Spicejet ਨੇ QIP ਰਾਹੀਂ ਜੁਟਾਏ 3,000 ਕਰੋੜ ਰੁਪਏ

Tuesday, Sep 24, 2024 - 03:04 PM (IST)

ਮੁੰਬਈ (ਭਾਸ਼ਾ) - ਘਰੇਲੂ ਹਵਾਈ ਕੰਪਨੀ ਸਪਾਈਸਜੈੱਟ ਨੇ ਯੋਗ ਸੰਸਥਾਗਤ ਨਿਯੁਕਤੀ (ਕਿਊ. ਆਈ. ਪੀ.) ਰਾਹੀਂ 3,000 ਕਰੋੜ ਰੁਪਏ ਜੁਟਾਏ ਹਨ। ਸਪਾਈਸਜੈੱਟ ਨੇ ਕਿਹਾ ਕਿ ਕਿਊ. ਆਈ. ਪੀ. 16 ਸਤੰਬਰ ਨੂੰ ਖੁੱਲ੍ਹਿਆ ਅਤੇ 18 ਸਤੰਬਰ ਨੂੰ ਬੰਦ ਹੋਇਆ। ਇਸ ’ਚ ਯੋਗ ਨਿਵੇਸ਼ਕਾਂ ਦੀ ਚੰਗੀ ਪ੍ਰਤੀਕਿਰਿਆ ਨਾਲ ਕਾਫ਼ੀ ਜ਼ਿਆਦਾ ਸਬਸਕ੍ਰਿਪਸ਼ਨ ਮਿਲੀ। ਇਹ ਕੰਪਨੀ ਦੇ ਵਾਧੇ ਦੀਆਂ ਸੰਭਾਵਨਾਵਾਂ ’ਚ ਮਜ਼ਬੂਤ ਵਿਸ਼ਵਾਸ ਨੂੰ ਦਰਸਾਉਂਦਾ ਹੈ।

ਇਹ ਵੀ ਪੜ੍ਹੋ :     ਬੰਦ ਹੋ ਸਕਦੀ ਹੈ UPI ਦੀ ਵਰਤੋਂ, ਸਰਵੇ ਨੇ ਉਡਾਈ ਲੋਕਾਂ ਦੀ ਨੀਂਦ
ਇਹ ਵੀ ਪੜ੍ਹੋ :     ਪੁਰਾਣੇ ਮਕਾਨ ਵਿਚ ਰਹਿੰਦੇ ਹਨ 134 ਕੰਪਨੀਆਂ ਦੇ ਮਾਲਕ ਅਨੰਦ ਮਹਿੰਦਰਾ, ਜਾਣੋ ਵਜ੍ਹਾ

ਕੰਪਨੀ ਨੇ ਕਿਹਾ ਕਿ 3,000 ਕਰੋਡ਼ ਰੁਪਏ ਦੀ ਫੰਡਿੰਗ ਤੋਂ ਇਲਾਵਾ ਉਸ ਨੂੰ ਪਿਛਲੇ ਫੰਡਿੰਗ ਦੌਰ ਨਾਲੋਂ 736 ਕਰੋੜ ਰੁਪਏ ਦੀ ਵਾਧੂ ਰਾਸ਼ੀ ਵੀ ਮਿਲੀ। ਇਸ ਨਾਲ ਉਸ ਦੀ ਵਿੱਤੀ ਸਥਿਰਤਾ ਅਤੇ ਵਾਧਾ ਯੋਜਨਾਵਾਂ ਨੂੰ ਹੋਰ ਉਤਸ਼ਾਹ ਮਿਲੇਗਾ। ਸਪਾਈਸਜੈੱਟ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਜੇ ਸਿੰਘ ਨੇ ਕਿਹਾ, ‘‘ਇਸ ਪੂੰਜੀ ਨਿਵੇਸ਼ ਨਾਲ ਏਅਰਲਾਈਨ ਆਪਣੇ ਸੰਚਾਲਨ ਨੂੰ ਮਜ਼ਬੂਤ ਕਰਨ, ਆਪਣੇ ਬੇੜੇ ਨੂੰ ਵਧਾਉਣ ਅਤੇ ਵਧਦੀ ਯਾਤਰੀ ਮੰਗ ਨੂੰ ਪੂਰਾ ਕਰਨ ਲਈ ਆਪਣੇ ਸਿਸਟਮ ਦਾ ਵਿਸਥਾਰ ਕਰਨ ਲਈ ਤਿਆਰ ਹੈ।”

ਇਹ ਵੀ ਪੜ੍ਹੋ :     Facebook, Instagram ਅਤੇ WhatsApp ਨੂੰ ਲੈ ਕੇ ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਇਹ ਵੀ ਪੜ੍ਹੋ :     ਸੋਨਾ ਹੋਇਆ ਮਹਿੰਗਾ, ਚਾਂਦੀ ਦੇ ਭਾਅ ਡਿੱਗੇ, ਜਾਣੋ ਕੀਮਤੀ ਧਾਤਾਂ ਦੇ ਨਵੇਂ ਭਾਅ  
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News