Stock Market : ਸੈਂਸੈਕਸ 650 ਤੋਂ ਵਧ ਅੰਕ ਫਿਸਲਿਆ ਤੇ ਨਿਫਟੀ 24,140.70 ਦੇ ਪੱਧਰ 'ਤੇ ਹੋਇਆ ਬੰਦ

Tuesday, Aug 13, 2024 - 03:46 PM (IST)

ਮੁੰਬਈ - ਹਫ਼ਤੇ ਦੇ ਦੂਜੇ ਕਾਰੋਬਾਰੀ ਦਿਨ ਸ਼ੇਅਰ ਬਾਜ਼ਾਰ ਵਿਚ ਮਿਲਿਆ-ਜੁਲਿਆ ਕਾਰੋਬਾਰ ਦਾ ਰੁਝਾਨ ਦੇਖਣ ਨੂੰ ਮਿਲਿਆ। ਅੱਜ 13 ਅਗਸਤ ਨੂੰ ਸੈਂਸੈਕਸ 692.89 ਅੰਕ ਭਾਵ 0.87 ਫ਼ੀਸਦੀ ਦੀ ਗਿਰਾਵਟ ਨਾਲ 78,956.03 ਦੇ ਪੱਧਰ 'ਤੇ ਅਤੇ ਨਿਫਟੀ 206 .30 ਅੰਕ ਭਾਵ 0.85 ਫ਼ੀਸਦੀ ਦੀ ਗਿਰਾਵਟ ਦੇ ਨਾਲ  24,140.70 ਦੇ ਪੱਧਰ ਤੇ ਬੰਦੇ ਹੋਇਆ ਹੈ। ਬੈਂਕ, ਆਟੋ ਅਤੇ ਮੈਟਲ ਸਟਾਕ ਸਭ ਤੋਂ ਜ਼ਿਆਦਾ ਡਿੱਗੇ ਹਨ। ਆਈ.ਟੀ., ਫਾਰਮਾ 'ਚ ਉਛਾਲ ਹੈ। ਜਦਕਿ ਕੰਜ਼ਿਊਮਰ ਡਿਊਰੇਬਲਸ 'ਚ 1.30 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਨਿਫਟੀ ਦੇ 50 ਸਟਾਕਾਂ 'ਚੋਂ 12 ਵਧ ਰਹੇ ਹਨ ਅਤੇ 38 ਡਿੱਗ ਰਹੇ ਹਨ। ਸੈਂਸੈਕਸ ਦੇ 30 'ਚੋਂ 24 ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।

ਇਹ ਵੀ ਪੜ੍ਹੋ :     Hindenburg Crisis : ਅਡਾਨੀ ਗਰੁੱਪ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ, ਨਿਵੇਸ਼ਕਾਂ ਨੂੰ 53,000 ਕਰੋੜ ਦਾ ਨੁਕਸਾਨ

ਟਾਪ ਗੇਨਰਜ਼

ਟਾਈਟਨ , ਐੱਚਸੀਐੱਲ, ਨੈਸਲੇ ਇੰਡੀਆ, ਸਨ ਫਾਰਮਾ, ਰਿਲਾਇੰਸ, ਮਹਿੰਦਰਾ ਐਂਡ ਮਹਿੰਦਰਾ, ਭਾਰਤੀ ਏਅਰਟੈੱਲ

ਟਾਪ ਲੂਜ਼ਰਜ਼

ਐੱਚਡੀਐੱਫਸੀ ਬੈਂਕ, ਟਾਟਾ ਸਟੀਲ, ਸਟੇਟ ਬੈਂਕ ਆਫ਼ ਇੰਡੀਆ, ਬਜਾਜ ਫਾਇਨਾਂਸ, ਟਾਟਾ ਮੋਟਰਜ਼, ਅਡਾਨੀ ਪੋਰਟ

ਇਹ ਵੀ ਪੜ੍ਹੋ :     Hindenburg ਦੀ ਰਿਪੋਰਟ 'ਤੇ SEBI ਦੀ ਨਿਵੇਸ਼ਕਾਂ ਨੂੰ ਸਲਾਹ, ਕਿਹਾ- ਤਣਾਅ 'ਚ ਨਾ ਆਓ...

ਜਾਪਾਨ ਦਾ ਸ਼ੇਅਰ ਬਾਜ਼ਾਰ 2.17% ਵਧਿਆ

ਏਸ਼ੀਆਈ ਬਾਜ਼ਾਰ 'ਚ ਅੱਜ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲਿਆ। ਜਾਪਾਨ ਦਾ Nikkei 2.17% ਚੜ੍ਹਿਆ ਹੈ। ਹਾਂਗਕਾਂਗ ਦਾ ਹੈਂਗ ਸੇਂਗ 0.08% ਹੇਠਾਂ ਹੈ। ਚੀਨ ਦੇ ਸ਼ੰਘਾਈ ਕੰਪੋਜ਼ਿਟ 'ਚ 0.04 ਫੀਸਦੀ ਅਤੇ ਕੋਰੀਆ ਦੇ ਕੋਸਪੀ 'ਚ 0.11 ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ।

ਸੋਮਵਾਰ ਨੂੰ ਅਮਰੀਕੀ ਬਾਜ਼ਾਰ ਦਾ ਡਾਓ ਜੋਂਸ 0.36 ਫੀਸਦੀ ਡਿੱਗ ਕੇ 39,357 ਦੇ ਪੱਧਰ 'ਤੇ ਬੰਦ ਹੋਇਆ। ਨੈਸਡੈਕ ਵੀ 0.21% ਵਧ ਕੇ 16,780 'ਤੇ ਬੰਦ ਹੋਇਆ। S&P500 ਸਪਾਟ ਹੋ ਕੇ 5,344 ਅੰਕਾਂ 'ਤੇ ਬੰਦ ਹੋਇਆ।

ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ 12 ਅਗਸਤ ਨੂੰ 4,680.51 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਸੰਸਥਾਗਤ ਨਿਵੇਸ਼ਕਾਂ (DII) ਨੇ  4,477.73 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਯਾਨੀ ਵਿਦੇਸ਼ੀ ਨਿਵੇਸ਼ਕਾਂ ਨੇ ਪਿਛਲੇ ਦਿਨ ਵਿਕਰੀ ਕੀਤੀ।

ਦੋ ਆਈਪੀਓ ਦੀ ਸੂਚੀ: ਯੂਨੀਕਾਮਰਸ 117% ਅਤੇ ਫਸਟਕ੍ਰਾਈ 40% ਵਧਿਆ

FirstCry ਦੀ ਮੂਲ ਕੰਪਨੀ Brainbees Solutions ਦੇ ਸ਼ੇਅਰ NSE 'ਤੇ 40% ਦੇ ਵਾਧੇ ਨਾਲ 651 ਰੁਪਏ 'ਤੇ ਸੂਚੀਬੱਧ ਹੋਏ। ਇਹ BSE 'ਤੇ 34.4% ਵਧ ਕੇ 625 ਰੁਪਏ 'ਤੇ ਲਿਸਟ ਹੋਇਆ।

ਯੂਨੀਕਾਮਰਸ ਈ-ਸਲੂਸ਼ਨ ਦੇ ਸ਼ੇਅਰ BSE 'ਤੇ 112.96% ਦੇ ਵਾਧੇ ਨਾਲ 230 ਰੁਪਏ 'ਤੇ ਸੂਚੀਬੱਧ ਹੋਏ। ਜਦੋਂ ਕਿ NSE 'ਤੇ ਇਹ 117.59% ਦੇ ਵਾਧੇ ਨਾਲ 235 ਰੁਪਏ 'ਤੇ ਸੂਚੀਬੱਧ ਸੀ।

ਇਹ ਵੀ ਪੜ੍ਹੋ :    Vistara ਦਾ ਸ਼ਾਨਦਾਰ ਆਫਰ, ਸਿਰਫ 1578 ਰੁਪਏ 'ਚ ਕਰੋ ਹਵਾਈ ਯਾਤਰਾ, ਜਾਣੋ ਬੁਕਿੰਗ ਪ੍ਰਕਿਰਿਆ
   
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News