ਸਪਾਈਸਜੈੱਟ ਨੂੰ 3 ਜਹਾਜ਼ਾਂ ਦੇ ਇੰਜਣਾਂ ਦੀ ਵਰਤੋਂ ਬੰਦ ਕਰਨ ਦਾ ਹੁਕਮ, ਸੁਪਰੀਮ ਕੋਰਟ ’ਚ ਅਪੀਲ

Thursday, Sep 12, 2024 - 06:40 PM (IST)

ਸਪਾਈਸਜੈੱਟ ਨੂੰ 3 ਜਹਾਜ਼ਾਂ ਦੇ ਇੰਜਣਾਂ ਦੀ ਵਰਤੋਂ ਬੰਦ ਕਰਨ ਦਾ ਹੁਕਮ, ਸੁਪਰੀਮ ਕੋਰਟ ’ਚ ਅਪੀਲ

ਨਵੀਂ ਦਿੱਲੀ (ਭਾਸ਼ਾ) - ਏਅਰਲਾਈਨ ਕੰਪਨੀ ਸਪਾਈਸਜੈੱਟ ਨੇ ਵੀਰਵਾਰ ਨੂੰ ਸੁਪਰੀਮ ਕੋਰਟ ਵਿਚ ਦਿੱਲੀ ਹਾਈ ਕੋਰਟ ਦੇ ਉਸ ਫੈਸਲੇ ਨੂੰ ਚੁਣੌਤੀ ਦਿੱਤੀ, ਜਿਸ ਵਿਚ ਪੱਟੇਦਾਰਾਂ ਨੂੰ ਭੁਗਤਾਨ ਨਾ ਕਰਨ ਕਾਰਨ ਉਸ ਨੂੰ 3 ਜਹਾਜ਼ਾਂ ਦੇ ਇੰਜਣਾਂ ਦੀ ਵਰਤੋਂ ਨਾ ਕਰਨ ਦਾ ਹੁਕਮ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ :      ਕਿਸਾਨਾਂ ਨੂੰ ਆਧਾਰ ਵਰਗਾ ਵਿਸ਼ੇਸ਼ ਪਛਾਣ ਪੱਤਰ ਦੇਵੇਗੀ ਸਰਕਾਰ, ਅਕਤੂਬਰ ਤੋਂ ਸ਼ੁਰੂ ਹੋਵੇਗੀ ਰਜਿਸਟ੍ਰੇਸ਼ਨ

ਚੀਫ ਜਸਟਿਸ ਡੀ. ਵਾਈ. ਚੰਦਰਚੂੜ ਦੀ ਅਗਵਾਈ ਵਾਲੀ ਬੈਂਚ ਨੇ ਏਅਰਲਾਈਨ ਕੰਪਨੀ ਸਪਾਈਸਜੈੱਟ ਦੇ ਵਕੀਲ ਨੂੰ 11 ਸਤੰਬਰ ਦੇ ਹਾਈ ਕੋਰਟ ਦੇ ਫੈਸਲੇ ਵਿਰੁੱਧ ਆਪਣੀ ਪਟੀਸ਼ਨ ’ਤੇ ਤੁਰੰਤ ਸੁਣਵਾਈ ਲਈ ਇਕ ਈ-ਮੇਲ ਭੇਜਣ ਨੂੰ ਕਿਹਾ। ਚੀਫ ਜਸਟਿਸ ਨੇ ਕਿਹਾ ਕਿ ਕਿਰਪਾ ਕਰ ਕੇ ਈ-ਮੇਲ ਭੇਜੋ। ਦਿੱਲੀ ਹਾਈ ਕੋਰਟ ਦੀ ਡਵੀਜ਼ਨ ਬੈਂਚ ਨੇ ਕਿਹਾ ਸੀ ਕਿ ਸਪਾਈਸਜੈੱਟ ਨੇ ਬਕਾਇਆ ਅਦਾ ਕਰਨ ਲਈ ਇਕ ਸਹਿਮਤੀ ਅੰਤ੍ਰਿਮ ਵਿਵਸਥਾ ਦੀ ਉਲੰਘਣਾ ਕੀਤੀ ਹੈ। ਡਵੀਜ਼ਨ ਬੈਂਚ ਨੇ ਭੁਗਤਾਨ ਨਾ ਕਰਨ ਕਾਰਨ ਸਪਾਈਸਜੈੱਟ ਨੂੰ 3 ਇੰਜਣਾਂ ਦੀ ਵਰਤੋਂ ਬੰਦ ਕਰਨ ਦੇ ਸਿੰਗਲ ਜੱਜ ਦੇ ਹੁਕਮ ਨੂੰ ਬਰਕਰਾਰ ਰੱਖਿਆ ਸੀ।

ਇਹ ਵੀ ਪੜ੍ਹੋ :      ਜਿਊਲਰਜ਼ ਦੇ ਆਏ ‘ਅੱਛੇ ਦਿਨ’, ਵੱਧ ਗਈ ਵਿਕਰੀ, ਰੈਵੇਨਿਊ ’ਚ ਹੋ ਸਕਦਾ ਹੈ ਜ਼ਬਰਦਸਤ ਵਾਧਾ


ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News