ਸਿਗਨੇਚਰ ਗਲੋਬਲ ਨੇ ਆਹਲੂਵਾਲੀਆ ਕੰਟਰੈਕਟਸ ਨੂੰ ਦਿੱਤਾ 1,144 ਕਰੋੜ ਰੁਪਏ ਦਾ ਆਰਡਰ

Monday, Sep 09, 2024 - 04:49 PM (IST)

ਨਵੀਂ ਦਿੱਲੀ (ਭਾਸ਼ਾ) - ਜ਼ਮੀਨ-ਜਾਇਦਾਦ ਦੇ ਵਿਕਾਸ ਨਾਲ ਜੁੜੀ  ਮੁੱਖ ਕੰਪਨੀ ਸਿਗਨੇਚਰ ਗਲੋਬਲ ਨੇ ਆਹਲੂਵਾਲੀਆ ਕੰਟਰੈਕਟਸ ਨੂੰ 1,144 ਕਰੋੜ ਰੁਪਏ ਦੇ ਨਿਰਮਾਣ ਕਾਰਜ ਦਾ ਆਰਡਰ ਦਿੱਤਾ ਹੈ। ਕੰਪਨੀ ਨੇ ਇਹ ਆਰਡਰ ਹਰਿਆਣੇ ਦੇ ਗੁਰੂਗ੍ਰਾਮ ’ਚ ਲਗਜ਼ਰੀ ਰਿਹਾਇਸ਼ੀ ਪ੍ਰਾਜੈਕਟ ਦੇ ਵਿਕਾਸ ਲਈ ਦਿੱਤਾ ਹੈ।

ਇਹ ਵੀ ਪੜ੍ਹੋ :     ਕਮਜ਼ੋਰ ਮਾਨਸੂਨ ਕਾਰਨ ਵਧੀ ਚਿੰਤਾ, ਪੰਜਾਬ ਦੇ ਡੈਮ ਅਜੇ ਵੀ ਆਪਣੀ ਸਮਰੱਥਾ ਤੋਂ 50 ਫ਼ੀਸਦੀ ਤੱਕ ਖਾਲੀ

ਇਹ ਵੀ ਪੜ੍ਹੋ :      ਦੇਸ਼ 'ਚ ਸਭ ਤੋਂ ਵਧ ਤਨਖ਼ਾਹ ਲੈਣ ਵਾਲੇ ਬਣੇ CEO ਬਣੇ ਚੰਦਰਸ਼ੇਖ਼ਰਨ, 100 ਕਰੋੜ ਦੇ ਪਾਰ ਹੋਈ ਸੈਲਰੀ

ਪ੍ਰਾਜੈਕਟ ‘ਡੀ-ਲਕਸ ਡੀ. ਐੱਕਸ. ਪੀ.’ ਗੁਰੂਗ੍ਰਾਮ ’ਚ ਦੁਆਰਕਾ ਐਕਸਪ੍ਰੈਸਵੇ, ਸੈਕਟਰ 37ਡੀ ’ਚ ਸਥਿਤ ਹੈ। ਸਿਗਨੇਚਰ ਗਲੋਬਲ ਨੇ ਕਿਹਾ ਕਿ 16.65 ਏਕੜ ’ਚ ਫੈਲੇ ਇਸ ਰਿਹਾਇਸ਼ੀ ਪ੍ਰਾਜੈਕਟ ’ਚ 1,008 ਫਲੈਟ ਹੋਣਗੇ। ਇਸ ’ਚ ਕੁਲ ਵਿਕਾਸ ਯੋਗ ਖੇਤਰ 28.12 ਲੱਖ ਵਰਗ ਫੁੱਟ ਹੈ। ਸਿਗਨੇਚਰ ਗਲੋਬਲ (ਇੰਡੀਆ) ਲਿ. ਦੇ ਵਾਈਸ ਚੇਅਰਮੈਨ ਲਲਿਤ ਕੁਮਾਰ ਅੱਗਰਵਾਲ ਨੇ ਕਿਹਾ ਕਿ ਕੰਪਨੀ ਨੇ ਇਸ ਪ੍ਰਾਜੈਕਟ ਦਾ ਨਿਰਮਾਣ ਕਾਰਜ ਸ਼ੁਰੂ ਕਰ ਦਿੱਤਾ ਹੈ ਅਤੇ ਬਿਹਤਰ ਸਹੂਲਤਾਂ ਨਾਲ ਪ੍ਰਾਜੈਕਟ ਦੀ ਸਮੇਂ ’ਤੇ ਸਪਲਾਈ ਯਕੀਨੀ ਕਰਨ ਲਈ ਆਹਲੂਵਾਲੀਆ ਕੰਟਰੈਕਟਸ ਨਾਲ ਗੱਠਜੋਡ਼ ਕੀਤਾ ਹੈ।

ਇਹ ਵੀ ਪੜ੍ਹੋ :     ਡਾਕਟਰਾਂ ਦੀ ਇਕ ਗਲਤੀ ਨੌਕਰੀ 'ਤੇ ਪਏਗੀ ਭਾਰੀ!, ਸਰਗਰਮੀਆਂ ਦਾ ਦੇਣਾ ਪਏਗਾ ਬਿਓਰਾ

ਇਹ ਵੀ ਪੜ੍ਹੋ :      
ਭਾਰਤ ਨੇ ਕੈਨੇਡਾ ਤੋਂ ਵੀਜ਼ਾ ਪ੍ਰੋਸੈਸਿੰਗ ’ਚ ਪਾਰਦਰਸ਼ਤਾ ਦੀ ਕੀਤੀ ਮੰਗ, ਭਾਰਤੀਆਂ ਨੂੰ ਧਮਕੀਆਂ ਦਾ ਮਾਮਲਾ ਵੀ ਉਠਿਆ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


Harinder Kaur

Content Editor

Related News