ਪਲੇਨ ਕ੍ਰੈਸ਼ ਮਗਰੋਂ TATA Group ਦੇ ਸ਼ੇਅਰ ਡਿੱਗੇ ! stock market 'ਚ ਹਾਹਾਕਾਰ

Thursday, Jun 12, 2025 - 02:59 PM (IST)

ਪਲੇਨ ਕ੍ਰੈਸ਼ ਮਗਰੋਂ TATA Group ਦੇ ਸ਼ੇਅਰ ਡਿੱਗੇ ! stock market 'ਚ ਹਾਹਾਕਾਰ

ਬਿਜ਼ਨਸ ਡੈਸਕ: ਗੁਜਰਾਤ ਦੇ ਅਹਿਮਦਾਬਾਦ ਵਿਖੇ ਵੀਰਵਾਰ ਨੂੰ ਏਅਰ ਇੰਡੀਆ ਦੇ ਜਹਾਜ਼ ਨਾਲ ਵੱਡਾ ਹਾਦਸਾ ਵਾਪਰਿਆ। ਇਹ ਜਹਾਜ਼ ਅਹਿਮਦਾਬਾਦ ਤੋਂ ਲੰਡਨ ਜਾ ਰਿਹਾ ਸੀ। ਜਹਾਜ਼ ਵਿੱਚ ਕ੍ਰੂ ਮੈਂਬਰ ਸਮੇਤ ਕੁੱਲ 242 ਯਾਤਰੀ ਸਵਾਰ ਸਨ। ਹਾਲਾਂਕਿ ਜਾਨਮਾਲ ਦੇ ਨੁਕਸਾਨ ਬਾਰੇ ਹਜੇ ਪੁਸ਼ਟੀ ਨਹੀਂ ਹੋਈ, ਪਰ ਕੁਝ ਲੋਕਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।

ਸ਼ੇਅਰ ਬਾਜ਼ਾਰ 'ਚ ਹਾਹਾਕਾਰ, ਟਾਟਾ ਗਰੁੱਪ ਦੇ ਸ਼ੇਅਰਾਂ 'ਚ ਗਿਰਾਵਟ
ਜਿਵੇਂ ਹੀ ਹਾਦਸੇ ਦੀ ਖ਼ਬਰ ਸਾਹਮਣੇ ਆਈ, ਸ਼ੇਅਰ ਬਾਜ਼ਾਰ 'ਚ ਭਾਰੀ ਉਥਲ-ਪੁਥਲ ਵੇਖਣ ਨੂੰ ਮਿਲੀ। ਟਾਟਾ ਗਰੁੱਪ ਜੋ ਕਿ ਏਅਰ ਇੰਡੀਆ ਦਾ ਮਾਲਕ ਹੈ, ਦੇ ਸਾਰੇ ਮੁੱਖ ਸ਼ੇਅਰ ਡਿੱਗ ਗਏ। ਹਾਦਸੇ ਨੇ ਨਾ ਸਿਰਫ ਏਵਿਏਸ਼ਨ ਸੈਕਟਰ ਨੂੰ ਝਟਕਾ ਦਿੱਤਾ, ਸਗੋਂ ਟਾਟਾ ਗਰੁੱਪ ਦੀ ਪੂਰੀ ਮਾਰਕੀਟ ਨੂੰ ਵੀ ਹਿਲਾ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਏਅਰਲਾਈਨ ਕੰਪਨੀ ਟਾਟਾ ਗਰੁੱਪ ਦੀ ਮਲਕੀਅਤ ਹੈ। ਟਾਟਾ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਵਿੱਚ ਭਾਰੀ ਗਿਰਾਵਟ ਆਈ ਹੈ। ਏਅਰਲਾਈਨ ਨਾਲ ਸਬੰਧਤ ਇਸ ਵੱਡੇ ਹਾਦਸੇ ਨੇ ਨਾ ਸਿਰਫ਼ ਹਵਾਬਾਜ਼ੀ ਖੇਤਰ ਨੂੰ ਸਗੋਂ ਪੂਰੇ ਟਾਟਾ ਗਰੁੱਪ ਦੀ ਮਾਰਕੀਟ ਅਕਸ ਨੂੰ ਵੀ ਝਟਕਾ ਦਿੱਤਾ ਹੈ।

  • ਟਾਟਾ ਗਰੁੱਪ ਦੇ ਕੁਝ ਵੱਡੇ ਸ਼ੇਅਰਾਂ 'ਚ ਆਈ ਗਿਰਾਵਟ
  • ਟਾਟਾ ਮੋਟਰਜ਼: 3% ਤੋਂ ਵੱਧ ਦੀ ਗਿਰਾਵਟ
  • ਟਾਟਾ ਸਟੀਲ: 3% ਤੱਕ ਡਿੱਗਿਆ
  • ਟਾਟਾ ਪਾਵਰ: 2.5% ਦੀ ਕਮੀ
  • ਟਾਟਾ ਐਲਕਸੀ: 2% ਤੋਂ ਵੱਧ ਦਾ ਨੁਕਸਾਨ
  • ਟਾਟਾ ਕਨਜ਼ਿਊਮਰ: 2% ਤੋਂ ਜ਼ਿਆਦਾ ਡਿੱਗਾ
  • ਟਾਟਾ ਇਨਵੈਸਟਮੈਂਟ: ਲਗਭਗ 4% ਦੀ ਗਿਰਾਵਟ
  • ਇੰਡੀਆਨ ਹੋਟਲਜ਼: 2% ਤੋਂ ਵੱਧ ਦੀ ਕਮੀ
  • TCS: 1% ਤੋਂ ਵੱਧ ਡਿੱਗਿਆ

ਸੈਂਸੈਕਸ ਅਤੇ ਨਿਫਟੀ ਵੀ ਲਾਲ ਨਿਸ਼ਾਨ ਹੇਠਾਂ
ਵਪਾਰ ਦੇ ਦੌਰਾਨ ਬਾਜ਼ਾਰ 'ਚ 1,000 ਅੰਕਾਂ ਦੀ ਗਿਰਾਵਟ ਆਈ।

ਸੈਂਸੈਕਸ: 983 ਅੰਕਾਂ ਦੀ ਗਿਰਾਵਟ ਨਾਲ 81,531 'ਤੇ ਪਹੁੰਚਿਆ

ਨਿਫਟੀ: 301 ਅੰਕ ਡਿੱਗ ਕੇ 24,840 'ਤੇ ਆ ਗਿਆ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8

 


author

Shubam Kumar

Content Editor

Related News