ਸ਼ੇਅਰ ਬਾਜ਼ਾਰ : ਸੈਂਸੈਕਸ 500 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ 23,400 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ

Monday, Feb 10, 2025 - 10:21 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 500 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ 23,400 ਦੇ ਪੱਧਰ ''ਤੇ ਕਾਰੋਬਾਰ ਕਰ ਰਿਹਾ

ਨਵੀਂ ਦਿੱਲੀ - ਸ਼ੇਅਰ ਬਾਜ਼ਾਰ 'ਚ ਅੱਜ ਯਾਨੀ 10 ਫਰਵਰੀ ਨੂੰ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ 500 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ 77,300 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨਿਫਟੀ 'ਚ 150 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇ ਨਾਲ ਇਹ 23,400 'ਤੇ ਕਾਰੋਬਾਰ ਕਰ ਰਿਹਾ ਹੈ।

ਸ਼ੁਰੂਆਤੀ ਕਾਰੋਬਾਰ ਦੌਰਾਨ, ਸੈਂਸੈਕਸ ਦੇ 30 ਸਟਾਕਾਂ ਵਿੱਚੋਂ, 26 ਸਟਾਕਾਂ ਵਿੱਚ ਗਿਰਾਵਟ ਅਤੇ 4 ਵਿੱਚ ਵਾਧਾ ਦੇਖਿਆ ਗਿਆ। ਅੱਜ ਊਰਜਾ, ਆਈਟੀ ਅਤੇ ਮੈਟਲ ਸ਼ੇਅਰਾਂ 'ਚ ਜ਼ਿਆਦਾ ਗਿਰਾਵਟ ਹੈ। ਟਾਟਾ ਸਟੀਲ ਦੇ ਸ਼ੇਅਰਾਂ 'ਚ ਕਰੀਬ 4 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।

Ajax ਇੰਜੀਨੀਅਰਿੰਗ ਦਾ IPO ਅੱਜ ਤੋਂ ਖੁੱਲ੍ਹੇਗਾ

ਅਜੈਕਸ ਇੰਜੀਨੀਅਰਿੰਗ ਲਿਮਟਿਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ ਯਾਨੀ IPO ਅੱਜ ਤੋਂ ਖੁੱਲ੍ਹ ਗਈ ਹੈ। ਨਿਵੇਸ਼ਕ ਇਸ ਇਸ਼ੂ ਲਈ 13 ਫਰਵਰੀ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 17 ਫਰਵਰੀ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।

ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ ਸ਼ੁੱਕਰਵਾਰ ਯਾਨੀ 7 ਫਰਵਰੀ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦਰਜ ਕੀਤੀ ਗਈ ਸੀ। ਸੈਂਸੈਕਸ 197 ਅੰਕਾਂ ਦੀ ਗਿਰਾਵਟ ਨਾਲ 77,860 'ਤੇ ਬੰਦ ਹੋਇਆ। ਨਿਫਟੀ 43 ਅੰਕ ਡਿੱਗ ਕੇ 23,559 'ਤੇ ਬੰਦ ਹੋਇਆ।


author

Harinder Kaur

Content Editor

Related News