ੍ਹ ਕੇ 25,151 ਦੇ ਪੱਧਰ 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 21 'ਚ ਤੇਜ਼ੀ ਅਤੇ 9 'ਚ ਗਿਰਾਵਟ ਦਰਜ ਕੀਤੀ ਗਈ। ਨਿਫਟੀ ਦੇ 50 ਸ਼ੇਅਰਾਂ 'ਚੋਂ 28 'ਚ ਤੇਜ਼ੀ ਅਤੇ 22 'ਚ ਗਿਰਾਵਟ ਦਰਜ ਕੀਤੀ ਗਈ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 29 ਅਗਸਤ ਨੂੰ 3,259.56 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ ਵੀ 2,690.85 ਕਰੋੜ ਰੁਪਏ ਦੇ ਸ਼ੇਅਰ ਖਰੀਦੇ।