ਸਿੰਗਾਪੁਰ, ਕੈਨੇਡਾ ਦੀਆਂ ਸਟਾਰਟਅੱਪ ਕੰਪਨੀਆਂ ਭਾਰਤੀ ਬਾਜ਼ਾਰ ’ਚ ਸੰਭਾਵਨਾਵਾਂ ਤਲਾਸ਼ਣ ਨੂੰ ਉਤਸੁਕ
Saturday, Nov 08, 2025 - 06:00 PM (IST)
ਨਵੀਂ ਦਿੱਲੀ (ਭਾਸ਼ਾ) - ਸਿੰਗਾਪੁਰ ਅਤੇ ਕੈਨੇਡਾ ਦੀਆਂ ਕਈ ਅੰਤਰਰਾਸ਼ਟਰੀ ਸਟਾਰਟਅੱਪ ਕੰਪਨੀਆਂ ਨੇ ਭਾਰਤ ’ਚ ਆਪਣੇ ਕਾਰੋਬਾਰ ਦਾ ਵਿਸਥਾਰ ਕਰਨ ’ਚ ਦਿਲਚਸਪੀ ਦਿਖਾਈ ਹੈ। ਸਟਾਰਟਅੱਪ ਕੰਪਨੀਆਂ ਨੇ ਹਾਂਗਕਾਂਗ ਸਾਇੰਸ ਐਂਡ ਟੈਕਨਾਲੋਜੀ ਪਾਰਕਸ ਕਾਰਪੋਰੇਸ਼ਨ (ਐੱਚ.ਕੇ.ਐੱਸ.ਟੀ.ਪੀ.) ਵੱਲੋਂ ਆਯੋਜਿਤ ਗਲੋਬਲ ਪਿੱਚ ਮੁਕਾਬਲੇ ਈ. ਪੀ. ਆਈ. ਸੀ. 2025 ਦੌਰਾਨ ‘ਪੀ.ਟੀ.ਆਈ.-ਭਾਸ਼ਾ’ ਨਾਲ ਗੱਲਬਾਤ ਦੌਰਾਨ ਭਾਰਤ ’ਚ ਆਪਣੀ ਮੌਜੂਦਗੀ ਵਧਾਉਣ ਦੀ ਇੱਛਾ ਪ੍ਰਗਟਾਈ।
ਇਹ ਵੀ ਪੜ੍ਹੋ : ਭਾਰਤ ਦੇ 4 ਸਭ ਤੋਂ ਵੱਡੇ ਬੈਂਕ ਹੋਣ ਵਾਲੇ ਹਨ ਬੰਦ, ਬਚਣਗੇ ਸਿਰਫ਼ ਇਹ ਸਰਕਾਰੀ Bank
ਪਿੱਚ ਮੁਕਾਬਲਾ ਇਕ ਅਜਿਹਾ ਮੁਕਾਬਲਾ ਹੈ, ਜਿੱਥੇ ਉੱਦਮੀ ਆਪਣੇ ਕਾਰੋਬਾਰੀ ਵਿਚਾਰਾਂ ਨੂੰ ਜੱਜਾਂ ਅਤੇ ਨਿਵੇਸ਼ਕਾਂ ਸਾਹਮਣੇ ਪੇਸ਼ ਕਰਦੇ ਹਨ। ਮੁਕਾਬਲੇ ਦੌਰਾਨ 70 ਤੋਂ ਵੱਧ ਦੇਸ਼ਾਂ ਤੋਂ ਆਏ 1,200 ਸਟਾਰਟਅੱਪ ’ਚੋਂ 100 ਨੂੰ ਤਿੰਨ ਸ਼੍ਰੇਣੀਆਂ ਡਿਜੀਟਲ ਸਿਹਤ ਤਕਨਾਲੋਜੀ, ਵਿੱਤੀ ਤਕਨਾਲੋਜੀ ਅਤੇ ਗ੍ਰੀਨ ਤਕਨਾਲੋਜੀ ’ਚ ਚੁਣਿਆ ਗਿਆ। ਇਨ੍ਹਾਂ ’ਚ ਭਾਰਤ ਦੇ 2 ਸਟਾਰਟਅੱਪ ਸ਼ਾਮਲ ਹਨ। ਇਹ ਸਾਲਾਨਾ ਸਮਾਗਮ ਸੰਸਥਾਪਕਾਂ ਨੂੰ ਗਲੋਬਲ ਨਿਵੇਸ਼ਕਾਂ, ਕਾਰਪੋਰੇਟ ਭਾਈਵਾਲਾਂ ਅਤੇ ਉੱਭਰ ਰਹੇ ਬਾਜ਼ਾਰਾਂ ਨਾਲ ਜੁੜਨ ਦਾ ਮੌਕਾ ਪ੍ਰਦਾਨ ਕਰਦਾ ਹੈ।
ਇਹ ਵੀ ਪੜ੍ਹੋ : ICICI, HDFC, SBI, PNB ਤੇ Axis Bank ਖ਼ਾਤਾਧਾਰਕਾਂ ਲਈ ਮਹੱਤਵਪੂਰਨ ਖ਼ਬਰ, ਹੋਇਆ ਵੱਡਾ ਬਦਲਾਅ
ਐੱਚ.ਕੇ.ਐੱਸ.ਟੀ.ਪੀ. ਦੇ ਚੇਅਰਮੈਨ ਸੰਨੀ ਚਾਈ ਨੇ ਕਿਹਾ ਕਿ ਅਸੀਂ ਹਾਂਗ ਕਾਂਗ ਦੀ ਕਨੈਕਟੀਵਿਟੀ ਨੂੰ ਤੇਜ਼ ਕਰ ਰਹੇ ਹਾਂ, ਜਿਸ ਨਾਲ ਵਿਚਾਰਾਂ ਨੂੰ ਸਰਹੱਦਾਂ ਤੋਂ ਪਾਰ ਲਿਜਾਣ ਅਤੇ ਵਿਸਥਾਰ ਕਰਨ ’ਚ ਮਦਦ ਮਿਲ ਰਹੀ ਹੈ। ਸਿੰਗਾਪੁਰ ਦੀ ਕੰਪਨੀ ਐੱਨ.ਈ.ਯੂ. ਬੈਟਰੀ ਮਟੀਰੀਅਲਜ਼ ਦੇ ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਬ੍ਰਾਇਨ ਓਹ ਨੇ ਕਿਹਾ ਕਿ ਸਾਡੀ ਤਰਜੀਹ ਸਿੰਗਾਪੁਰ ਤੋਂ ਬਾਹਰ ਆਪਣੇ ਕਾਰੋਬਾਰ ਨੂੰ ਵਧਾਉਣਾ ਹੈ ਕਿਉਂਕਿ ਬੈਟਰੀ ਰੀਸਾਈਕਲਿੰਗ ਸਿਰਫ਼ ਸਿੰਗਾਪੁਰ ਜਾਂ ਹਾਂਗਕਾਂਗ ਦੀ ਸਮੱਸਿਆ ਨਹੀਂ ਹੈ, ਇਹ ਇਕ ਵਿਸ਼ਵਵਿਆਪੀ ਸਮੱਸਿਆ ਹੈ।
ਇਹ ਵੀ ਪੜ੍ਹੋ : ਸਾਲ 2026 'ਚ ਸੋਨਾ ਬਣਾਏਗਾ ਕਈ ਨਵੇਂ ਰਿਕਾਰਡ, ਇਸ ਪੱਧਰ 'ਤੇ ਪਹੁੰਚ ਜਾਣਗੀਆਂ ਕੀਮਤਾਂ
ਇਹ ਵੀ ਪੜ੍ਹੋ : ਵੱਡਾ ਝਟਕਾ! ਹੁਣ Gold 'ਤੇ ਨਹੀਂ ਮਿਲੇਗੀ ਇਹ ਟੈਕਸ ਛੋਟ, ਅੱਜ ਤੋਂ ਲਾਗੂ ਹੋਏ ਨਵੇਂ ਨਿਯਮ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
