ਨੀਰਵ ''ਤੇ ਸਖਤੀ ਦਾ ਅਸਰ, ਇਸ ਹਾਲ ''ਚ ਪਹੁੰਚਿਆ ਹੀਰਾ ਕਾਰੋਬਾਰੀ

Thursday, Feb 22, 2018 - 10:27 AM (IST)

ਨੀਰਵ ''ਤੇ ਸਖਤੀ ਦਾ ਅਸਰ, ਇਸ ਹਾਲ ''ਚ ਪਹੁੰਚਿਆ ਹੀਰਾ ਕਾਰੋਬਾਰੀ

ਮੁੰਬਈ—ਹੀਰਾ ਵਪਾਰੀ ਨੀਰਵ ਮੋਦੀ ਨੇ ਆਪਣੇ ਕਰਮਚਾਰੀਆਂ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਦੀ ਸੈਲਰੀ ਨਹੀਂ ਦੇ ਪਾ ਰਹੇ ਹਨ ਅਤੇ ਕੰਪਨੀ ਦਾ ਭਵਿੱਖ ਅਨਿਸ਼ਚਿਤ ਦਿਖ ਰਿਹਾ ਹੈ। ਨੀਰਵ ਪੰਜਾਬ ਨੈਸ਼ਨਲ ਬੈਂਕ ( ਪੀ.ਐੱਨ.ਬੀ.) 'ਚ ਕਥਿਤ ਤੌਰ 'ਤੇ ਹੋਏ 11,400 ਕਰੋੜ ਰੁਪਏ ਦੀ ਧੋਖਾਧੜੀ ਦੇ ਮੁੱਖ ਦੋਸ਼ੀ ਮੰਨੇ ਜਾ ਰਹੇ ਹਨ।

ਮੋਦੀ ਨੇ ਸਹਿਯੋਗੀਆਂ ਨੂੰ ਇਕ ਚਿੱਠੀ 'ਚ ਦੱਸਿਆ, ' ਫੈਕਟਰੀਆਂ ਅਤੇ ਸ਼ੂਅਰੂਮ 'ਚ ਰੱਖੇ ਸਾਮਾਨ ਦੇ ਜਬਤ ਅਤੇ ਬੈਂਕ ਖਾਤੇ ਸੀਲ ਹੋਣ ਨਾਲ ਅਸੀਂ ਤੁਹਾਡਾ ਬਕਾਇਆ ਨਹੀਂ ਚੁਕਾ ਸਕਦੇ। ਤੁਸੀਂ ਕਿਤੇ ਹੋਰ ਨੌਕਰੀ ਦੇਖੋ ਇਹ ਤੁਹਾਡੇ ਲਈ ਚੰਗਾ ਹੋਵੇਗਾ।' ਮੋਦੀ ਨੇ ਸੋਮਵਾਰ ਨੂੰ ਆਪਣੀ ਚਿੱਠੀ 'ਚ ਕਰਮਚਾਰੀਆਂ ਨੂੰ ਲਿਖਿਆ ਕਿ ਇਸ ਸੰਸਥਾਨ ਨੂੰ ਬਣਾਉਣ 'ਚ ਤੁਹਾਡਾ ਮਹੱਤਵਪੂਰਨ ਯੋਗਦਾਨ ਹੈ। ਉਨ੍ਹਾਂ ਨੂੰ ਉਮੀਦ ਜਤਾਈ ਕਿ ਚੰਗੇ ਦਿਨ੍ਹਾਂ 'ਚ ਅਸੀਂ ਫਿਰ ਤੋਂ ਜੁੜਾਂਗੇ। ਉਨ੍ਹਾਂ ਨੇ ਕਰਮਚਾਰੀਆਂ ਨੂੰ ਪਿਛਲਾ ਬਕਾਇਆ ਚੁਕਾਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ, ਜਿਵੇ ਹੀ ਮੇਰਾ ਸਟਾਕਸ ਅਤੇ ਬੈਂਕ ਅਕਾਉਂਟਸ ਤੱਕ ਅਸਟੇਟ ਹੋਵੇਗਾ, ਕਰਮਚਾਰੀਆਂ ਦੇ ਸਾਰਾ ਬਕਾਇਆ ਚੁੱਕਾ ਦਿੱਤਾ ਜਾਵੇਗਾ।

ਵੱਡੇ ਡਾਇਮੰਡ ਕਾਰੋਬਾਰੀ ਨੀਰਵ ਮੋਦੀ ਨੇ ਕਿਹਾ, 'ਮੀਡੀਆ 'ਚ ਜਿਹੜੀਆਂ ਖਬਰਾਂ ਆ ਰਹੀਆਂ ਹਨ ਅਤੇ ਨੇਤਾਵਾਂ ਦੇ ਜਿਸ ਤਰ੍ਹਾਂ ਨਾਲ ਕਾਮੇਂਟ ਆ ਰਹੇ ਹਨ, ਉਨ੍ਹਾਂ ਨੂੰ ਦੇਖਦੇ ਹੋਏ ਆਉਣ ਵਾਲਾ ਭਵਿੱਖ ਅਨਿਸ਼ਚਿਤ ਦਿਖ ਰਿਹਾ ਹੈ।' ਭਾਰਤ 'ਚ ਸ਼ੋਅਰੂਮ ਅਤੇ ਫੈਕਟਰੀਆਂ 'ਚ ਉਨ੍ਹਾਂ ਦੀ ਜ਼ਿਆਦਾਤਰ ਸੰਪਤੀ ਸੀ, ਜਿਸ ਨੂੰ ਈ.ਡੀ. ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸਦੇ ਚੱਲਦੇ ਉਨ੍ਹਾਂ ਦਾ ਕੰਮਕਾਜ ਬੰਦ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੰਮਕਾਜ ਫਿਰ ਤੋਂ ਸ਼ੁਰੂ ਕਰਨ ਲਈ ਕਾਨੂੰਨੀ ਰਾਸਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। 

ਮੋਦੀ ਨੇ ਕਿਹਾ,' ਇਹ ਸਾਫ ਨਹੀਂ ਹੈ ਕਿ ਇਹ ਸਭ ਮੁਮਕਿਨ ਹੋ ਪਾਵੇਗਾ ਜਾਂ ਨਹੀਂ।' ਨੀਰਵ ਮੋਦੀ ਦੇਸ਼ ਛੱਡ ਕੇ ਜਾ ਚੁੱਕੇ ਹਨ।  ਉਨ੍ਹਾਂ ਨੇ ਆਪਣੀ ਚਿੰਤਾਂ ਇਸ ਵਜ੍ਹਾ ਨਾਲ ਜਾਹਿਰ ਕੀਤੀ ਹੈ ਕਿਉਂਕਿ ਮੀਡੀਆ 'ਚ ਇਸ ਮਸਲੇ ਦੀ ਡੁੰਘਾਈ ਨਾਲ ਜਾਂਚ ਹੋ ਰਹੀ ਹੈ ਅਤੇ ਵੱਖ-ਵੱਖ ਜਾਂਚ ਏਜੰਸੀਆਂ ਉਨ੍ਹਾਂ ਦੇ ਠਿਕਾਣਿਆਂ ਦੀ ਛਾਣਬੀਨ ਕਰ ਰਹੀਆਂ ਹਨ। ਮੋਦੀ ਨੇ ਕਿਹਾ ਕਿ ਉਹ ਬੈਂਕਾਂ ਨੂੰ ਅਨੁਰੋਧ ਕਰ ਚੁਕੇ ਹਨ ਕਿ ਉਨ੍ਹਾਂ ਨੂੰ ਕਰਮਚਾਰੀਆਂ ਦੇ ਬਕਾਇਆ ਭੁਗਤਾਨ ਕਰਨ ਦੀ ਆਗਿਆ ਦਿੱਤੀ ਜਾਵੇ, ਪਰ ਉਨ੍ਹਾਂ ਨੇ ਸਲਾਹ ਦਿੱਤੀ ਗਈ ਹੈ ਕਿ ਕਿਉਂਕਿ ਸੰਪਤੀਆਂ ਨੂੰ ਈ.ਡੀ. ਨੇ ਜਬਤ ਕਰ ਲਿਆ ਹੈ, ਅਜਿਹੇ 'ਚ ਅਦਾਲਤ ਦੇ ਦਖਲ ਦੇ ਬਗੈਰ ਅਜਿਹਾ ਕਰਨਾ ਮੁਮਕਿਨ ਨਹੀ ਹੋਵੇਗਾ।


Related News