ਫੋਰਟਿਸ ਹੈਲਥਕੇਅਰ ਦੇ ਸਿੰਘ ਬ੍ਰਦਰਜ਼ ਨੂੰ 6 ਮਹੀਨੇ ਦੀ ਜੇਲ੍ਹ, ਸ਼ੇਅਰਾਂ ਦੀ ਵਿਕਰੀ ਦਾ ਹੋਵੇਗਾ ਫੋਰੈਂਸਿਕ ਆਡਿਟ
Friday, Sep 23, 2022 - 12:22 PM (IST)
ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ ਮਲੇਸ਼ੀਆ ਦੀ ਕੰਪਨੀ ਆਈ. ਐੱਚ. ਐੱਚ. ਹੈਲਥਕੇਅਰ ਨੂੰ ਸ਼ੇਅਰ ਵੇਚਣ ਨਾਲ ਜੁੜੇ ਮਾਮਲੇ ਵਿਚ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰਜ਼ ਮਾਲਵਿੰਦਰ ਸਿੰਘ ਅਤੇ ਸ਼ਵਿੰਦਰ ਸਿੰਘ ਨੂੰ 6-6 ਮਹੀਨੇ ਦੀ ਸਜ਼ਾ ਸੁਣਾਈ ਹੈ। ਚੀਫ਼ ਜਸਟਿਸ ਉਦੈ ਉਮੇਸ਼ ਲਲਿਤ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਮਾਣਹਾਨੀ ਦੇ ਮਾਮਲੇ ’ਚ ਪਹਿਲਾਂ ਦੋਸ਼ੀ ਠਹਿਰਾਏ ਗਏ ਫੋਰਟਿਸ ਹੈਲਥਕੇਅਰ ਦੇ ਸਾਬਕਾ ਪ੍ਰਮੋਟਰਾਂ ਨੂੰ 6 ਮਹੀਨੇ ਦੀ ਸਜ਼ਾ ਸੁਣਾਈ। ਸੁਪਰੀਮ ਕੋਰਟ ਨੇ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸ਼ੇਅਰਾਂ ਦੀ ਵਿਕਰੀ ਦਾ ਫੋਰੈਂਸਿਕ ਆਡਿਟ ਦਾ ਵੀ ਹੁਕਮ ਦਿੱਤਾ।
ਇਹ ਵੀ ਪੜ੍ਹੋ : ਸਫ਼ੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ
ਚੀਫ਼ ਜਸਟਿਸ ਨੇ ਕਿਹਾ ਕਿ ਹੁਣ ਇਸ ਦੀ ਜ਼ਿੰਮੇਵਾਰੀ ਹੁਕਮਾਂ ’ਤੇ ਅਮਲ ਕਰਵਾਉਣ ਵਾਲੀ ਅਦਾਲਤ ਨੂੰ ਸੌਂਪੀ ਗਈ ਹੈ। ਜ਼ਿਕਰਯੋਗ ਹੈ ਕਿ ਫੋਰਟਿਸ ਹੈਲਥਕੇਅਰ ਲਿਮਟਿਡ ਦੇ ਸਾਬਕਾ ਪ੍ਰਮੋਟਰਜ਼ ਜਾਪਾਨ ਦੀ ਇਕ ਕੰਪਨੀ ‘ਦਾਇਚੀ ਸਾਨਕਿਓ’ ਨਾਲ ਅਦਾਲਤੀ ਲੜਾਈ ’ਚ ਉਲਝੇ ਹੋਏ ਹਨ। ਜਾਪਾਨੀ ਕੰਪਨੀ ਨੇ ਸਿੰਘਾਪੁਰ ਟ੍ਰਿਬਿਊਨਲ ਵਿਚ ਸਿੰਘ ਭਰਾਵਾਂ ਖਿਲਾਫ ਮੁਕੱਦਮੇ ਵਿਚ 3600 ਕਰੋੜ ਰੁਪਏ ਦੀ ਆਰਬਿਟਰੇਸ਼ਨ ਰਾਸ਼ੀ ਜਿੱਤੀ ਸੀ ਅਤੇ ਇਸ ਨੂੰ ਪ੍ਰਾਪਤ ਕਰਨ ਲਈ ਉਸਨੇ ਫੋਰਟਿਸ-ਆਈ. ਐੱਚ. ਐੱਚ. ਸ਼ੇਅਰ ਸੌਦੇ ਨੂੰ ਚੁਣੌਤੀ ਦਿੱਤੀ ਹੈ। ਆਈ. ਐੱਚ. ਐੱਚ.-ਫੋਰਟਿਸ ਸੌਦਾ ਦਾਇਚੀ ਅਤੇ ਸਿੰਘ ਬ੍ਰਦਰਜ਼ ਵਿਚਕਾਰ ਅਦਾਲਤੀ ਲੜਾਈ ਕਾਰਨ ਰੁਕਿਆ ਹੋਇਆ ਹੈ।
ਇਹ ਵੀ ਪੜ੍ਹੋ : ਮੂੰਧੇ ਮੂੰਹ ਡਿੱਗਾ ਰੁਪਇਆ! ਭਾਰਤੀ ਕਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।