ਸ਼ਾਪਕਲੂਜ਼ ਦਾ ਅਕਵਾਇਰ ਕਰੇਗੀ ਸਨੈਪਡੀਲ!
Wednesday, May 22, 2019 - 07:11 PM (IST)

ਨਵੀਂ ਦਿੱਲੀ-ਈ-ਕਾਮਰਸ ਪਲੇਟਫਾਰਮ ਸਨੈਪਡੀਲ ਆਪਣੀ ਵਿਰੋਧੀ ਕੰਪਨੀ ਸ਼ਾਪਕਲੂਜ਼ ਨੂੰ ਖਰੀਦਣ ਲਈ ਗੱਲਬਾਤ ਕਰ ਰਹੀ ਹੈ। ਇਹ ਸੌਦਾ 20 ਤੋਂ 25 ਕਰੋੜ ਡਾਲਰ 'ਚ ਹੋਣ ਦਾ ਅਨੁਮਾਨ ਹੈ। ਮਾਮਲੇ ਨਾਲ ਜੁੜੇ ਕਰੀਬੀ ਸੂਤਰਾਂ ਨੇ ਕਿਹਾ ਕਿ ਸਨੈਪਡੀਲ ਨੇ ਉੱਚਿਤ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਅਤੇ ਅਗਲੇ ਕੁੱਝ ਹਫਤਿਆਂ 'ਚ ਅਕਵਾਇਰ ਨੂੰ ਲੈ ਕੇ ਫੈਸਲਾ ਹੋ ਸਕਦਾ ਹੈ। ਸਨੈਪਡੀਲ ਦੇ ਬੁਲਾਰੇ ਨੇ ਇਸ 'ਤੇ ਟਿੱਪਣੀ ਕਰਨ ਤੋਂ ਮਨ੍ਹਾ ਕੀਤਾ, ਜਦੋਂਕਿ ਸ਼ਾਪਕਲੂਜ਼ ਨੇ ਕਿਹਾ ਕਿ ਕੰਪਨੀ ਬਾਜ਼ਾਰ 'ਚ ਉੱਡ ਰਹੀਆਂ ਅਫਵਾਹਾਂ 'ਤੇ ਟਿੱਪਣੀ ਨਹੀਂ ਕਰਦੀ ਹੈ। ਈ-ਕਾਮਰਸ ਖੇਤਰ ਦੀਆਂ ਦੋਵੇਂ ਕੰਪਨੀਆਂ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲਬਾਤ ਕਰ ਚੁੱਕੀਆਂ ਹਨ ਪਰ ਇਹ ਪਹਿਲੀ ਵਾਰ ਹੈ ਕਿ ਜਦੋਂ ਅਕਵਾਇਰ ਲਈ ਨਿਰਧਾਰਤ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ।