ਸ਼ੇਅਰ ਬਾਜ਼ਾਰ : ਸੈਂਸੈਕਸ 53 ਹਜ਼ਾਰ ਦੇ ਪਾਰ, ਨਿਫਟੀ 8 ਅੰਕ ਟੁੱਟਿਆ

Thursday, Jul 08, 2021 - 10:35 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 53 ਹਜ਼ਾਰ ਦੇ ਪਾਰ, ਨਿਫਟੀ 8 ਅੰਕ ਟੁੱਟਿਆ

ਮੁੰਬਈ - ਮਿਲੇਜੁਲੇ ਗਲੋਬਲ ਸੰਕੇਤਾਂ ਨਾਲ ਅੱਜ ਹਫਤੇ ਦੇ ਚੌਥੇ ਕਾਰੋਬਾਰੀ ਦਿਨ ਭਾਵ ਵੀਰਵਾਰ ਨੂੰ ਸ਼ੇਅਰ ਬਾਜ਼ਾਰਰ ਸਪਾਟ ਪੱਧਰ 'ਤੇ ਖੁੱਲ੍ਹਿਆ ਹੈ। ਬੰਬਈ ਸਟਾਕ ਐਕਸਚੇਂਜ ਦਾ ਇੰਡੈਕਸ ਸੈਂਸੈਕਸ 3.33 ਅੰਕ ਭਾਵ 0.01 ਫੀਸਦੀ ਦੇ ਮਾਮੂਲੀ ਵਾਧੇ ਨਾਲ 53058.09 ਦੇ ਪੱਧਰ 'ਤੇ ਖੁੱਲ੍ਹਾ ਹੈ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 8 ਅੰਕ ਭਾਵ 0.05 ਫ਼ੀਸਦੀ ਟੁੱਟ ਕੇ 15871.70 ਦੇ ਪੱਧਰ 'ਤੇ ਖੁੱਲ੍ਹਾ ਹੈ। ਬੀਤੇ ਹਫਤੇ ਬੰਬਈ ਸਟਾਕ ਐਕਸਚੇਂਜ ਦਾ 30 ਸ਼ੇਅਰਾਂ ਵਾਲਾ ਸੈਂਸੈਕਸ 440.37 ਅੰਕ ਜਾਂ 0.83 ਫ਼ੀਸਦੀ ਦੇ ਨੁਕਸਾਨ ਵਿਚ ਰਿਹਾ। ਅੱਜ 1379 ਸ਼ੇਅਰਾਂ ਵਿਚ ਤੇਜ਼ੀ ਆਈ, 553 ਸ਼ੇਅਰਾਂ ਵਿਚ ਗਿਰਾਵਟ ਆਈ ਅਤੇ 81 ਸ਼ੇਅਰਾਂ ਵਿਚ ਕੋਈ ਬਦਲਾਅ ਨਹੀਂ। 

ਸੈਂਸੈਕਸ ਵਿਚ ਸਭ ਤੋਂ ਵਧ ਦੋ ਫ਼ੀਸਦੀ ਦਾ ਵਾਧਾ ਬਜਾਜ ਆਟੋ ਵਿਚ ਦਰਜ ਕੀਤਾ ਗਿਆ ਹੈ। ਸ਼ੇਅਰ ਬਾਜ਼ਾਰ ਦੇ ਅਸਥਾਈ ਆਂਕੜਿਆਂ ਮੁਤਾਬਕ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ ਨੇ ਬੁੱਧਵਾਰ ਨੂੰ ਕੁੱਲ ਆਧਾਰ 'ਤੇ 532.94 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਇਸ ਦੌਰਾਨ ਅੰਤਰਰਾਸ਼ਟਰੀ ਤੇਲ ਬੈਂਚਮਾਰਕ ਬ੍ਰੇਂਟ ਕਰੂਡ 0.01 ਫ਼ੀਸਦੀ ਵਧ ਕੇ 73.44 ਡਾਲਰ ਪ੍ਰਤੀ ਬੈਰਲ ਦੇ ਭਾਅ 'ਤੇ ਸੀ।

ਟਾਪ ਗੇਨਰਜ਼

ਟੇਕ ਮਹਿੰਦਰਾ, ਐਨ.ਟੀ.ਪੀ.ਸੀ., ਐਮ.ਐਂਡ.ਐਮ., ਟਾਈਟਨ, ਭਾਰਤੀ ਏਅਰਟੈਲ, ਬਜਾਜ ਆਟੋ, ਮਾਰੂਤੀ, ਬਜਾਜ ਫਿਨਸਰ, ਬਜਾਜ ਵਿੱਤ, ਰਿਲਾਇੰਸ, ਡਾ. ਰੈਡੀ, ਐਲ.ਐਂਡ.ਟੀ., ਐਸ.ਬੀ.ਆਈ., ਸਨ ਫਾਰਮਾ, ਟੀ.ਸੀ.ਐਸ., ਏਸ਼ੀਅਨ ਪੇਂਟਸ , ਟਾਟਾ ਸਟੀਲ

ਟਾਪ ਲੂਜ਼ਰਜ਼

ਪਾਵਰ ਗਰਿੱਡ, ਨੇਸਲੇ ਇੰਡੀਆ, ਐੱਚ.ਡੀ.ਐੱਫ.ਸੀ., ਆਈ.ਟੀ.ਸੀ., ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐੱਫ.ਸੀ. ਬੈਂਕ, ਕੋਟਕ ਬੈਂਕ, ਹਿੰਦੁਸਤਾਨ ਯੂਨੀਲੀਵਰ, ਅਲਟਰਾਟੈਕ ਸੀਮੈਂਟ


author

Harinder Kaur

Content Editor

Related News