ਸ਼ੇਅਰ ਬਾਜ਼ਾਰ : ਸੈਂਸੈਕਸ 361 ਅੰਕਾਂ ਤੋਂ ਵੱਧ ਚੜ੍ਹਿਆ ਤੇ ਨਿਫਟੀ 25,050 ਦੇ ਪੱਧਰ 'ਤੇ ਹੋਇਆ ਬੰਦ
Tuesday, Sep 10, 2024 - 03:47 PM (IST)
ਮੁੰਬਈ — ਅੱਜ ਯਾਨੀ 10 ਸਤੰਬਰ ਨੂੰ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 361 ਤੋਂ ਜ਼ਿਆਦਾ ਅੰਕ ਭਾਵ 0.44 ਫ਼ੀਸਦੀ ਦੇ ਵਾਧੇ ਨਾਲ 81,921.29 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ 30 ਸ਼ੇਅਰਾਂ 'ਚੋਂ 22 ਵਾਧੇ ਨਾਲ ਅਤੇ 8 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।
ਇਸ ਦੇ ਨਾਲ ਹੀ ਨਿਫਟੀ ਵੀ 114.50 ਅੰਕ ਭਾਵ 0.46 ਫ਼ੀਸਦੀ ਤੋਂ ਵੱਧ ਚੜ੍ਹ ਕੇ 25,050 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ 50 ਦੇ 34 ਸ਼ੇਅਰ ਵਧ ਰਹੇ ਹਨ ਅਤੇ 16 ਗਿਰਾਵਟ ਨਾਲ ਕਾਰੋਬਾਰ ਰਹੇ ਹਨ। ਅੱਜ ਆਈਟੀ ਅਤੇ ਬੈਂਕਿੰਗ ਸ਼ੇਅਰਾਂ ਵਿੱਚ ਜ਼ਿਆਦਾ ਵਾਧਾ ਹੋਇਆ ਹੈ।
ਟਾਪ ਗੇਨਰਜ਼
ਐੱਚਸੀਐੱਲਟੈੱਕ, ਭਾਰਤੀ ਏਅਰਟੈੱਲ, ਟੈੱਕ ਮਹਿੰਦਰਾ, ਐੱਨਟੀਪੀਸੀ, ਪਾਵਰਗ੍ਰਿਡ, ਐਕਸਿਸ ਬੈਂਕ, ਟੀਸੀਐੱਸ, ਅਡਾਨੀ ਪੋਰਟਸ
ਟਾਪ ਲੂਜ਼ਰਜ਼
ਬਜਾਜ ਫਿਨਸਰਵ, ਬਜਾਜ ਫਾਇਨਾਂਸ, ਹਿੰਦੁਸਤਾਨ ਯੂਨੀਲੀਵਰ, ਮਹਿੰਦਰਾ ਐਂਡ ਮਹਿੰਦਰਾ, ਟਾਟਾ ਮੋਟਰਜ਼, ਸਟੇਟ ਬੈਂਕ ਆਫ਼ ਇੰਡੀਆ, ਰਿਲਾਇੰਸ, ਕੋਟਕ ਬੈਂਕ
ਏਸ਼ੀਆਈ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ
ਏਸ਼ੀਆਈ ਬਾਜ਼ਾਰ 'ਚ ਜਾਪਾਨ ਦੇ ਨਿੱਕੇਈ 'ਚ 0.07 ਫੀਸਦੀ ਅਤੇ ਹਾਂਗਕਾਂਗ ਦੇ ਹੈਂਗ ਸੇਂਗ 'ਚ 0.13 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਜਦੋਂ ਕਿ ਚੀਨ ਦਾ ਸ਼ੰਘਾਈ ਕੰਪੋਜ਼ਿਟ 0.59% ਹੇਠਾਂ ਹੈ। ਕੋਰੀਆ ਦਾ ਕੋਸਪੀ 0.04% ਚੜ੍ਹਿਆ ਹੈ।
9 ਸਤੰਬਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 1.20 ਫੀਸਦੀ ਦੇ ਵਾਧੇ ਨਾਲ 40,829 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨੈਸਡੈਕ 1.16% ਵਧ ਕੇ 16,884 ਦੇ ਪੱਧਰ 'ਤੇ ਬੰਦ ਹੋਇਆ। SP500 1.16% ਵਧ ਕੇ 5,471 'ਤੇ ਬੰਦ ਹੋਇਆ।
ਬੀਤੇ ਦਿਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ
ਇਸ ਤੋਂ ਪਹਿਲਾਂ ਕੱਲ ਯਾਨੀ 9 ਸਤੰਬਰ ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ। ਸੈਂਸੈਕਸ 375 ਅੰਕਾਂ ਦੇ ਵਾਧੇ ਨਾਲ 81,559 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਨਿਫਟੀ ਵੀ 84 ਅੰਕ ਚੜ੍ਹਿਆ ਹੈ। 24,936 ਦੇ ਪੱਧਰ 'ਤੇ ਬੰਦ ਹੋਇਆ।