ਜਾਣੋ, ਪੈਨ ਕਾਰਡ ਬਾਰੇ ਖਾਸ ਗੱਲਾਂ, ਘਰ ਬੈਠੇ ਵੀ ਬਣਾ ਸਕਦੇ ਹੋ ਨਵਾਂ QR ਕਾਰਡ

Sunday, Oct 28, 2018 - 02:14 PM (IST)

ਜਾਣੋ, ਪੈਨ ਕਾਰਡ ਬਾਰੇ ਖਾਸ ਗੱਲਾਂ, ਘਰ ਬੈਠੇ ਵੀ ਬਣਾ ਸਕਦੇ ਹੋ ਨਵਾਂ QR ਕਾਰਡ

ਜਲੰਧਰ— ਇਨਕਮ ਟੈਕਸ ਵਿਭਾਗ ਵੱਲੋਂ ਪੈਨ ਕਾਰਡ 'ਚ ਨਵੇਂ ਫੀਚਰ ਜੋੜੇ ਗਏ ਹਨ। ਇਸ 'ਚ ਹੁਣ ਤੁਹਾਨੂੰ 'ਕੁਇਕ ਰਿਸਪਾਂਸ ਯਾਨੀ QR ਕੋਡ ਦੇਖਣ ਨੂੰ ਮਿਲੇਗਾ। QR ਕੋਡ 'ਚ ਤੁਹਾਡੀ ਫੋਟੋ ਅਤੇ ਦਸਤਖਤ ਹੋਣਗੇ। ਇਸ ਕੋਡ ਨੂੰ ਖਾਸ ਮੋਬਾਇਲ ਐਪ ਦੀ ਮਦਦ ਨਾਲ ਪੜ੍ਹਿਆ ਵੀ ਜਾ ਸਕਦਾ ਹੈ। ਤੁਸੀਂ ਘਰ ਬੈਠੇ ਆਨਲਾਈਨ ਖੁਦ ਵੀ ਪੈਨ ਕਾਰਡ ਬਣਵਾ ਸਕਦੇ ਹੋ। ਇਸ ਲਈ ਤੁਸੀਂ ਇਸ ਵੈੱਬਸਾਈਟ  https://tin.tin.nsdl.com/pan/index.html  'ਤੇ ਜਾ ਸਕਦੇ ਹੋ।

PunjabKesari

ਕੀ ਹੈ ਪੈਨ ਕਾਰਡ?
ਪੈਨ ਕਾਰਡ ਕਿਸੇ ਵੀ ਬੈਂਕ 'ਚ ਖਾਤਾ ਖੋਲ੍ਹਣ, ਪੈਸੇ ਕਢਵਾਉਣ ਜਾਂ ਜਮ੍ਹਾ ਕਰਵਾਉਣ ਜਾਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਲਈ ਇਕ ਜ਼ਰੂਰੀ ਪਛਾਣ ਕਾਰਡ ਹੈ। ਪੈਨ ਕਾਰਡ ਨੂੰ ਸਥਾਈ ਖਾਤਾ ਨੰਬਰ ਯਾਨੀ ਪਰਮਾਨੈਂਟ ਅਕਾਊਂਟ ਨੰਬਰ ਕਿਹਾ ਜਾਂਦਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਲਈ ਬਹੁਤ ਜ਼ਰੂਰੀ ਹੈ, ਖਾਸ ਕਰਕੇ ਉਨ੍ਹਾਂ ਲਈ ਜਿਹੜੇ ਆਮਦਨ ਟੈਕਸ ਦਾ ਭੁਗਤਾਨ ਕਰਦੇ ਹਨ।। ਪੈਨ ਕਾਰਡ 'ਚ 10 ਅੱਖਰਾਂ ਦਾ ਨੰਬਰ ਹੁੰਦਾ ਹੈ ਜੋ ਕਿ ਆਮਦਨ ਟੈਕਸ ਵਿਭਾਗ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ, ਇਹ ਕੰਮ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਅਧੀਨ ਆਉਂਦਾ ਹੈ। ਇਸ ਜ਼ਰੀਏ ਤੁਹਾਡੇ ਵੱਲੋਂ ਕੀਤੇ ਕਿਸੇ ਵੀ ਲੈਣ-ਦੇਣ ਦੀ ਜਾਣਕਾਰੀ ਸਰਕਾਰ ਤਕ ਪਹੁੰਚਦੀ ਹੈ। ਪੈਨ ਕਾਰਡ ਇਨਕਮ ਟੈਕਸ ਵਿਭਾਗ ਜਾਰੀ ਕਰਦਾ ਹੈ।

ਪੈਨ ਕਾਰਡ ਬਾਰੇ ਖਾਸ ਗੱਲਾਂ :
ਨੌਕਰੀ ਚਾਹੇ ਸਰਕਾਰੀ ਹੋਵੇ ਜਾਂ ਪ੍ਰਾਈਵੇਟ ਤਨਖਾਹ ਲੈਣ ਵਾਲੇ ਹਰ ਕਰਮਚਾਰੀ ਨੂੰ ਪੈਨ ਕਾਰਡ ਬਣਾਉਣਾ ਹੁੰਦਾ ਹੈ। ਇਸ ਦੇ ਇਲਾਵਾ ਸਟਾਕ ਮਾਰਕੀਟ ਅਤੇ ਐੱਫ. ਡੀ. ਵਰਗੇ ਨਿਵੇਸ਼ ਲਈ ਵੀ ਪੈਨ ਕਾਰਡ ਜ਼ਰੂਰੀ ਹੈ। ਆਓ ਜਾਣਦੇ ਹਾਂ ਪੈਨ ਕਾਰਡ ਦੇ ਅੱਖਰਾਂ ਤੇ ਨੰਬਰਾਂ ਦਾ ਕੀ ਮਤਲਬ ਹੁੰਦਾ ਹੈ ਤੇ ਕਿਵੇਂ ਤੁਸੀਂ ਆਪਣੇ ਕਾਰਡ ਦੀ ਪਛਾਣ ਕਰ ਸਕਦੇ ਹੋ :—
PunjabKesari
1.ਪੈਨ ਕਾਰਡ ਦੇ ਹਰੇਕ ਅੰਕ ਦਾ ਇਕ ਮਤਲਬ ਹੁੰਦਾ ਹੈ। ਪੈਨ ਕਾਰਡ 'ਚ ਸ਼ੁਰੂਆਤ ਦੇ 5 ਅੰਗਰੇਜ਼ੀ ਦੇ ਅੱਖਰ 'ਚੋਂ ਪਹਿਲੇ 3 'ਏ' ਤੋਂ 'ਜੈੱਡ' ਵਿਚਕਾਰ ਕੋਈ ਵੀ ਅੰਗਰੇਜ਼ੀ ਦੇ ਅੱਖਰ ਹੋ ਸਕਦੇ ਹਨ।

PunjabKesari
2. ਚੌਥੇ ਅੰਗਰੇਜ਼ੀ ਦੇ ਅੱਖਰ ਤੋਂ ਪਤਾ ਚੱਲਦਾ ਹੈ ਕਿ ਇਹ ਕਾਰਡ ਕਿਸੇ ਵਿਅਕਤੀ ਜਾਂ ਫਰਮ ਜਾਂ ਕੰਪਨੀ ਜਾਂ ਫਿਰ ਟਰੱਸਟ ਦੇ ਨਾਮ 'ਤੇ ਹੈ। ਜਿਵੇਂ ਕਿ ਵਿਅਕਤੀ ਲਈ ਇਹ 'ਪੀ', ਕੰਪਨੀ ਲਈ 'ਸੀ', ਟਰੱਸਟ ਲਈ 'ਟੀ' ਹੁੰਦਾ ਹੈ।

PunjabKesari
3. ਪੰਜਵਾ ਅੰਗਰੇਜ਼ੀ ਦਾ ਅੱਖਰ ਕਿਸੇ ਵੀ ਵਿਅਕਤੀ ਦੇ ਆਖਰੀ ਨਾਮ (ਸਰਨੇਮ) ਦਾ ਪਹਿਲਾ ਅੱਖਰ ਹੁੰਦਾ ਹੈ। ਜਿਵੇਂ ਕਿ ਕਿਸੇ ਦਾ ਨਾਮ ਮੋਹਿਤ ਕੁਮਾਰ ਹੈ ਤਾਂ ਉਸ ਦੇ ਆਖਰੀ ਨਾਮ ਕੁਮਾਰ ਦਾ ਪਹਿਲਾ ਅੱਖਰ 'ਕ' ਹੈ। ਕੰਪਨੀ ਦਾ ਕਾਰਡ ਹੋਣ 'ਤੇ ਕੰਪਨੀ ਦੇ ਨਾਮ ਦਾ ਪਹਿਲਾ ਅੱਖਰ ਹੁੰਦਾ ਹੈ।

PunjabKesari
4. ਇਸ ਦੇ ਬਾਅਦ 4 ਨੰਬਰ ਹੁੰਦੇ ਹਨ, ਜਿਹੜੇ 0001 ਤੋਂ ਲੈ ਕੇ 9999 ਤਕ ਕੋਈ ਵੀ ਹੋ ਸਕਦੇ ਹਨ। ਇਹ ਨੰਬਰ ਆਮਦਨ ਟੈਕਸ ਵਿਭਾਗ 'ਚ ਮੌਜੂਦਾ ਸਮੇਂ ਚੱਲ ਰਹੀ ਲੜੀ ਨੂੰ ਦਰਸਾਉਂਦੇ ਹਨ।

PunjabKesari
5. ਪੈਨ ਕਾਰਡ ਨੰਬਰ 'ਚ ਆਖਰੀ ਅੱਖਰ ਇਕ ਫਾਰਮੂਲੇ ਤਹਿਤ ਕੱਢਿਆ ਜਾਂਦਾ ਹੈ, ਜੋ ਪਹਿਲੇ 9 ਅੱਖਰਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾਂਦਾ ਹੈ


Related News