Trump ਦੀ ਧਮਕੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ : Sensex-Nifty ਦੋਵੇਂ ਡਿੱਗ ਕੇ ਹੋਏ ਬੰਦ

Tuesday, May 05, 2026 - 03:45 PM (IST)

Trump ਦੀ ਧਮਕੀ ਤੋਂ ਬਾਅਦ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ : Sensex-Nifty ਦੋਵੇਂ ਡਿੱਗ ਕੇ ਹੋਏ ਬੰਦ

ਬਿਜ਼ਨੈੱਸ ਡੈਸਕ - ਈਰਾਨ ਨੇ ਯੂਏਈ 'ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ ਹਨ ਅਤੇ ਹੋਰਮੁਜ਼ ਜਲਡਮਰੂ ਦੇ ਨੇੜੇ ਦੱਖਣੀ ਕੋਰੀਆ ਦੇ ਇੱਕ ਕਾਰਗੋ ਜਹਾਜ਼ 'ਤੇ ਵੀ ਗੋਲੀਬਾਰੀ ਕੀਤੀ ਹੈ। ਇਸ ਦੌਰਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਜੇਕਰ ਈਰਾਨ ਕਾਰਗੋ ਐਸਕਾਰਟ ਕਰਨ ਵਾਲੇ ਅਮਰੀਕੀ ਜਹਾਜ਼ਾਂ 'ਤੇ ਹਮਲਾ ਕਰਦਾ ਹੈ ਤਾਂ ਇਹ ਦੁਨੀਆ ਦੇ ਨਕਸ਼ੇ ਤੋਂ ਮਿਟਾ ਦਿੱਤਾ ਜਾਵੇਗਾ।

ਵਧਦੇ ਵਿਸ਼ਵਵਿਆਪੀ ਤਣਾਅ ਅਤੇ ਕੱਚੇ ਤੇਲ ਦੀਆਂ ਉੱਚ ਕੀਮਤਾਂ ਦੇ ਵਿਚਕਾਰ, ਮੰਗਲਵਾਰ ਨੂੰ ਘਰੇਲੂ ਸਟਾਕ ਮਾਰਕੀਟ ਵਿਕਰੀ ਦਬਾਅ ਕਾਰਨ ਡਿੱਗ ਗਈ। ਵਿਸ਼ਲੇਸ਼ਕਾਂ ਦੇ ਅਨੁਸਾਰ, ਹੋਰਮੁਜ਼ ਖੇਤਰ ਵਿੱਚ ਵਧਦੇ ਤਣਾਅ ਅਤੇ ਅਮਰੀਕਾ-ਈਰਾਨ ਜੰਗਬੰਦੀ 'ਤੇ ਦਬਾਅ ਘਰੇਲੂ ਬਾਜ਼ਾਰ ਵਿੱਚ ਗਿਰਾਵਟ ਦੇ ਮੁੱਖ ਕਾਰਨ ਸਨ। ਇਸ ਤੋਂ ਇਲਾਵਾ, ਕੱਚੇ ਤੇਲ ਦੀਆਂ ਉੱਚੀਆਂ ਕੀਮਤਾਂ ਦੇ ਵਿਚਕਾਰ ਰੁਪਏ ਦੇ ਰਿਕਾਰਡ ਹੇਠਲੇ ਪੱਧਰ 'ਤੇ ਪਹੁੰਚਣ ਨੇ ਵੀ ਨਿਵੇਸ਼ਕਾਂ ਦੀ ਭਾਵਨਾ ਨੂੰ ਪ੍ਰਭਾਵਿਤ ਕੀਤਾ।

ਹੁਣ ਪੱਛਮੀ ਏਸ਼ੀਆ ਵਿੱਚ ਵਧਦੇ ਤਣਾਅ ਅਤੇ ਮਿਸ਼ਰਤ ਗਲੋਬਲ ਸੰਕੇਤਾਂ ਦਰਮਿਆਨ ਅੱਜ ਦਿਨ ਭਰ ਘਰੇਲੂ ਸਟਾਕ ਮਾਰਕੀਟ ਵਿੱਚ ਗਿਰਾਵਟ ਨਾਲ ਕਾਰੋਬਾਰ ਹੁੰਦਾ ਦੇਖਿਆ ਗਿਆ। ਕਾਰੋਬਾਰ ਦੌਰਾਨ BSE ਸੈਂਸੈਕਸ 600 ਅੰਕਾਂ ਤੋਂ ਵੱਧ ਡਿੱਗ ਗਿਆ, ਜਦੋਂ ਕਿ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 50 ਇੰਡੈਕਸ 24,000 ਅੰਕਾਂ ਤੋਂ ਹੇਠਾਂ ਆ ਗਿਆ। 

ਮੌਜੂਦਾ ਸਮੇਂ ਸੈਂਸੈਕਸ 251.61 ਅੰਕ ਭਾਵ 0.33% ਡਿੱਗ ਕੇ 77,017.79 ਦੇ ਪੱਧਰ 'ਤੇ ਬੰਦ ਹੋਇਆ ਹੈ। ਇਸ ਦੇ ਨਾਲ ਹੀ ਸੈਂਸੈਕਸ ਦੇ 10 ਸਟਾਕ ਵਾਧੇ ਨਾਲ ਅਤੇ 20 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖਏ ਜਾ ਰਹੇ ਹਨ। 

ਦੂਜੇ ਪਾਸੇ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 86.50 ਅੰਕ ਭਆਵ 0.36% ਡਿੱਗ ਕੇ 24,032.80 ਦੇ ਪੱਧਰ 'ਤੇ ਬੰਦ ਹੋਇਆ ਹੈ। ਇੰਡੀਗੋ ਅਤੇ ਟੈਕ ਮਹਿੰਦਰਾ ਸਭ ਤੋਂ ਵੱਧ ਡਿੱਗੇ।

ਟਾਪ ਲੂਜ਼ਰਸ

ਸੈਂਸੈਕਸ ਪੈਕ ਵਿੱਚੋਂ, ਆਈਸੀਆਈਸੀਆਈ ਬੈਂਕ, ਟੈਕ ਮਹਿੰਦਰਾ, ਐਕਸਿਸ ਬੈਂਕ, ਭਾਰਤੀ ਏਅਰਟੈੱਲ, ਅਤੇ ਲਾਰਸਨ ਐਂਡ ਟੂਬਰੋ ਪ੍ਰਮੁੱਖ ਨੁਕਸਾਨੇ ਗਏ। ਇਸ ਦੌਰਾਨ, ਮਹਿੰਦਰਾ ਐਂਡ ਮਹਿੰਦਰਾ, ਅਲਟਰਾਟੈਕ ਸੀਮੈਂਟ, ਬਜਾਜ ਫਿਨਸਰਵ, ਅਤੇ ਬਜਾਜ ਫਾਈਨੈਂਸ ਨੇ ਵਾਧਾ ਦਰਜ ਕੀਤਾ।

ਟਾਪ ਗੇਨਰਸ

ਮਹਿੰਦਰਾ ਐਂਡ ਮਹਿੰਦਰਾ, ultracemco, ਬਜਾਜ ਫਿਨਸਰਵ ਸਟਾਕਾਂ ਨੇ ਸਭ ਤੋਂ ਵਧ ਲਾਭ ਹਾਸਲ ਕੀਤਾ। ਇਨਫੋਸਿਸ, ਮਹਿੰਦਰਾ ਐਂਡ ਮਹਿੰਦਰਾ, ਅਡਾਨੀ ਪੋਰਟਸ, ਭਾਰਤੀ ਏਅਰਟੈੱਲ, ਟ੍ਰੈਂਟ, ਸਨ ਫਾਰਮਾ ਅਤੇ ਬਜਾਜ ਫਾਈਨੈਂਸ ਲਾਭ ਲੈਣ ਵਾਲਿਆਂ ਵਿੱਚ ਸ਼ਾਮਲ ਸਨ।

ਜੀਓਜੀਤ ਇਨਵੈਸਟਮੈਂਟਸ ਲਿਮਟਿਡ ਦੇ ਖੋਜ ਮੁਖੀ ਵਿਨੋਦ ਨਾਇਰ ਨੇ ਕਿਹਾ, "ਘਰੇਲੂ ਬਾਜ਼ਾਰ ਵਿੱਚ ਇੱਕ ਅਸਥਿਰ ਸੈਸ਼ਨ ਦੇਖਿਆ ਗਿਆ, ਜੋ ਕਿ ਵਧਦੇ ਵਿਸ਼ਵਵਿਆਪੀ ਤਣਾਅ ਅਤੇ ਚੋਣਾਂ ਤੋਂ ਬਾਅਦ ਦੇ ਉਤਸ਼ਾਹ ਦੇ ਵਿਚਕਾਰ ਹੋਰ ਵਿਸ਼ਵਵਿਆਪੀ ਬਾਜ਼ਾਰਾਂ ਵਿੱਚ ਕਮਜ਼ੋਰ ਰੁਝਾਨ ਦੇ ਅਨੁਸਾਰ ਡਿੱਗਿਆ।" ਨਾਇਰ ਨੇ ਅੱਗੇ ਕਿਹਾ ਕਿ ਕੱਚੇ ਤੇਲ ਦੀਆਂ ਉੱਚ ਕੀਮਤਾਂ ਦੇ ਨਿਰੰਤਰ ਦਬਾਅ ਕਾਰਨ ਰੁਪਿਆ ਰਿਕਾਰਡ ਹੇਠਲੇ ਪੱਧਰ 'ਤੇ ਡਿੱਗ ਗਿਆ। ਇਨ੍ਹਾਂ ਰੁਕਾਵਟਾਂ ਦੇ ਬਾਵਜੂਦ, ਉਮੀਦ ਤੋਂ ਥੋੜ੍ਹਾ ਬਿਹਤਰ ਕਾਰਪੋਰੇਟ ਨਤੀਜਿਆਂ ਨੇ ਕੁਝ ਸਮਰਥਨ ਪ੍ਰਦਾਨ ਕੀਤਾ, ਅਤੇ ਚੋਣਵੇਂ ਸਟਾਕਾਂ ਨੇ ਹੇਠਲੇ ਪੱਧਰ 'ਤੇ ਖਰੀਦਦਾਰੀ ਦੇਖੀ।

ਗਲੋਬਲ ਬਾਜ਼ਾਰਾਂ ਦਾ ਹਾਲ

ਇਸ ਦੌਰਾਨ, ਬ੍ਰੈਂਟ ਕੱਚਾ ਤੇਲ ਪ੍ਰਤੀ ਬੈਰਲ 113 ਡਾਲਰ ਦੇ ਆਸਪਾਸ ਰਿਹਾ। ਰੁਪਿਆ ਅਮਰੀਕੀ ਡਾਲਰ ਦੇ ਮੁਕਾਬਲੇ ਦੋ ਪੈਸੇ ਕਮਜ਼ੋਰ ਹੋ ਕੇ 95.25 ਦੇ ਸਭ ਤੋਂ ਹੇਠਲੇ ਪੱਧਰ 'ਤੇ ਆ ਗਿਆ।

ਏਸ਼ੀਆ ਦੇ ਹੋਰ ਹਿੱਸਿਆਂ ਵਿੱਚ, ਦੱਖਣੀ ਕੋਰੀਆ, ਜਾਪਾਨ ਅਤੇ ਚੀਨ ਦੇ ਬਾਜ਼ਾਰ ਬੰਦ ਰਹੇ, ਜਦੋਂ ਕਿ ਹਾਂਗਕਾਂਗ ਦੇ ਹੈਂਗ ਸੇਂਗ ਸੂਚਕਾਂਕ ਵਿੱਚ ਗਿਰਾਵਟ ਆਈ। ਯੂਰਪੀਅਨ ਬਾਜ਼ਾਰ ਮਿਲੇ-ਜੁਲੇ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਹੇਠਾਂ ਬੰਦ ਹੋਏ। ਸੋਮਵਾਰ ਨੂੰ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (FIIs) ਨੇ ₹2,835.62 ਕਰੋੜ ਦੀ ਸ਼ੁੱਧ ਖਰੀਦਦਾਰੀ ਕੀਤੀ। ਚੋਣ ਨਤੀਜੇ ਬਾਜ਼ਾਰ ਦੀਆਂ ਉਮੀਦਾਂ 'ਤੇ ਖਰੇ ਉਤਰਨ ਤੋਂ ਬਾਅਦ ਸੋਮਵਾਰ ਨੂੰ ਸੈਂਸੈਕਸ 355.90 ਅੰਕ ਵਧ ਕੇ 77,269.40 'ਤੇ ਅਤੇ ਨਿਫਟੀ 121.75 ਅੰਕ ਵਧ ਕੇ 24,119.30 'ਤੇ ਬੰਦ ਹੋਇਆ।


author

Harinder Kaur

Content Editor

Related News