ਪਿਛਲੇ ਹਫਤੇ ਦਰਮਿਆਨ ਕੀਮਤੀ ਧਾਤੂਆਂ ਚ ਆਈ ਮਾਮੂਲੀ ਗਿਰਾਵਟ

09/26/2021 1:56:40 PM

ਮੁੰਬਈ - ਗਲੋਬਲ ਬਾਜ਼ਾਰ ਰਿਕਵਰੀ ਦਾ ਸਮਰਥਨ ਮਿਲਦੇ ਹੀ ਬੀਤੇ ਹਫ਼ਤੇ ਘਰੇਲੂ ਸਰਾਫ਼ਾ ਬਾਜ਼ਾਰ ਵਿਚ ਕੀਮਤੀ ਧਾਤੂਆਂ ਵਿਚ ਮਾਮੂਲੀ ਗਿਰਾਵਟ ਦੇਖਣ ਨੂੰ ਮਿਲੀ। ਪਿਛਲੇ ਹਫ਼ਤੇ ਸੋਨਾ 905 ਰੁਪਏ ਪ੍ਰਤੀ 10 ਗ੍ਰਾਮ ਅਤੇ ਚਾਂਦੀ 3752 ਰੁਪਏ ਪ੍ਰਤੀ ਕਿਲੋਗ੍ਰਾਮ ਟੁੱਟ ਗਈ। ਪਿਛਲੇ ਹਫ਼ਤੇ ਬਾਜ਼ਾਰ ਵਿਚ ਤਿੰਨ ਦਿਨ ਤੇਜ਼ੀ ਅਤੇ ਦੋ ਦਿਨ ਗਿਰਾਵਟ ਦੇਖਣ ਨੂੰ ਮਿਲੀ। ਇਸ ਕਾਰਨ ਹਫਤੇ ਦਰਮਿਆਨ ਕੀਮਤੀ ਧਾਤੂਆਂ ਦੀਆਂ ਕੀਮਤਾਂ ਮਾਮੂਲੀ ਰੂਪ ਨਾਲ ਡਿੱਗੀਆਂ। 

ਗਲੋਬਲ ਬਾਜ਼ਾਰ ਵਿਚ ਸੋਨਾ ਹਾਜਿਰ 1.72 ਡਾਲਰ ਪ੍ਰਤੀ ਔਂਸ ਦੀ ਮਾਮੂਲੀ ਗਿਰਾਵਟ ਲੈ ਕੇ 1750.01 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਸ ਦੇ ਨਾਲ ਹੀ ਅਮਰੀਕੀ ਸੋਨਾ ਵਾਇਦਾ ਵੀ 4.8 ਡਾਲਰ ਪ੍ਰਤੀ ਔਂਸ ਟੁੱਟ ਕੇ 1747.70 ਡਾਲਰ ਪ੍ਰਤੀ ਔਂਸ 'ਤੇ ਰਿਹਾ। ਇਸ ਦੌਰਾਨ ਚਾਂਦੀ ਹਾਜਿਰ ਵੀ 0.11 ਡਾਲਰ ਡਿੱਗ ਕੇ 22.52 ਡਾਲਰ ਪ੍ਰਤੀ ਔਂਸ ਬੋਲੀ ਗਈ। ਬੀਤੇ ਹਫਤੇ ਵਿਦੇਸ਼ੀ ਬਾਜ਼ਾਰਾਂ ਦੀ ਚਾਲ ਨੇ ਘਰੇਲੂ ਬਾਜ਼ਾਰ ਦੀ ਦਿਸ਼ਾ ਤੈਅ ਕੀਤੀ । ਦੇਸ਼ ਦੇ ਸਭ ਤੋਂ ਵੱਡੇ ਵਾਇਦਾ ਬਾਜ਼ਾਰ ਐਮ.ਸੀ.ਐਕਸ. 'ਚ ਸੋਨਾ 14 ਰੁਪਏ ਘੱਟ ਕੇ ਹਫਤੇ ਦਰਮਿਆਨ 45911 ਰੁਪਏ ਪ੍ਰਤੀ 10 ਗ੍ਰਾਮ ਅਤੇ ਸੋਨਾ 
ਦੇਸ਼ ਦੇ ਸਭ ਤੋਂ ਵੱਡੇ ਫਿਊਚਰਜ਼ ਮਾਰਕਿਟ ਐਮਸੀਐਕਸ ਵਿੱਚ ਵੀਕੈਂਡ ਦੇ ਦੌਰਾਨ ਸੋਨਾ 14 ਰੁਪਏ ਡਿੱਗ ਕੇ 45911 ਰੁਪਏ ਪ੍ਰਤੀ ਦਸ ਗ੍ਰਾਮ ਅਤੇ ਸੋਨਾ ਮਿਨੀ 34 ਰੁਪਏ ਘੱਟ ਕੇ 45942 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਆ ਗਿਆ। ਸਮੀਖਿਆ ਅਧੀਨ ਮਿਆਦ ਦੇ ਦੌਰਾਨ ਚਾਂਦੀ 10 ਰੁਪਏ ਘੱਟ ਕੇ 60180 ਰੁਪਏ ਪ੍ਰਤੀ ਕਿਲੋਗ੍ਰਾਮ ਅਤੇ ਚਾਂਦੀ ਮਿੰਨੀ ਵੀ 60 ਰੁਪਏ ਘੱਟ ਕੇ 60441 ਰੁਪਏ ਪ੍ਰਤੀ ਕਿਲੋਗ੍ਰਾਮ ਰਹਿ ਗਈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News