ਸੂਬਾ ਅਤੇ ਕੇਂਦਰ ਮਿਲ ਕੇ ਕੰਮ ਨਹੀਂ ਕਰਨਗੇ ਤਾਂ ਟੀਚਾ ਹਾਸਲ ਨਹੀਂ ਹੋ ਸਕਦਾ

Friday, Jun 21, 2019 - 03:08 PM (IST)

ਸੂਬਾ ਅਤੇ ਕੇਂਦਰ ਮਿਲ ਕੇ ਕੰਮ ਨਹੀਂ ਕਰਨਗੇ ਤਾਂ ਟੀਚਾ ਹਾਸਲ ਨਹੀਂ ਹੋ ਸਕਦਾ

ਨਵੀਂ ਦਿੱਲੀ—ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ ਲਈ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਸਹਿਯੋਗ ਕਰਨ ਦੀ ਅਪੀਲ ਕਰਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਸੂਬਾ ਅਤੇ ਕੇਂਦਰ ਮਿਲ ਕੇ ਕੰਮ ਨਹੀਂ ਕਰਨਗੇ ਤਾਂ ਕੋਈ ਵੀ ਟੀਚਾ ਹਾਸਿਲ ਨਹੀਂ ਕੀਤਾ ਜਾ ਸਕਦਾ ਹੈ। 
ਸੀਤਾਰਮਣ ਨੇ ਸ਼ੁੱਕਰਵਾਰ ਨੂੰ ਸੂਬਿਆਂ ਦੇ ਵਿੱਤ ਮੰਤਰੀਆਂ ਦੇ ਨਾਲ ਬਜਟ ਪੂਰਵ ਬੈਠਕ ਦੀ ਪ੍ਰਧਾਨਤਾ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਜ਼ਿੰਮੇਵਾਰੀ ਆਰਥਿਕ ਵਿਕਾਸ ਲਈ ਮਾਰਗਦਰਸ਼ਨ ਅਤੇ ਯੋਜਨਾ ਬਣਾਉਣਾ ਹੈ ਜਦੋਂਕਿ ਸੂਬਿਆਂ ਦੀ ਜ਼ਿੰਮੇਵਾਰੀ ਇਸ ਨੂੰ ਮੈਦਾਨੀ ਪੱਧਰ 'ਤੇ ਲਾਗੂ ਕਰਨਾ ਹੈ। ਉਨ੍ਹਾਂ ਨੇ 14ਵੇਂ ਵਿੱਤ ਕਮਿਸ਼ਨ ਦੀਆਂ ਸਿਫਾਰਿਸ਼ਾਂ ਦੇ ਅਨੁਰੂਪ ਕੇਂਦਰੀ ਰਾਜਸਵ 'ਚ ਸੂਬਿਆਂ ਦੀ ਹਿੱਸੇਦਾਰੀ ਨੂੰ 32 ਫੀਸਦੀ ਤੋਂ ਵਧਾ ਕੇ 42 ਫੀਸਦੀ ਕੀਤੇ ਜਾਣ ਦਾ ਉਲੇਖ ਕਰਦੇ ਹੋਏ ਕਿਹਾ ਕਿ ਹਾਲ ਹੀ 'ਚ ਸੂਬਿਆਂ ਨੂੰ ਕੇਂਦਰੀ ਰਾਜਸਵ 'ਚ ਮਿਲੀ ਹਿੱਸੇਦਾਰੀ 8,29,344 ਕਰੋੜ ਰੁਪਏ ਤੋਂ ਵਧ ਕੇ 12,38,274 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਨੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰਨ 'ਚ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਸ ਨੇ ਆਪਣੇ ਵਲੋਂ ਪੂਰਾ ਸਹਿਯੋਗ ਕਰਨ ਦਾ ਭਰੋਸਾ ਵੀ ਦਿੱਤਾ। 


author

Aarti dhillon

Content Editor

Related News