ਕਰਜ਼ੇ ''ਚ ਡੁੱਬੇ ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਮਾਰਚ ''ਚ ਵਧ ਕੇ 2.69 ਅਰਬ ਡਾਲਰ ਹੋਇਆ
Saturday, May 06, 2023 - 11:00 AM (IST)
ਕੋਲੰਬੋ- ਕਰਜ਼ੇ 'ਚ ਡੁੱਬੇ ਸ਼੍ਰੀਲੰਕਾ ਦਾ ਵਿਦੇਸ਼ੀ ਮੁੱਦਰਾ ਭੰਡਾਰ ਇਸ ਸਾਲ ਮਾਰਚ ਦੇ ਮਹੀਨੇ ਵਧ ਕੇ 2.69 ਅਰਬ ਡਾਲਰ ਹੋ ਗਿਆ ਹੈ। ਇੱਕ ਸਾਲ ਪਹਿਲਾਂ ਇਸੇ ਮਹੀਨੇ ਵਿੱਚ ਵਿਦੇਸ਼ੀ ਮੁਦਰਾ ਭੰਡਾਰ 50 ਮਿਲੀਅਨ ਡਾਲਰ ਸੀ। ਸ਼੍ਰੀਲੰਕਾ ਦੇ ਕੇਂਦਰੀ ਬੈਂਕ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਅੰਕੜੇ ਸ਼੍ਰੀਲੰਕਾ ਦੀ ਆਰਥਿਕਤਾ ਵਿੱਚ ਸੁਧਾਰ ਦੇ ਕੁਝ ਸੰਕੇਤ ਮਿਲ ਰਹੇ ਹਨ।
ਸ਼੍ਰੀਲੰਕਾ ਵਿੱਤੀ ਸੰਕਟ ਵਿੱਚ ਹੈ ਅਤੇ ਉਸ ਉੱਤੇ ਕੁੱਲ 83.6 ਅਰਬ ਡਾਲਰ ਦਾ ਕਰਜ਼ਾ ਹੈ, ਜਿਸ ਵਿੱਚੋਂ ਵਿਦੇਸ਼ੀ ਕਰਜ਼ਾ 42.6 ਅਰਬ ਡਾਲਰ ਹੈ, ਜਦੋਂ ਕਿ ਘਰੇਲੂ ਕਰਜ਼ਾ 42 ਅਰਬ ਡਾਲਰ ਹੈ। ਸ਼੍ਰੀਲੰਕਾ ਨੇ ਅਪ੍ਰੈਲ, 2022 ਵਿੱਚ ਆਪਣਾ ਪਹਿਲਾ ਕਰਜ਼ਾ ਡਿਫਾਲਟ ਘੋਸ਼ਿਤ ਕੀਤਾ ਸਾ। 1948 ਵਿੱਚ ਬ੍ਰਿਟੇਨ ਤੋਂ ਆਜ਼ਾਦੀ ਮਿਲਣ ਤੋਂ ਬਾਅਦ ਇਹ ਇਸਦਾ ਸਭ ਤੋਂ ਖ਼ਰਾਬ ਆਰਥਿਕ ਸੰਕਟ ਸੀ, ਜਿਸ ਨਾਲ ਵਿਦੇਸ਼ੀ ਮੁਦਰਾ ਦੇ ਭੰਡਾਰ ਵਿੱਚ ਘਾਟ ਆਈ ਸੀ ਅਤੇ ਮਹਿੰਗਾਈ ਅਤੇ ਉਤਪਾਦ ਦੀ ਘਾਟ ਨੂੰ ਲੈ ਕੇ ਜਨਤਕ ਰੋਸ ਪੈਦਾ ਹੋਇਆ। ਅੰਕੜਿਆਂ ਅਨੁਸਾਰ, ਸ਼੍ਰੀਲੰਕਾ ਦਾ ਵਿਦੇਸ਼ੀ ਮੁਦਰਾ ਭੰਡਾਰ ਪਿਛਲੇ ਸਾਲ ਮਈ ਦੇ 50 ਮਿਲੀਅਨ ਡਾਲਰ ਤੋਂ ਵਧ ਕੇ ਮਾਰਚ 2023 ਵਿੱਚ 2.69 ਅਰਬ ਡਾਲਰ ਹੋ ਗਿਆ ਹੈ।