ਸ਼ੇਅਰ ਬਾਜ਼ਾਰ : ਹਰੇ ਨਿਸ਼ਾਨ 'ਤੇ ਖੁੱਲ੍ਹਿਆ ਸੈਂਸੈਕਸ, ਗਿਰਾਵਟ ਨਾਲ ਹੋਈ ਨਿਫਟੀ ਦੀ ਸ਼ੁਰੂਆਤ

Wednesday, Oct 20, 2021 - 11:42 AM (IST)

ਮੁੰਬਈ - ਭਾਰਤੀ ਸ਼ੇਅਰ ਬਾਜ਼ਾਰ ਦੀ ਸ਼ੁਰੂਆਤ ਹਫ਼ਤੇ ਦੇ ਤੀਜੇ ਕਾਰੋਬਾਰੀ ਦਿਨ ਭਾਵ ਅੱਜ ਬੁੱਧਵਾਰ ਨੂੰ ਰਹੇ ਨਿਸ਼ਾਨ 'ਤੇ ਹੋਈ। ਇਸ ਦੌਰਾਨ ਸੈਂਸੈਕਸ ਹਰੇ ਨਿਸ਼ਾਨ 'ਤੇ ਖੁੱਲ੍ਹਿਆ ਜਦੋਂ ਕਿ ਨਿਫਟੀ ਲਾਲ ਨਿਸ਼ਾਨ 'ਤੇ ਸ਼ੁਰੂ ਹੋਇਆ ਹੈ। ਸੈਂਸੈਕਸ 61,800 ਦੇ ਪੱਧਰ 'ਤੇ ਸ਼ੁਰੂ ਹੋਇਆ, ਵਰਤਮਾਨ ਵਿੱਚ ਸੈਂਸੈਕਸ ਗਿਰਾਵਟ ਦੇ ਨਾਲ ਕਾਰੋਬਾਰ ਕਰ ਰਿਹਾ ਹੈ। ਦੂਜੇ ਪਾਸੇ ਨਿਫਟੀ 18,439.90 ਦੇ ਪੱਧਰ 'ਤੇ ਖੁੱਲ੍ਹਿਆ ਅਤੇ 10 ਮਿੰਟ ਬਾਅਦ 87 ਅੰਕਾਂ ਦੀ ਗਿਰਾਵਟ ਨਾਲ 18,331.30 ਦੇ ਪੱਧਰ 'ਤੇ ਪਹੁੰਚ ਗਿਆ।

ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 20 ਸ਼ੇਅਰਾਂ ਵਿਚ ਵਿਕਰੀ ਦੇਖਣ ਨੂੰ ਮਿਲ ਰਹੀ ਹੈ ਅਤੇ 10 ਸ਼ੇਅਰ ਖਰੀਦਦਾਰੀ ਦਾ ਦੌਰ ਜਾਰੀ ਹੈ। ਜਿਸ ਵਿੱਚ ਟਾਟਾ ਸਟੀਲ ਅਤੇ ਬਜਾਜ ਆਟੋ ਦੇ ਸ਼ੇਅਰਾਂ ਵਿੱਚ 1%ਤੋਂ ਜ਼ਿਆਦਾ ਦੀ ਕਮਜ਼ੋਰੀ ਹੈ। ਦੂਜੇ ਪਾਸੇ, ਇਨਫੋਸਿਸ ਅਤੇ ਨੇਸਲੇ ਇੰਡੀਆ ਦੇ ਸ਼ੇਅਰ ਅੱਧੇ ਫੀਸਦੀ ਤੱਕ ਵਧੇ ਹਨ।

IRCTC ਦੇ ਸ਼ੇਅਰ 15% ਡਿੱਗੇ

ਆਈਆਰਸੀਟੀਸੀ ਦੇ ਸ਼ੇਅਰ ਵਿੱਚ ਭਾਰੀ ਗਿਰਾਵਟ ਆਈ, ਜਿਸ ਨਾਲ ਮਿਡਕੈਪ ਸ਼ੇਅਰਾਂ 'ਤੇ ਅਸਰ ਪਿਆ। ਆਈਆਰਸੀਟੀਸੀ ਦਾ ਸਟਾਕ ਹੇਠਲੇ ਸਰਕਟ 'ਤੇ ਗਿਆ ਅਤੇ 15 ਫੀਸਦੀ ਡਿੱਗਿਆ। ਸਟਾਕ ਇਸ ਵੇਲੇ 4,636.65 'ਤੇ ਕਾਰੋਬਾਰ ਕਰ ਰਿਹਾ ਹੈ। ਦੱਸ ਦੇਈਏ ਕਿ ਆਈਆਰਸੀਟੀਸੀ ਨੇ 19 ਅਕਤੂਬਰ ਨੂੰ ਕਾਰੋਬਾਰ ਦੇ ਦੌਰਾਨ ਪਹਿਲੀ ਵਾਰ 6000 ਰੁਪਏ ਦਾ ਅੰਕੜਾ ਪਾਰ ਕੀਤਾ ਸੀ, ਪਰ ਇਸਦੇ ਬਾਅਦ ਸਟਾਕ ਵਿੱਚ ਤੇਜ਼ੀ ਨਾਲ ਵਿਕਰੀ ਸ਼ੁਰੂ ਹੋਈ।

ਟਾਪ ਗੇਨਰਜ਼

ਭਾਰਤੀ ਏਅਰਟੈੱਲ, ਸਟੇਟ ਬੈਂਕ ਆਫ਼ ਇੰਡੀਆ, ਐੱਚ.ਸੀ.ਐੱਲ. ਤਕਨਾਲੋਜੀ, ਟੇੱਕ ਮਹਿੰਦਰਾ, ਅਲਟ੍ਰਾਟੈੱਕ ਸੀਮੈਂਟ

ਟਾਪ ਲੂਜ਼ਰਜ਼

ਹਿੰਡਾਲਕੋ ਇੰਡਸਟਰੀ, ਕੋਲ ਇੰਡੀਆ, ਟਾਈਟਨ ਕੰਪਨੀ, ਬੀ.ਪੀ.ਸੀ.ਐੱਲ.


Harinder Kaur

Content Editor

Related News