ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 660 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ 24,180 'ਤੇ ਹੋਇਆ ਬੰਦ

Friday, Oct 25, 2024 - 03:53 PM (IST)

ਸ਼ੇਅਰ ਬਾਜ਼ਾਰ 'ਚ ਭੂਚਾਲ : ਸੈਂਸੈਕਸ 660 ਤੋਂ ਵੱਧ ਅੰਕ ਟੁੱਟਿਆ ਤੇ ਨਿਫਟੀ ਵੀ ਡਿੱਗ ਕੇ 24,180 'ਤੇ ਹੋਇਆ ਬੰਦ

ਮੁੰਬਈ - ਅੱਜ ਯਾਨੀ 25 ਅਕਤੂਬਰ ਨੂੰ ਹਫਤੇ ਦੇ ਆਖਰੀ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ।  ਸੈਂਸੈਕਸ 662.87 ਅੰਕ ਭਾਵ 0.83% ਤੋਂ ਜ਼ਿਆਦਾ ਦੀ ਗਿਰਾਵਟ ਦੇ ਨਾਲ 79,402.29 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 9 ਸਟਾਕ ਵਾਧੇ ਨਾਲ ਅਤੇ 21 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। 

PunjabKesari

ਨੈਸ਼ਨਲ ਸਟਾਕ ਐਕਸਚੇਂਜ(NSE)

ਦੂਜੇ ਪਾਸੇ ਨਿਫਟੀ 'ਚ ਵੀ 218.60 ਭਾਵ 0.90 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ ਅਤੇ ਇਹ 24,180 ਦੇ ਪੱਧਰ 'ਤੇ ਬੰਦ ਹੋਇਆ ਹੈ। ਨੈਸ਼ਨਲ ਸਟਾਕ ਐਕਸਚੇਂਜ ਦੇ 12 ਸਟਾਕ ਵਾਧੇ ਨਾਲ ਅਤੇ 38 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 24 ਅਕਤੂਬਰ ਨੂੰ 5,062.45 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ  3,620.47 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

PunjabKesari

ਅੱਜ ਏਸ਼ੀਆਈ ਬਾਜ਼ਾਰਾਂ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.60 ਫੀਸਦੀ ਤੱਕ ਡਿੱਗਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 0.087% ਦੇ ਵਾਧੇ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.59% ਦੇ ਵਾਧੇ ਨਾਲ ਬੰਦ ਹੋਇਆ।
24 ਅਕਤੂਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.33% ਡਿੱਗ ਕੇ 42,374 'ਤੇ ਅਤੇ S&P 500 0.21% ਵਧ ਕੇ 5,809 'ਤੇ ਬੰਦ ਹੋਇਆ। ਨੈਸਡੈਕ 0.76% ਵਧ ਕੇ 18,415 'ਤੇ ਬੰਦ ਹੋਇਆ।

ਇਨ੍ਹਾਂ 10 ਸਟਾਕਾਂ 'ਚ ਵੱਡੀ ਗਿਰਾਵਟ 

ਇੰਡਸਇੰਡ ਬੈਂਕ ਦੇ ਸ਼ੇਅਰ 18 ਫੀਸਦੀ ਦੀ ਗਿਰਾਵਟ ਨਾਲ 1048 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। 
ਹੈਵੀਵੇਟ ਸ਼ੇਅਰਾਂ ਵਿੱਚੋਂ, ਮਹਿੰਦਰਾ ਐਂਡ ਮਹਿੰਦਰਾ ਲਗਭਗ 5% ਡਿੱਗ ਕੇ 2688 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। 
ਅਡਾਨੀ ਪੋਰਟ, NTPC, L&T ਵਰਗੇ ਸ਼ੇਅਰ 3 ਫੀਸਦੀ ਤੋਂ ਜ਼ਿਆਦਾ ਡਿੱਗ ਗਏ ਸਨ।
ਡਿਕਸਾਨ ਟੈਕਨਾਲੋਜੀ ਦੇ ਸ਼ੇਅਰ 10 ਫੀਸਦੀ ਦੀ ਗਿਰਾਵਟ ਨਾਲ 13,600 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। 
ਏਯੂ ਸਮਾਲ ਫਾਈਨਾਂਸ ਦਾ ਸ਼ੇਅਰ 6 ਫੀਸਦੀ ਡਿੱਗ ਕੇ 610 ਰੁਪਏ 'ਤੇ ਰਿਹਾ। 
ਮੈਂਗਲੋਰ ਰਿਫਾਇਨਰੀ ਦੇ ਸ਼ੇਅਰ ਵੀ 6 ਫੀਸਦੀ ਡਿੱਗ ਕੇ 170.90 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। 
BHEL ਦੇ ਸ਼ੇਅਰ ਵੀ 6 ਫੀਸਦੀ ਦੀ ਗਿਰਾਵਟ ਨਾਲ 213 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ।
ਟਾਟਾ ਟ੍ਰੈਂਟ ਦੇ ਸ਼ੇਅਰਾਂ 'ਚ 5.38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 7,087 ਰੁਪਏ 'ਤੇ ਰਿਹਾ। 

ਅੱਜ ਕਿਉਂ ਡਿੱਗਿਆ ਸ਼ੇਅਰ ਬਾਜ਼ਾਰ?

ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦਾ ਮੁੱਖ ਕਾਰਨ ਕੰਪਨੀਆਂ ਦੇ ਖਰਾਬ ਤਿਮਾਹੀ ਨਤੀਜੇ ਰਹੇ ਹਨ। ਕੱਲ੍ਹ ਇੰਡਸਇੰਡ ਬੈਂਕ ਦਾ ਮੁਨਾਫਾ 40 ਫੀਸਦੀ ਘਟਿਆ ਸੀ, ਜਿਸ ਕਾਰਨ ਅੱਜ ਇਸ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। ਦੂਜਾ ਵੱਡਾ ਕਾਰਨ ਇਹ ਹੈ ਕਿ ਇਸ ਮਹੀਨੇ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਤੋਂ ਹੁਣ ਤੱਕ 1 ਲੱਖ ਕਰੋੜ ਰੁਪਏ ਕਢਵਾ ਲਏ ਹਨ, ਜਿਸ ਕਾਰਨ ਵਿਕਰੀ ਹਾਵੀ ਰਹੀ ਹੈ। ਤੀਸਰਾ ਕਾਰਨ, ਸ਼ੇਅਰ ਬਾਜ਼ਾਰ ਨੂੰ ਦਬਾਅ 'ਚ ਦੇਖਦੇ ਹੋਏ ਰਿਟੇਲ ਅਤੇ ਵੱਡੇ ਨਿਵੇਸ਼ਕਾਂ ਨੇ ਸ਼ੇਅਰ ਵੇਚੇ ਹਨ, ਜਿਸ ਕਾਰਨ ਮਹਿੰਦਰਾ ਐਂਡ ਮਹਿੰਦਰਾ, ਐੱਲਐਂਡਟੀ ਵਰਗੇ ਹੈਵੀਵੇਟ ਸ਼ੇਅਰ ਡਿੱਗੇ ਹਨ।

ਸ਼ੇਅਰ ਬਾਜ਼ਾਰ ਕੱਲ੍ਹ ਗਿਰਾਵਟ ਨਾਲ ਬੰਦ ਹੋਇਆ ਸੀ

ਇਸ ਤੋਂ ਪਹਿਲਾਂ ਕੱਲ ਯਾਨੀ 24 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਲਗਾਤਾਰ ਚੌਥੇ ਦਿਨ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 16 ਅੰਕਾਂ ਦੀ ਗਿਰਾਵਟ ਨਾਲ 80,065 'ਤੇ ਬੰਦ ਹੋਇਆ। ਨਿਫਟੀ ਵੀ ਕਰੀਬ 36 ਅੰਕ ਡਿੱਗ ਕੇ 24,399 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 19 'ਚ ਵਾਧਾ ਅਤੇ 11 'ਚ ਗਿਰਾਵਟ ਦੇਖਣ ਨੂੰ ਮਿਲੀ। ਬੈਂਕਿੰਗ ਅਤੇ ਆਟੋ ਸ਼ੇਅਰਾਂ 'ਚ ਤੇਜ਼ੀ ਦੇਖਣ ਨੂੰ ਮਿਲੀ। ਜਦੋਂ ਕਿ ਐਫਐਮਸੀਜੀ ਅਤੇ ਆਈਟੀ ਸ਼ੇਅਰਾਂ ਵਿੱਚ ਗਿਰਾਵਟ ਦੇਖੀ ਗਈ।


author

Harinder Kaur

Content Editor

Related News