ਨਵੇਂ ਸਾਲ ਦੀ ਸ਼ੁਰੂਆਤ ਦੇ ਨਾਲ ਹੀ PNB ਨੇ ਗਾਹਕਾਂ ਨੂੰ ਦਿੱਤਾ ਝਟਕਾ! ਮਹਿੰਗੀ ਹੋਈ ਬੈਂਕ ਦੀ ਇਹ ਸਰਵਿਸ

Saturday, Jan 08, 2022 - 11:50 AM (IST)

ਬਿਜਨੈੱਸ ਡੈਸਕ- ਦੇਸ਼ ਦੇ ਪ੍ਰਮੁੱਖ ਸਰਕਾਰੀ ਬੈਂਕਾਂ 'ਚ ਇਕ ਪੰਜਾਬ ਨੈਸ਼ਨਲ ਬੈਂਕ (ਪੀ.ਐੱਨ.ਬੀ.) ਦੇ ਗਾਹਕਾਂ ਲਈ ਜ਼ਰੂਰੀ ਖ਼ਬਰ ਹੈ। ਬੈਂਕ ਨੇ ਕਈ ਬੈਂਕਿੰਗ ਸੇਵਾਵਾਂ ਲਈ ਚਾਰਜ ਵਧਾ ਦਿੱਤਾ ਹੈ। ਵਧੀਆਂ ਹੋਈਆਂ ਦਰਾਂ 15 ਜਨਵਰੀ ਤੋਂ ਲਾਗੂ ਹੋਣਗੀਆਂ। ਪੀ.ਐੱਨ.ਬੀ. ਦੀ ਵੈੱਬਸਾਈਟ 'ਤੇ ਮੌਜੂਦ ਸੰਸ਼ੋਧਿਤ ਟੈਰਿਫ ਮੁਤਾਬਕ ਮੈਟਰੋ ਸ਼ਹਿਰਾਂ 'ਚ ਤਿਮਾਹੀ ਔਸਤ ਬੈਲੇਂਸ (ਕਿਊ.ਏ. ਬੀ) ਦੀ ਲਿਮਿਟ 5000 ਰੁਪਏ ਤੋਂ ਵਧਾ ਕੇ 10,000 ਰੁਪਏ ਕਰ ਦਿੱਤੀ ਹੈ। ਜੇਕਰ ਮਿਨੀਮਨ ਬੈਲੇਂਸ ਮੈਨਟੇਨ ਨਹੀਂ ਕੀਤਾ ਤਾਂ ਦੁੱਗਣਾ ਚਾਰਜ ਦੇਣਾ ਹੋਵੇਗਾ। 
ਹਾਲੇ ਪੇਂਡੂ ਇਲਾਕਿਆਂ ਤੇ ਕਸਬਿਆਂ 'ਚ ਮਿਨੀਮਮ ਬੈਲੇਂਸ ਮੈਨਟੇਨ ਨਹੀਂ ਕਰਨ 'ਤੇ 200 ਰੁਪਏ ਚਾਰਜ ਲੱਗਦਾ ਹੈ ਪਰ 15 ਜਨਵਰੀ ਤੋਂ ਇਸ ਨੂੰ ਵਧਾ ਕੇ 400 ਰੁਪਏ ਕਰ ਦਿੱਤਾ ਗਿਆ ਹੈ। ਸ਼ਹਿਰੀ ਇਲਾਕਿਆਂ ਤੇ ਮੈਟਰੋ ਸ਼ਹਿਰਾਂ 'ਚ ਇਸ ਨੂੰ 300 ਰੁਪਏ ਤੋਂ ਵਧਾ ਕੇ 600 ਰੁਪਏ ਕਰ ਦਿੱਤਾ ਗਿਆ ਹੈ। ਬੈਂਕ ਦੇ ਨਾਲ ਹੀ ਲਾਕਰ ਚਾਰਜ ਵੀ ਵਧਾ ਦਿੱਤਾ ਹੈ। ਐਕਸਟਰਾ ਲਾਰਜ ਲਾਕਰ ਸਾਈਜ਼ ਨੂੰ ਛੱਡ ਕੇ ਬਾਕੀ ਸਭ ਤਰ੍ਹਾਂ ਦੇ ਲਾਕਰ ਦੇ ਚਾਰਜ 'ਚ ਵਾਧਾ ਕੀਤਾ ਗਿਆ ਹੈ। ਸ਼ਹਿਰੀ ਇਲਾਕਿਆਂ ਤੇ ਮੈਂਟਰੋ ਸ਼ਹਿਰਾਂ 'ਚ ਲਾਕਰ ਚਾਰਜ 'ਚ 500 ਰੁਪਏ ਦਾ ਵਾਧਾ ਕੀਤਾ ਗਿਆ ਹੈ।
ਲਾਕਰ ਵਿਜਿਟ
ਪਹਿਲੇ ਸਾਲ 'ਚ 15 ਵਾਰ ਲਾਕਰ ਵਿਜਿਟ ਕਰਨ 'ਤੇ ਕੋਈ ਚਾਰਜ ਨਹੀਂ ਲੱਗਦਾ ਸੀ ਪਰ ਉਸ ਤੋਂ ਬਾਅਦ ਹਰ ਵਿਜਿਟ 'ਤੇ 100 ਰੁਪਏ ਚਾਰਜ ਦੇਣਾ ਪੈਂਦਾ ਸੀ ਪਰ 15 ਜਨਵਰੀ ਤੋਂ ਬਾਅਦ ਫ੍ਰੀ ਵਿਜਿਟਸ ਦੀ ਗਿਣਤੀ ਘਟਾ ਕੇ 12 ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਹਰ ਵਿਜਿਟ 'ਤੇ 100 ਰੁਪਏ ਚਾਰਜ ਦੇਣਾ ਹੋਵੇਗਾ। ਬੈਂਕ ਦੇ ਲੇਟੈਸਟ ਟੈਰਿਫ ਮੁਤਾਬਕ ਜੇਕਰ ਕੋਈ ਵਿਅਕਤੀ ਚਾਲੂ ਖਾਤਾ ਖੋਲ੍ਹਣ ਤੋਂ ਬਾਅਦ 14 ਦਿਨ ਬਾਅਦ ਪਰ 12 ਮਹੀਨੇ ਤੋਂ ਪਹਿਲੇ ਇਸ ਨੂੰ ਬੰਦ ਕਰਵਾਉਂਦਾ ਹੈ ਤਾਂ ਉਸ ਨੂੰ 600 ਰੁਪਏ ਦੀ ਬਜਾਏ 800 ਰੁਪਏ ਦੇਣੇ ਹੋਣਗੇ। ਇਕ ਸਾਲ ਬਾਅਦ ਅਕਾਊਂਟ ਬੰਦ ਕਰਵਾਉਣ 'ਤੇ ਕੋਈ ਚਾਰਜ ਨਹੀਂ ਲੱਗੇਗਾ। ਬੈਂਕ ਦੇ ਨਾਲ ਹੀ ਇਕ ਵੱਖਰੀ ਨੋਟੀਫਿਕੇਸ਼ਨ 'ਚ ਕਿਹਾ ਗਿਆ ਹੈ ਕਿ ਇਕ ਫਰਵਰੀ ਤੋਂ ਐੱਨ.ਏ.ਸੀ.ਐੱਚ ਡੈਬਿਟ 'ਤੇ ਰਿਟਰਨ ਚਾਰਜ 100 ਰੁਪਏ ਤੋਂ ਵਧਾ ਕੇ 250 ਰੁਪਏ ਕਰ ਦਿੱਤਾ ਗਿਆ ਹੈ।


Aarti dhillon

Content Editor

Related News