ਸ਼ੇਅਰ ਬਾਜ਼ਾਰ : ਸੈਂਸੈਕਸ 750 ਤੋਂ ਵੱਧ ਅੰਕ ਵਧਿਆ, ਨਿਫਟੀ ਵੀ ਪਹੁੰਚਿਆ 22,741.20 ਦੇ ਪੱਧਰ ''ਤੇ
Tuesday, Mar 18, 2025 - 10:16 AM (IST)

ਮੁੰਬਈ - ਅੱਜ ਯਾਨੀ ਕਿ 18 ਮਾਰਚ ਨੂੰ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਸੈਂਸੈਕਸ 770.44 ਅੰਕ ਭਾਵ 1.04 % ਤੋਂ ਜ਼ਿਆਦਾ ਦੇ ਵਾਧੇ ਨਾਲ 74,940.39 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 28 ਸਟਾਕ ਵਾਧੇ ਨਾਲ ਅਤੇ 2 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ।
ਦੂਜੇ ਪਾਸੇ ਨਿਫਟੀ 'ਚ 232.45 ਅੰਕ ਭਾਵ 1.03% ਤੋਂ ਜ਼ਿਆਦਾ ਦੀ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ 22,741.20 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਨਿਫਟੀ ਦੇ 46 ਸਟਾਕ ਵਾਧੇ ਨਾਲ ਅਤੇ 4 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਜਾ ਰਹੇ ਹਨ। 17 ਮਾਰਚ ਨੂੰ ਵਿਦੇਸ਼ੀ ਨਿਵੇਸ਼ਕਾਂ (ਐੱਫ.ਆਈ.ਆਈ.) ਨੇ 4,488 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਸਮੇਂ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 6,000 ਕਰੋੜ ਰੁਪਏ ਦੇ ਸ਼ੇਅਰ ਖਰੀਦੇ।
ਗਲੋਬਲ ਮਾਰਕੀਟ ਦਾ ਹਾਲ
ਏਸ਼ੀਆਈ ਬਾਜ਼ਾਰਾਂ 'ਚ ਜਾਪਾਨ ਦਾ ਨਿੱਕੇਈ 1.46%, ਹਾਂਗਕਾਂਗ ਦਾ ਹੈਂਗ ਸੇਂਗ ਇੰਡੈਕਸ 1.75% ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.066% ਉੱਪਰ ਹੈ।
17 ਮਾਰਚ ਨੂੰ ਅਮਰੀਕਾ ਦਾ ਡਾਓ ਜੋਂਸ 0.85 ਫੀਸਦੀ ਵਧ ਕੇ 41,841 'ਤੇ ਬੰਦ ਹੋਇਆ ਸੀ। Nasdaq ਕੰਪੋਜ਼ਿਟ 0.31% ਅਤੇ S&P 500 ਇੰਡੈਕਸ 0.64% ਵਧਿਆ।
ErisInfra Solutions ਦਾ IPO 20 ਮਾਰਚ ਨੂੰ ਖੁੱਲ੍ਹੇਗਾ
ਸ਼ੁਰੂਆਤੀ ਜਨਤਕ ਪੇਸ਼ਕਸ਼ ਯਾਨੀ ErisInfra Solutions Limited ਦਾ IPO 20 ਮਾਰਚ ਨੂੰ ਖੁੱਲ੍ਹੇਗਾ। ਨਿਵੇਸ਼ਕ ਇਸ ਇਸ਼ੂ ਲਈ 25 ਮਾਰਚ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 28 ਮਾਰਚ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।
ਬੀਤੇ ਦਿਨ ਸ਼ੇਅਰ ਬਾਜ਼ਾਰ 'ਚ ਵਾਧਾ ਦੇਖਣ ਨੂੰ ਮਿਲਿਆ
ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ (17 ਮਾਰਚ) ਨੂੰ ਸੈਂਸੈਕਸ 361 ਅੰਕ ਵਧ ਕੇ 74,190 ਦੇ ਪੱਧਰ 'ਤੇ ਬੰਦ ਹੋਇਆ। ਨਿਫਟੀ 'ਚ 111 ਅੰਕਾਂ ਦਾ ਵਾਧਾ ਹੋਇਆ, ਇਹ 22,508 ਦੇ ਪੱਧਰ 'ਤੇ ਬੰਦ ਹੋਇਆ। ਅੱਜ ਦੇ ਕਾਰੋਬਾਰ 'ਚ ਫਾਰਮਾ, ਬੈਂਕ ਅਤੇ ਆਟੋ ਸ਼ੇਅਰ ਸਭ ਤੋਂ ਵੱਧ ਚੜ੍ਹੇ।
ਨਿਫਟੀ ਫਾਰਮਾ ਇੰਡੈਕਸ 'ਚ ਸਭ ਤੋਂ ਜ਼ਿਆਦਾ 1.56 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ। ਬੈਂਕ ਅਤੇ ਆਟੋ ਸ਼ੇਅਰ ਵੀ ਕਰੀਬ 1% ਚੜ੍ਹ ਕੇ ਬੰਦ ਹੋਏ। ਰਿਐਲਟੀ, ਐਫਐਮਸੀਜੀ ਅਤੇ ਮੀਡੀਆ ਸੈਕਟਰ ਵਿੱਚ ਲਗਭਗ 0.50% ਦੀ ਗਿਰਾਵਟ ਆਈ ਹੈ। ਬਜਾਜ ਫਿਨਸਰਵ, ਐਮਐਂਡਐਮ ਅਤੇ ਐਕਸਿਸ ਬੈਂਕ ਸੈਂਸੈਕਸ 'ਤੇ ਸਭ ਤੋਂ ਵੱਧ ਲਾਭਕਾਰੀ ਸਨ।