ਦੂਜੇ ਦਿਨ ਚੜ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ ''ਚ 750 ਤੋਂ ਵਧ ਅੰਕਾਂ ਦਾ ਵਾਧਾ ਤੇ ਨਿਫਟੀ 23,867 ਦੇ ਪੱਧਰ ''ਤੇ

Tuesday, Mar 25, 2025 - 10:10 AM (IST)

ਦੂਜੇ ਦਿਨ ਚੜ੍ਹਿਆ ਸ਼ੇਅਰ ਬਾਜ਼ਾਰ : ਸੈਂਸੈਕਸ ''ਚ 750 ਤੋਂ ਵਧ ਅੰਕਾਂ ਦਾ ਵਾਧਾ ਤੇ ਨਿਫਟੀ 23,867 ਦੇ ਪੱਧਰ ''ਤੇ

ਮੁੰਬਈ - ਅੱਜ ਲਗਾਤਾਰ 7ਵੇਂ ਦਿਨ ਯਾਨੀ ਮੰਗਲਵਾਰ (25 ਮਾਰਚ) ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 753.58 ਅੰਕ ਭਾਵ 0.97% ਵਧ ਕੇ 78,737.96 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 27 ਸਟਾਕ ਵਾਧੇ ਨਾਲ ਅਤੇ 3 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

ਦੂਜੇ ਪਾਸੇ ਨਿਫਟੀ 'ਚ ਕਰੀਬ 208.85 ਅੰਕ ਭਾਵ 0.88% ਦੀ ਤੇਜ਼ੀ ਦੇ ਨਾਲ ਇਹ 23,867.20 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 2650 ਸਟਾਕ ਵਿਚੋਂ 1092 ਸਟਾਕ ਵਾਧੇ ਨਾਲ , 1484 ਸਟਾਕ ਗਿਰਾਵਟ ਨਾਲ ਅਤੇ 87 ਸਟਾਕ ਸਥਿਰ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। ਨਿਫਟੀ ਦੇ 50 ਸਟਾਕਾਂ 'ਚੋਂ 30 ਗਿਰਾਵਟ 'ਚ ਹਨ। ਨਿਫਟੀ ਦੇ ਆਈਟੀ ਅਤੇ ਰਿਐਲਟੀ ਸੈਕਟਰ ਵਿੱਚ ਲਗਭਗ 1% ਦਾ ਵਾਧਾ ਹੈ। 24 ਮਾਰਚ ਨੂੰ, ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 3,055.76 ਕਰੋੜ ਰੁਪਏ ਦੇ ਸ਼ੇਅਰ ਖਰੀਦੇ ਅਤੇ ਘਰੇਲੂ ਨਿਵੇਸ਼ਕਾਂ (DIIs) ਨੇ 98.54 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 0.73%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 2.04% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.15% ਹੇਠਾਂ ਹੈ।
24 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 1.42 ਫੀਸਦੀ ਵਧ ਕੇ 42,583 'ਤੇ ਬੰਦ ਹੋਇਆ। Nasdaq ਕੰਪੋਜ਼ਿਟ 2.27% ਅਤੇ S&P 500 ਇੰਡੈਕਸ 1.76% ਵਧਿਆ।

ਬੀਤੇ ਦਿਨ ਸ਼ੇਅਰ ਬਾਜ਼ਾਰ ਦਾ ਹਾਲ

ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ (24 ਮਾਰਚ) ਨੂੰ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ। ਸੈਂਸੈਕਸ 1078 ਅੰਕ (1.40%) ਦੇ ਵਾਧੇ ਨਾਲ 77,984 'ਤੇ ਬੰਦ ਹੋਇਆ। ਨਿਫਟੀ 307 ਅੰਕ (1.32%) ਵਧ ਕੇ 23,658 'ਤੇ ਬੰਦ ਹੋਇਆ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 24 'ਚ ਤੇਜ਼ੀ ਰਹੀ।

ਕੋਟਕ ਮਹਿੰਦਰਾ ਬੈਂਕ 4.63%, NTPC 4.51%, SBI 3.75%, ਟੈਕ ਮਹਿੰਦਰਾ 3.54% ਅਤੇ ਪਾਵਰ ਗਰਿੱਡ 3.27% ਸਭ ਤੋਂ ਵੱਧ ਲਾਭਕਾਰੀ ਸਨ। ਜਦੋਂ ਕਿ ਨਿਫਟੀ ਪੀਐਸਯੂ ਬੈਂਕ ਇੰਡੈਕਸ 3.18%, ਪ੍ਰਾਈਵੇਟ ਬੈਂਕ 2.42%, ਰਿਐਲਟੀ 1.53%, ਤੇਲ ਅਤੇ ਗੈਸ 1.46% ਅਤੇ ਵਿੱਤੀ ਸੇਵਾਵਾਂ ਸੂਚਕਾਂਕ 1.89% ਵਧਿਆ।


author

Harinder Kaur

Content Editor

Related News