ਨਵੇਂ ਸਾਲ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ ''ਚ ਉਛਾਲ, ਨਿਵੇਸ਼ਕ ਮਾਲਾਮਾਲ, 3.3 ਲੱਖ ਕਰੋੜ ਦੀ ਹੋਈ ਕਮਾਈ
Thursday, Jan 02, 2025 - 03:15 PM (IST)
ਮੁੰਬਈ - ਸ਼ੇਅਰ ਬਾਜ਼ਾਰ ਨੇ ਨਵੇਂ ਸਾਲ ਦੀ ਸ਼ਾਨਦਾਰ ਸ਼ੁਰੂਆਤ ਕੀਤੀ। ਪਹਿਲੀ ਜਨਵਰੀ ਨੂੰ ਨਿਵੇਸ਼ਕਾਂ ਨੂੰ ਭਾਰੀ ਮੁਨਾਫਾ ਮਿਲਿਆ ਅਤੇ ਹੁਣ ਦੂਜੇ ਦਿਨ ਵੀ ਇਹ ਰੁਝਾਨ ਜਾਰੀ ਹੈ। ਦਰਅਸਲ ਨਵੇਂ ਸਾਲ ਦੇ ਦੂਜੇ ਦਿਨ ਸ਼ੇਅਰ ਬਾਜ਼ਾਰ 'ਚ ਸ਼ਾਨਦਾਰ ਉਛਾਲ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ ਨੇ 1400 ਤੋਂ ਜ਼ਿਆਦਾ ਅੰਕਾਂ ਦੀ ਛਲਾਂਗ ਲਗਾਈ ਹੈ। ਇਸ ਦੇ ਨਾਲ ਹੀ ਨਿਫਟੀ 'ਚ 453 ਅੰਕਾਂ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। 2 ਜਨਵਰੀ ਨੂੰ ਸ਼ੇਅਰ ਬਾਜ਼ਾਰ 'ਚ ਮਜ਼ਬੂਤ ਵਾਧੇ ਕਾਰਨ ਬੀਐੱਸਈ ਸੂਚੀਬੱਧ ਕੰਪਨੀਆਂ ਦੀ ਸੰਪਤੀ 'ਚ ਕਰੀਬ 3.3 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : BSNL ਦਾ 150 ਦਿਨਾਂ ਦਾ ਸਸਤਾ ਰੀਚਾਰਜ ਪਲਾਨ: Airtel, Jio ਅਤੇ Vi ਦੀ ਉੱਡੀ ਨੀਂਦ...
ਬਜਾਜ ਫਿਨਸਰਵ ਸ਼ੇਅਰ 8.50% ਵਧਿਆ, ਬਜਾਜ ਫਾਈਨਾਂਸ ਸ਼ੇਅਰ 5.68% ਵਧਿਆ, ਆਈਸ਼ਰ ਮੋਟਰਜ਼ ਸ਼ੇਅਰ 7% ਵਧਿਆ, ਮਾਰੂਤੀ ਸ਼ੇਅਰ ਲਗਭਗ 5% ਵਧਿਆ, M&M ਸ਼ੇਅਰ 4% ਵਧਿਆ। ਅੱਜ ਦੇ ਸ਼ਾਨਦਾਰ ਵਾਧੇ 'ਚ ਲਾਰਜ ਕੈਪ ਸਟਾਕ ਕੰਪਨੀਆਂ 'ਚ ਜ਼ਬਰਦਸਤ ਖਰੀਦਦਾਰੀ ਦੇਖਣ ਨੂੰ ਮਿਲ ਰਹੀ ਹੈ। ਸ਼ੇਅਰ ਬਾਜ਼ਾਰ 'ਚ ਜ਼ਬਰਦਸਤ ਤੇਜ਼ੀ ਕਾਰਨ ਨਿਫਟੀ 24000 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਅਜਿਹੇ 'ਚ ਜੇਕਰ ਕਲੋਜ਼ਿੰਗ ਇਸ ਤੋਂ ਉੱਪਰ ਹੁੰਦੀ ਹੈ ਤਾਂ ਹੋਰ ਵਾਧੇ ਦੀ ਸੰਭਾਵਨਾ ਬਣ ਸਕਦੀ ਹੈ।
ਇਹ ਵੀ ਪੜ੍ਹੋ : AirIndia ਵਲੋਂ ਨਵੇਂ ਸਾਲ ਦਾ ਤੋਹਫ਼ਾ, 10 ਹਜ਼ਾਰ ਫੁੱਟ ਦੀ ਉੱਚਾਈ 'ਤੇ ਮਿਲੇਗੀ ਇਹ ਸਹੂਲਤ
ਬਾਜ਼ਾਰ ਵਿੱਚ ਉਛਾਲ ਦੀਆਂ ਸੰਭਾਵਨਾਵਾਂ
ਬਜ਼ਾਰ ਦੀਆਂ ਨਜ਼ਰਾਂ ਬਜਟ 2025 'ਤੇ ਹਨ
1 ਫਰਵਰੀ ਨੂੰ ਪੇਸ਼ ਹੋਣ ਵਾਲੇ ਬਜਟ 'ਚ ਸਰਕਾਰ ਦਾ ਧਿਆਨ ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਕੈਪੈਕਸ 'ਤੇ ਹੋਵੇਗਾ। ਸਰਕਾਰ ਮੱਧ ਵਰਗ ਨੂੰ ਖੁਸ਼ ਕਰਨ ਲਈ ਕਦਮ ਵੀ ਚੁੱਕ ਸਕਦੀ ਹੈ, ਜਿਸ ਕਾਰਨ ਬਾਜ਼ਾਰ ਵਿਚ ਸਕਾਰਾਤਮਕ ਰੁਝਾਨ ਦੀ ਉਮੀਦ ਹੈ।
ਇਹ ਵੀ ਪੜ੍ਹੋ : Gpay, Paytm, PhonePe ਅਤੇ BharatPe ਉਪਭੋਗਤਾਵਾਂ ਲਈ ਵੱਡੀ ਖਬਰ, ਬੰਦ ਹੋ ਜਾਣਗੇ ਅਜਿਹੇ ਖਾਤੇ
ਤੀਜੀ ਤਿਮਾਹੀ ਦੇ ਨਤੀਜੇ
ਕੰਪਨੀਆਂ ਦੇ ਤੀਜੀ ਤਿਮਾਹੀ ਦੇ ਨਤੀਜੇ ਜਲਦੀ ਹੀ ਆਉਣੇ ਸ਼ੁਰੂ ਹੋ ਜਾਣਗੇ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਨਤੀਜੇ ਪਹਿਲੀ ਅਤੇ ਦੂਜੀ ਤਿਮਾਹੀ ਦੇ ਮੁਕਾਬਲੇ ਬਿਹਤਰ ਹੋ ਸਕਦੇ ਹਨ। ਖਾਸ ਤੌਰ 'ਤੇ ਟੀਸੀਐਸ ਦੇ 9 ਜਨਵਰੀ ਨੂੰ ਆਉਣ ਵਾਲੇ ਨਤੀਜਿਆਂ ਕਾਰਨ ਬਾਜ਼ਾਰ 'ਚ ਤੇਜ਼ੀ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਨਵੇਂ ਸਾਲ 'ਤੇ WhatsApp ਨੇ ਬਦਲੇ ਨਿਯਮ, ਅੱਜ ਤੋਂ ਡਿਵਾਈਸ 'ਤੇ ਬੰਦ ਹੋਈ ਇਹ ਸੇਵਾ
ਡੋਨਾਲਡ ਟਰੰਪ ਦੀ ਸਹੁੰ
20 ਜਨਵਰੀ ਨੂੰ ਡੋਨਾਲਡ ਟਰੰਪ ਅਮਰੀਕੀ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ, ਜਿਸ 'ਤੇ ਗਲੋਬਲ ਬਾਜ਼ਾਰ ਦੀ ਨੇੜਿਓਂ ਨਜ਼ਰ ਰਹੇਗੀ। ਭਾਰਤੀ ਬਾਜ਼ਾਰ ਨੂੰ ਉਮੀਦ ਹੈ ਕਿ ਆਈਟੀ ਕੰਪਨੀਆਂ ਨੂੰ ਟਰੰਪ ਦੇ ਫੈਸਲਿਆਂ ਦਾ ਫਾਇਦਾ ਹੋ ਸਕਦਾ ਹੈ, ਜਿਸ ਨਾਲ ਬਾਜ਼ਾਰ ਨੂੰ ਹੁਲਾਰਾ ਮਿਲੇਗਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8