Stock Market Crash: ਇਨ੍ਹਾਂ ਕਾਰਨਾਂ ਕਰਕੇ ਸ਼ੇਅਰ ਬਾਜ਼ਾਰ ''ਚ ਅਚਾਨਕ ਆਈ ਵੱਡੀ ਗਿਰਾਵਟ

Friday, Oct 25, 2024 - 02:21 PM (IST)

ਨਵੀਂ ਦਿੱਲੀ - ਅੱਜ ਭਾਵ 25 ਅਕਤੂਬਰ ਸ਼ੁੱਕਰਵਾਰ ਨੂੰ ਭਾਰਤੀ ਸ਼ੇਅਰ ਬਾਜ਼ਾਰ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਸੈਂਸੈਕਸ ਲਗਭਗ 700 ਅੰਕ ਡਿੱਗ ਕੇ 79,356.47 'ਤੇ ਕਾਰੋਬਾਰ ਕਰ ਰਿਹਾ ਸੀ, ਜਦਕਿ ਨਿਫਟੀ 245 ਅੰਕਾਂ ਦੀ ਗਿਰਾਵਟ ਨਾਲ 24,154.40 'ਤੇ ਕਾਰੋਬਾਰ ਕਰ ਰਿਹਾ ਸੀ। ਐੱਨਐੱਸਈ 'ਤੇ 2,659 ਸ਼ੇਅਰਾਂ 'ਚੋਂ ਸਿਰਫ 246 ਸ਼ੇਅਰ ਹੀ ਵਧੇ, ਜਦਕਿ ਬਾਕੀ 2,343 ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਜਦਕਿ 70 ਸ਼ੇਅਰਾਂ 'ਚ ਕੋਈ ਬਦਲਾਅ ਨਹੀਂ ਹੋਇਆ ਅਤੇ 18 ਸਟਾਕ 52 ਹਫਤੇ ਦੇ ਉੱਚ ਪੱਧਰ 'ਤੇ ਕਾਰੋਬਾਰ ਕਰ ਰਹੇ ਹਨ। 193 ਸਟਾਕ 52 ਹਫਤੇ ਦੇ ਹੇਠਲੇ ਪੱਧਰ 'ਤੇ ਪਹੁੰਚ ਗਏ। 198 ਸ਼ੇਅਰ ਲੋਅਰ ਸਰਕਟ 'ਤੇ ਅਤੇ 33 ਸ਼ੇਅਰ ਅੱਪਰ ਸਰਕਟ 'ਤੇ ਕਾਰੋਬਾਰ ਕਰ ਰਹੇ ਸਨ।

ਇਹ ਸਟਾਕ 18% ਡਿੱਗਿਆ 

ਬੀਐਸਈ ਸੈਂਸੈਕਸ ਦੇ ਚੋਟੀ ਦੇ 30 ਸ਼ੇਅਰਾਂ ਵਿੱਚੋਂ, ਸਿਰਫ 11 ਸ਼ੇਅਰਾਂ ਵਿੱਚ ਮਾਮੂਲੀ ਵਾਧਾ ਹੋਇਆ ਸੀ, ਜਿਸ ਵਿੱਚੋਂ ਆਈਟੀਸੀ ਸ਼ੇਅਰਾਂ ਵਿੱਚ ਸਭ ਤੋਂ ਵੱਧ 3.68 ਪ੍ਰਤੀਸ਼ਤ ਵਾਧਾ ਹੋਇਆ ਸੀ। ਬਾਕੀ ਸਾਰੇ ਸ਼ੇਅਰਾਂ 'ਚ 1 ਫੀਸਦੀ ਤੋਂ ਘੱਟ ਦਾ ਵਾਧਾ ਹੋਇਆ ਸੀ। ਇਸ ਦੇ ਨਾਲ ਹੀ 19 ਸ਼ੇਅਰਾਂ 'ਚ ਵੱਡੀ ਗਿਰਾਵਟ ਦਰਜ ਕੀਤੀ ਗਈ, ਜਿਨ੍ਹਾਂ 'ਚੋਂ ਸਭ ਤੋਂ ਵੱਡੀ ਗਿਰਾਵਟ ਇੰਡਸਇੰਡ ਬੈਂਕ ਦੇ ਸ਼ੇਅਰਾਂ 'ਚ ਦੇਖਣ ਨੂੰ ਮਿਲੀ । ਬੈਂਕ ਇੰਡਸਇੰਡ ਦੇ ਸ਼ੇਅਰ 18 ਫੀਸਦੀ ਡਿੱਗ ਕੇ 1048 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ।

ਇਨ੍ਹਾਂ 10 ਸਟਾਕਾਂ 'ਚ ਵੱਡੀ ਗਿਰਾਵਟ 

ਇੰਡਸਇੰਡ ਬੈਂਕ ਦੇ ਸ਼ੇਅਰ 18 ਫੀਸਦੀ ਦੀ ਗਿਰਾਵਟ ਨਾਲ 1048 ਰੁਪਏ ਪ੍ਰਤੀ ਸ਼ੇਅਰ 'ਤੇ ਕਾਰੋਬਾਰ ਕਰ ਰਹੇ ਸਨ। 
ਹੈਵੀਵੇਟ ਸ਼ੇਅਰਾਂ ਵਿੱਚੋਂ, ਮਹਿੰਦਰਾ ਐਂਡ ਮਹਿੰਦਰਾ ਲਗਭਗ 5% ਡਿੱਗ ਕੇ 2688 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ। 
ਅਡਾਨੀ ਪੋਰਟ, NTPC, L&T ਵਰਗੇ ਸ਼ੇਅਰ 3 ਫੀਸਦੀ ਤੋਂ ਜ਼ਿਆਦਾ ਡਿੱਗ ਗਏ ਸਨ।
ਡਿਕਸਾਨ ਟੈਕਨਾਲੋਜੀ ਦੇ ਸ਼ੇਅਰ 10 ਫੀਸਦੀ ਦੀ ਗਿਰਾਵਟ ਨਾਲ 13,600 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। 
ਏਯੂ ਸਮਾਲ ਫਾਈਨਾਂਸ ਦਾ ਸ਼ੇਅਰ 6 ਫੀਸਦੀ ਡਿੱਗ ਕੇ 610 ਰੁਪਏ 'ਤੇ ਰਿਹਾ। 
ਮੈਂਗਲੋਰ ਰਿਫਾਇਨਰੀ ਦੇ ਸ਼ੇਅਰ ਵੀ 6 ਫੀਸਦੀ ਡਿੱਗ ਕੇ 170.90 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ। 
BHEL ਦੇ ਸ਼ੇਅਰ ਵੀ 6 ਫੀਸਦੀ ਦੀ ਗਿਰਾਵਟ ਨਾਲ 213 ਰੁਪਏ 'ਤੇ ਕਾਰੋਬਾਰ ਕਰ ਰਹੇ ਸਨ।
ਟਾਟਾ ਟ੍ਰੈਂਟ ਦੇ ਸ਼ੇਅਰਾਂ 'ਚ 5.38 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਅਤੇ ਇਹ 7,087 ਰੁਪਏ 'ਤੇ ਰਿਹਾ। 

ਅੱਜ ਕਿਉਂ ਡਿੱਗਿਆ ਸ਼ੇਅਰ ਬਾਜ਼ਾਰ?

ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦਾ ਮੁੱਖ ਕਾਰਨ ਕੰਪਨੀਆਂ ਦੇ ਖਰਾਬ ਤਿਮਾਹੀ ਨਤੀਜੇ ਰਹੇ ਹਨ। ਕੱਲ੍ਹ ਇੰਡਸਇੰਡ ਬੈਂਕ ਦਾ ਮੁਨਾਫਾ 40 ਫੀਸਦੀ ਘਟਿਆ ਸੀ, ਜਿਸ ਕਾਰਨ ਅੱਜ ਇਸ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਆਈ ਹੈ। ਦੂਜਾ ਵੱਡਾ ਕਾਰਨ ਇਹ ਹੈ ਕਿ ਇਸ ਮਹੀਨੇ ਦੌਰਾਨ ਵਿਦੇਸ਼ੀ ਨਿਵੇਸ਼ਕਾਂ ਨੇ ਭਾਰਤੀ ਬਾਜ਼ਾਰ ਤੋਂ ਹੁਣ ਤੱਕ 1 ਲੱਖ ਕਰੋੜ ਰੁਪਏ ਕਢਵਾ ਲਏ ਹਨ, ਜਿਸ ਕਾਰਨ ਵਿਕਰੀ ਹਾਵੀ ਰਹੀ ਹੈ। ਤੀਸਰਾ ਕਾਰਨ, ਸ਼ੇਅਰ ਬਾਜ਼ਾਰ ਨੂੰ ਦਬਾਅ 'ਚ ਦੇਖਦੇ ਹੋਏ ਰਿਟੇਲ ਅਤੇ ਵੱਡੇ ਨਿਵੇਸ਼ਕਾਂ ਨੇ ਸ਼ੇਅਰ ਵੇਚੇ ਹਨ, ਜਿਸ ਕਾਰਨ ਮਹਿੰਦਰਾ ਐਂਡ ਮਹਿੰਦਰਾ, ਐੱਲਐਂਡਟੀ ਵਰਗੇ ਹੈਵੀਵੇਟ ਸ਼ੇਅਰ ਡਿੱਗੇ ਹਨ।


Harinder Kaur

Content Editor

Related News