Budget 2024: ਬਜਟ ਭਾਸ਼ਣ ਦੌਰਾਨ ਹਜ਼ਾਰ ਅੰਕਾਂ ਨਾਲ ਡਿੱਗਿਆ ਸ਼ੇਅਰ ਬਾਜ਼ਾਰ

Tuesday, Jul 23, 2024 - 12:38 PM (IST)

ਬਿਜ਼ਨੈੱਸ ਡੈਸਕ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਇਸ ਵੇਲੇ ਦੇਸ਼ ਦਾ ਬਜਟ ਪੇਸ਼ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਉਨ੍ਹਾਂ ਦੇ ਭਾਸ਼ਣ ਦੌਰਾਨ ਸ਼ੇਅਰ ਬਾਜ਼ਾਰ ਵਿਚ ਤਕਰੀਬਨ 1 ਹਜ਼ਾਰ ਅੰਕਾਂ ਦੀ ਗਿਰਾਵਟ ਵੇਖਣ ਨੂੰ ਮਿਲੀ ਹੈ।ਹਾਲਾਂਕਿ ਭਾਸ਼ਣ ਸ਼ੁਰੂ ਹੁੰਦਿਆਂ ਹੀ ਸ਼ੇਅਰ ਬਾਜ਼ਾਰ ਵਿਚ ਤੇਜ਼ੀ ਵੇਖਣ ਨੂੰ ਮਿਲੀ ਸੀ। ਉਸ ਵੇਲੇ ਸੈਂਸੈਕਸ ਲਗਭਗ 190 ਅੰਕਾਂ ਦੇ ਵਾਧੇ ਨਾਲ 80,690 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ 'ਚ 30 ਅੰਕਾਂ ਦੀ ਤੇਜ਼ੀ ਦੇ ਨਾਲ ਇਹ 24,530 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਬਜਟ ਤੋਂ ਪਹਿਲਾਂ ਅੱਜ  ਸਵੇਰ ਤੋਂ ਹੀ ਸ਼ੇਅਰ ਬਾਜ਼ਾਰ 'ਚ ਤੇਜ਼ੀ ਵੇਖਣ ਨੂੰ ਮਿਲ ਰਹੀ ਸੀ। ਸਵੇਰੇ ਸੈਂਸੈਕਸ 100 ਅੰਕਾਂ ਦੇ ਵਾਧੇ ਨਾਲ 80,610 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ। ਇਸ ਦੇ ਨਾਲ ਹੀ ਨਿਫਟੀ 'ਚ 20 ਅੰਕਾਂ ਦੀ ਤੇਜ਼ੀ ਆਈ ਹੈ ਤੇ ਇਹ 24,530 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਸੀ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਿਦਿਆਰਥੀਆਂ ਲਈ ਖ਼ੁਸ਼ਖ਼ਬਰੀ! ਹੋ ਗਿਆ ਵੱਡਾ ਐਲਾਨ, ਛੇਤੀ ਲੈ ਲਓ ਫ਼ਾਇਦਾ

ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 'ਚ ਵਾਧਾ ਅਤੇ 10 'ਚ ਗਿਰਾਵਟ ਦਿਖਾਈ ਦੇ ਰਹੀ ਸੀ। IT, ਮੀਡੀਆ, ਮੈਟਲ ਅਤੇ ਕੰਜ਼ਿਊਮਰ ਡਿਊਰੇਬਲਸ ਨੂੰ ਛੱਡ ਕੇ, NSE ਦੇ ਸਾਰੇ ਸੈਕਟਰਾਂ ਵਿਚ ਵਾਧਾ ਦੇਖਿਆ ਜਾ ਰਿਹਾ ਹੈ। ਰੇਲਵੇ, ਰੱਖਿਆ ਅਤੇ ਇਨਫ੍ਰਾਸਟ੍ਰਕਚਰ ਕੰਪਨੀਆਂ ਦੇ ਸ਼ੇਅਰਾਂ 'ਤੇ ਫੋਕਸ ਰਹੇਗਾ ਕਿਉਂਕਿ ਬਜਟ 'ਚ ਇਨ੍ਹਾਂ ਨਾਲ ਜੁੜੇ ਵੱਡੇ ਐਲਾਨ ਹੋ ਸਕਦੇ ਹਨ।

ਸ਼ੇਅਰ ਬਾਜ਼ਾਰ 'ਚ ਉਤਾਰ-ਚੜ੍ਹਾਅ ਰਹੇਗਾ ਜਾਰੀ

ਮਾਹਿਰਾਂ ਦਾ ਮੰਨਣਾ ਹੈ ਕਿ ਅੱਜ ਬਜਟ ਪੇਸ਼ ਹੋਣ ਦੌਰਾਨ ਸ਼ੇਅਰ ਬਾਜ਼ਾਰ ਵਿਚ ਉਤਾਰ-ਚੜ੍ਹਾਅ ਦਾ ਦੌਰ ਜਾਰੀ ਰਹੇਗਾ। ਅੱਜ ਬਾਜ਼ਾਰ ਵਿਚ ਅਸਥਿਰਤਾ ਰਹੇਗੀ ਕਿਉਂਕਿ ਬਜਟ ਘੋਸ਼ਣਾਵਾਂ ਇੰਟਰਾਡੇ ਵਪਾਰ ਵਿਚ ਬਾਜ਼ਾਰਾਂ ਦੀ ਦਿਸ਼ਾ ਤੈਅ ਕਰਨਗੀਆਂ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News