ਸ਼ੇਅਰ ਬਾਜ਼ਾਰ : ਸੈਂਸੈਕਸ 200 ਅੰਕ ਵਧਿਆ, ਨਿਫਟੀ ਵੀ 80 ਅੰਕ ਵਧ ਕੇ 25,500 ਦੇ ਪੱਧਰ 'ਤੇ

Friday, Sep 20, 2024 - 09:59 AM (IST)

ਮੁੰਬਈ - ਗਲੋਬਲ ਬਾਜ਼ਾਰਾਂ ਤੋਂ ਮਿਲੇ ਮਜ਼ਬੂਤ ​​ਸੰਕੇਤਾਂ ਤੋਂ ਬਾਅਦ ਅੱਜ ਭਾਰਤੀ ਸ਼ੇਅਰ ਬਾਜ਼ਾਰ 'ਚ ਵੀ ਤੇਜ਼ੀ ਹੈ। ਸੈਂਸੈਕਸ ਲਗਭਗ 200 ਅੰਕਾਂ ਦੇ ਵਾਧੇ ਨਾਲ 88400 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਵੀ ਕਰੀਬ 80 ਅੰਕ ਚੜ੍ਹਿਆ ਹੈ ਅਤੇ 25,500 'ਤੇ ਕਾਰੋਬਾਰ ਕਰ ਰਿਹਾ ਹੈ। ਐਨਐਸਈ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (ਐਫਆਈਆਈ) ਨੇ 19 ਸਤੰਬਰ ਨੂੰ 2,547 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ ਘਰੇਲੂ ਨਿਵੇਸ਼ਕਾਂ (ਡੀਆਈਆਈ) ਨੇ ਵੀ 2,012 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਮੈਟਲ ਸੈਕਟਰ ਵਿੱਚ ਸਭ ਤੋਂ ਵੱਧ 1.54% ਦਾ ਵਾਧਾ

NSE ਦੇ ਸੈਕਟਰਲ ਇੰਡੈਕਸ ਦੀ ਗੱਲ ਕਰੀਏ ਤਾਂ ਮੈਟਲ ਸੈਕਟਰ ਵਿੱਚ ਸਭ ਤੋਂ ਵੱਧ 1.54% ਦਾ ਵਾਧਾ ਹੋਇਆ ਹੈ। ਇਸ ਦੇ ਨਾਲ ਹੀ ਰੀਅਲਟੀ ਸੈਕਟਰ ਵਿੱਚ 1.10%, PSU ਬੈਂਕ ਵਿੱਚ 0.73%, ਤੇਲ ਅਤੇ ਗੈਸ ਵਿੱਚ 0.49% ਆਟੋ 'ਚ 0.45% ਅਤੇ FMCG 'ਚ 0.33% ਦਾ ਵਾਧਾ ਹੈ। ਜਦਕਿ ਨਿਫਟੀ ਕੰਜ਼ਿਊਮਰ ਡਿਊਰੇਬਲਸ 'ਚ 0.38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਗਲੋਬਲ ਬਾਜ਼ਾਰਾਂ ਦਾ ਹਾਲ

ਅੱਜ ਏਸ਼ੀਆਈ ਬਾਜ਼ਾਰ 'ਚ ਤੇਜ਼ੀ ਹੈ। ਜਾਪਾਨ ਦਾ ਨਿੱਕੇਈ 2.10% ਅਤੇ ਹਾਂਗਕਾਂਗ ਦਾ ਹੈਂਗ ਸੇਂਗ ਸੂਚਕਾਂਕ 1.72% ਉੱਪਰ ਹੈ। ਚੀਨ ਦੇ ਸ਼ੰਘਾਈ ਕੰਪੋਜ਼ਿਟ ਇੰਡੈਕਸ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ।

19 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 1.26 ਫੀਸਦੀ ਦੇ ਵਾਧੇ ਨਾਲ 42,025 ਦੇ ਪੱਧਰ 'ਤੇ ਬੰਦ ਹੋਇਆ ਸੀ। ਜਦੋਂ ਕਿ Nasdaq 2.51% ਵਧ ਕੇ 18,013 'ਤੇ ਬੰਦ ਹੋਇਆ। 

ਕੱਲ੍ਹ ਸਟਾਕ ਮਾਰਕੀਟ ਨੇ ਸਭ ਤੋਂ ਉੱਚਾ ਪੱਧਰ ਬਣਾਇਆ

ਫੈਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ਵਿੱਚ ਕਟੌਤੀ ਕਰਨ ਤੋਂ ਬਾਅਦ, ਸਟਾਕ ਮਾਰਕੀਟ ਨੇ ਕੱਲ੍ਹ ਯਾਨੀ 19 ਸਤੰਬਰ ਨੂੰ ਲਗਾਤਾਰ ਦੂਜੇ ਦਿਨ ਸਭ ਤੋਂ ਉੱਚਾ ਪੱਧਰ ਬਣਾਇਆ। ਕਾਰੋਬਾਰ ਦੌਰਾਨ ਸੈਂਸੈਕਸ 83,773 ਦੇ ਪੱਧਰ ਨੂੰ ਛੂਹ ਗਿਆ ਅਤੇ ਨਿਫਟੀ 25,611 ਦੇ ਪੱਧਰ ਨੂੰ ਛੂਹ ਗਿਆ।

ਹਾਲਾਂਕਿ ਇਸ ਤੋਂ ਬਾਅਦ ਬਾਜ਼ਾਰ 'ਚ ਗਿਰਾਵਟ ਆਈ ਅਤੇ ਸੈਂਸੈਕਸ 236 ਅੰਕਾਂ ਦੇ ਵਾਧੇ ਨਾਲ 83,184 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ ਨੇ ਵੀ 38 ਅੰਕ ਦਾ ਵਾਧਾ ਦਰਜ ਕੀਤਾ। ਊਰਜਾ, ਬੈਂਕਿੰਗ ਅਤੇ ਆਟੋ ਸ਼ੇਅਰਾਂ ਵਿਚ ਤੇਜ਼ੀ ਰਹੀ।


Harinder Kaur

Content Editor

Related News