ਖ਼ੁਸ਼ਖ਼ਬਰੀ! ਰਿਲਾਇੰਸ ਜਿਓ ਨੇ ਸ੍ਰੀ ਹੇਮਕੁੰਟ ਸਾਹਿਬ 'ਚ ਸ਼ੁਰੂ ਕੀਤੀ 4-ਜੀ ਸੇਵਾ
Monday, Sep 28, 2020 - 07:13 PM (IST)
ਦੇਹਰਾਦੂਨ,(ਵਾਰਤਾ)— ਪੰਜਾਬ 'ਚ ਰਿਲਾਇੰਸ ਜਿਓ ਦੇ ਗਾਹਕਾਂ ਦੀ ਗਿਣਤੀ ਹੋਰ ਦੂਰਸੰਚਾਰ ਆਪਰੇਟਰਾਂ ਨਾਲੋਂ ਕਿਤੇ ਜ਼ਿਆਦਾ ਹੋ ਗਈ ਹੈ। ਇਸ ਵਿਚਕਾਰ ਖ਼ਬਰ ਹੈ ਕਿ ਰਿਲਾਇੰਸ ਜਿਓ ਨੇ ਸ੍ਰੀ ਹੇਮਕੁੰਟ ਸਾਹਿਬ 'ਚ ਦਰਸ਼ਨ ਕਰਨ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਇਕ ਵੱਡੀ ਸੌਗਾਤ ਦਿੱਤੀ ਹੈ।
ਉਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਦੂਰ-ਦੁਰਾਡੇ ਖੇਤਰ 'ਚ 13,650 ਫੁੱਟ ਦੀ ਉਚਾਈ 'ਤੇ ਸਥਿਤ ਸਿੱਖ ਭਾਈਚਾਰੇ ਦੇ ਪ੍ਰਸਿੱਧ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ 'ਚ ਜਿਓ ਨੇ 4-ਜੀ ਸੇਵਾ ਸ਼ੁਰੂ ਕਰ ਦਿੱਤੀ ਹੈ।
ਗੋਬਿੰਦਧਾਮ ਅਤੇ ਘਾਂਘਰੀਆ ਪਿੰਡ ਖੇਤਰ 'ਚ ਜਿਓ ਦੇ 4-ਜੀ ਨੈੱਟਵਰਕ ਨੇ ਕੰਮ ਸ਼ੁਰੂ ਕਰ ਦਿੱਤਾ ਹੈ। ਸ੍ਰੀ ਹੇਮਕੁੰਟ ਸਾਹਿਬ ਯਾਤਰਾ 'ਚ ਇਹ ਦੋ ਮਹੱਤਵਪੂਰਨ ਪੜਾਵ ਹਨ, ਜਿੱਥੇ ਸ਼ਰਧਾਲੂਆਂ ਦਾ ਧਾਰਮਿਕ ਅਸਥਾਨ ਪਹੁੰਚਣ ਦੌਰਾਨ ਠਹਿਰਾਅ ਰਹਿੰਦਾ ਹੈ।
ਇਹ ਵੀ ਪੜ੍ਹੋ- 1 Oct ਤੋਂ ਗੱਡੀ 'ਚ ਪੇਪਰ ਰੱਖਣ ਦੀ ਜ਼ਰੂਰਤ ਨਹੀਂ, ਲਾਗੂ ਹੋਵੇਗਾ ਇਹ ਨਿਯਮ ► ਸਿਰਫ 210 ਰੁ: 'ਚ ਲੈ ਸਕਦੇ ਹੋ 5,000 ਰੁਪਏ ਮਹੀਨਾ ਪੈਨਸ਼ਨ, ਜਾਣੋ ਸਕੀਮ
ਜਿਓ ਦੇ ਜੋ ਵੀ ਯੂਜ਼ਰਜ਼ ਸ੍ਰੀ ਹੇਮਕੁੰਟ ਸਾਹਿਬ ਦੇ ਦਰਸ਼ਨਾਂ ਨੂੰ ਉਤਰਾਖੰਡ ਆਉਣਗੇ ਹੁਣ ਉਹ ਆਪਣੇ ਪਰਿਵਾਰਾਂ ਨਾਲ ਡਿਜੀਟਲ ਵੌਇਸ ਕਾਲਿੰਗ ਦੇ ਨਾਲ-ਨਾਲ ਵੀਡੀਓ ਕਾਲਿੰਗ ਦੇ ਮਾਧਿਅਮ ਨਾਲ ਜੁੜ ਸਕਣਗੇ ਅਤੇ ਘਰ ਬੈਠੇ ਆਪਣੇ ਪਰਿਵਾਰਾਂ ਨੂੰ ਦਰਸ਼ਨ ਕਰਾ ਸਕਣਗੇ। ਰਿਪੋਰਟਾਂ ਮੁਤਾਬਕ, ਪਿਛਲੇ ਸਾਲ ਉਦਯੋਗ ਸੰਮੇਲਨ ਦੌਰਾਨ ਸੂਬਾ ਸਰਕਾਰ ਅਤੇ ਰਿਲਾਇੰਸ ਜਿਓ ਵਿਚਕਾਰ ਇਕ ਸਮਝੌਤਾ 'ਤੇ ਦਸਤਖ਼ਤ ਕੀਤੇ ਗਏ ਸਨ, ਜਿਸ ਤਹਿਤ ਉਤਰਾਖੰਡ ਦੇ ਸਾਰੇ ਧਾਰਮਿਕ ਅਸਥਾਨਾਂ ਤੱਕ ਜਿਓ ਆਪਣਾ ਭਰੋਸੇਯੋਗ 4-ਜੀ ਨੈੱਟਵਰਕ ਪਹੁੰਚਾ ਰਿਹਾ ਹੈ।
4-ਜੀ ਦੇ ਦਮ 'ਤੇ ਰਿਲਾਇੰਸ ਜਿਓ ਨੇ ਪਿੰਡਾਂ 'ਚ ਨੰਬਰ ਇਕ ਦਾ ਸਥਾਨ ਹਾਸਲ ਕੀਤਾ ਹੈ। ਇਸ ਤੋਂ ਇਲਾਵਾ ਇਕ ਲੱਖ ਤੋਂ ਵੱਧ ਘਰ ਉਤਰਾਖੰਡ 'ਚ ਜਿਓ ਫਾਈਬਰ ਨਾਲ ਵੀ ਜੁੜ ਚੁੱਕੇ ਹਨ। ਹੁਣ ਤੱਕ ਸ੍ਰੀ ਹੇਮਕੁੰਟ ਸਾਹਿਬ 'ਚ ਸਿਰਫ ਬੀ. ਐੱਸ. ਐੱਨ. ਐੱਲ. ਦਾ 2-ਜੀ ਨੈੱਟਵਰਕ ਹੀ ਉਪਲਬਧ ਸੀ।
ਇਹ ਵੀ ਪੜ੍ਹੋ- 10 ਗ੍ਰਾਮ ਸੋਨੇ ਦੀ ਕੀਮਤ 'ਚ 7,000 ਰੁਪਏ ਦੀ ਗਿਰਾਵਟ ►ਰਾਸ਼ਨ ਕਾਰਡ 'ਤੇ ਸਰਕਾਰ ਤੋਂ ਅਨਾਜ ਲੈਣ ਵਾਲੇ ਲੋਕਾਂ ਲਈ ਵੱਡੀ ਖ਼ਬਰ