ਸ਼ੇਅਰ ਬਾਜ਼ਾਰ ਨੇ ਕੀਤੀ ਰਿਕਵਰੀ : ਸੈਂਸੈਕਸ 649 ਅੰਕ ਮਜ਼ਬੂਤ ਤੇ ਨਿਫਟੀ 24,213 ਦੇ ਪੱਧਰ 'ਤੇ ਹੋਇਆ ਬੰਦ

Tuesday, Nov 05, 2024 - 03:46 PM (IST)

ਸ਼ੇਅਰ ਬਾਜ਼ਾਰ ਨੇ ਕੀਤੀ ਰਿਕਵਰੀ : ਸੈਂਸੈਕਸ 649 ਅੰਕ ਮਜ਼ਬੂਤ ਤੇ ਨਿਫਟੀ 24,213 ਦੇ ਪੱਧਰ 'ਤੇ ਹੋਇਆ ਬੰਦ

ਮੁੰਬਈ - ਅੱਜ ਯਾਨੀ 5 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿਚ ਹਫ਼ਤੇ ਭਰ ਦੀ ਗਿਰਾਵਟ ਤੋਂ ਬਾਅਦ ਰਿਕਵਰੀ ਦੇਖਣ ਨੂੰ ਮਿਲੀ ਹੈ। ਸੈਂਸੈਕਸ ਲਗਭਗ 649.37 ਅੰਕ ਭਾਵ 0.82 % ਦੇ ਵਾਧੇ ਨਾਲ 79,431.61 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 20 ਸਟਾਕ ਵਾਧੇ ਨਾਲ ਅਤੇ 10 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

National Stock Exchange

ਦੂਜੇ ਪਾਸੇ ਨਿਫਟੀ 217.95 ਅੰਕ ਭਾਵ 0.91 ਫ਼ੀਸਦੀ ਦੀ ਗਿਰਾਵਟ ਨਾਲ 24,213.30 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 39 ਸਟਾਕ ਵਾਧੇ ਨਾਲ ਅਤੇ 11 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ।

PunjabKesari

ਮੈਟਲ ਸੈਕਟਰ, ਬੈਂਕਿੰਗ, ਮੀਡੀਆ ਅਤੇ ਤੇਲ ਅਤੇ ਗੈਸ ਸੈਕਟਰ ਮਾਮੂਲੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ  ਨੇ 4 ਨਵੰਬਰ ਨੂੰ 4,329.79 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ ਨੇ  2,936.08 ਕਰੋੜ ਰੁਪਏ ਦੇ ਸ਼ੇਅਰ ਖਰੀਦੇ।

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 1.11 ਫੀਸਦੀ ਚੜ੍ਹਿਆ ਹੈ। ਕੋਰੀਆ ਦਾ ਕੋਸਪੀ 0.47% ਦੀ ਗਿਰਾਵਟ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 1.42% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
4 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.61% ਡਿੱਗ ਕੇ 41,794 'ਤੇ ਅਤੇ S&P 500 0.28% ਡਿੱਗ ਕੇ 5,712 'ਤੇ ਆ ਗਿਆ। ਨੈਸਡੈਕ 0.33% ਡਿੱਗ ਕੇ 18,179 'ਤੇ ਬੰਦ ਹੋਇਆ।

ਕੱਲ੍ਹ ਬਾਜ਼ਾਰ ਵਿੱਚ ਗਿਰਾਵਟ ਦਰਜ ਕੀਤੀ ਗਈ ਸੀ

ਇਸ ਤੋਂ ਪਹਿਲਾਂ ਕੱਲ੍ਹ ਯਾਨੀ 4 ਨਵੰਬਰ ਨੂੰ ਸੈਂਸੈਕਸ 941 ਅੰਕਾਂ (1.18%) ਦੀ ਗਿਰਾਵਟ ਨਾਲ 78,782 ਦੇ ਪੱਧਰ 'ਤੇ ਬੰਦ ਹੋਇਆ ਸੀ। ਇਸ ਦੇ ਨਾਲ ਹੀ ਨਿਫਟੀ ਵੀ 309 ਅੰਕ (1.27%) ਦੀ ਗਿਰਾਵਟ ਨਾਲ 23,995 ਦੇ ਪੱਧਰ 'ਤੇ ਬੰਦ ਹੋਇਆ।
 


author

Harinder Kaur

Content Editor

Related News