ਚੌਲਾਂ ਦੇ ਸ਼ੌਕੀਨਾਂ ਲਈ ਝਟਕਾ: ਥਾਲੀ ਵਿਚੋਂ ਗਾਇਬ ਹੋਵੇਗੀ  PUSA 1121 ਬਾਸਮਤੀ

Monday, Jun 19, 2023 - 04:17 PM (IST)

ਚੌਲਾਂ ਦੇ ਸ਼ੌਕੀਨਾਂ ਲਈ ਝਟਕਾ: ਥਾਲੀ ਵਿਚੋਂ ਗਾਇਬ ਹੋਵੇਗੀ  PUSA 1121 ਬਾਸਮਤੀ

ਨਵੀਂ ਦਿੱਲੀ - ਵਧੀਆ ਕਿਸਮ ਦੀ ਪ੍ਰੀਮੀਅਮ ਬਾਸਮਤੀ PUSA 1121 ਆਪਣੇ  ਜ਼ਿਆਦਾ ਲੰਬਾਈ ਵਾਲੇ ਦਾਣੇ ਅਤੇ ਖੁਸ਼ਬੂ ਲਈ ਮਸ਼ਹੂਰ ਹੈ। ਇਹ ਵਿਸ਼ਵ ਭਰ ਦੇ ਉਤਪਾਦਕਾਂ, ਨਿਰਯਾਤਕਾਂ ਅਤੇ ਚੌਲ ਖਾਣ ਦੇ ਸ਼ੌਕੀਣਾਂ ਦੀ ਪਹਿਲੀ ਪਸੰਦ ਬਣੀ ਹੋਈ ਹੈ। ਪਰ ਹੁਣ ਇਸ ਨੂੰ ਪੈਦਾਵਾਰ ਦੀ ਚੋਣ ਵਜੋਂ ਬਾਹਰ ਕੀਤਾ ਜਾ ਰਿਹਾ ਹੈ। ਹੁਣ ਇਸ ਦੇ ਸ਼ੌਕੀਣਾਂ ਨੂੰ ਨਿਰਾਸ਼ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਇਸ ਦਾ ਉਤਪਾਦਨ ਬੰਦ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਇਸਦਾ ਜੀਨ ਪੂਲ ਕਮਜ਼ੋਰ ਹੋ ਗਿਆ ਹੈ, ਇਸ ਕਿਸਮ ਨੂੰ ਕੀੜਿਆਂ ਦੇ ਹਮਲਿਆਂ ਦਾ ਬਹੁਤ ਜ਼ਿਆਦਾ ਖ਼ਤਰਾ ਹੈ, ਜੋ ਕਿਸਾਨਾਂ ਨੂੰ ਇਸਦੀ ਕਾਸ਼ਤ ਲਈ ਵੱਡੀ ਮਾਤਰਾ ਵਿੱਚ ਰਸਾਇਣਾਂ ਦੀ ਵਰਤੋਂ ਕਰਨ ਲਈ ਮਜਬੂਰ ਕਰਦਾ ਹੈ।

ਇਸਦੀ ਥਾਂ 'ਤੇ ਵਿਗਿਆਨੀ ਹੁਣ ਇਕ ਨਵੀਂ ਕਿਸਮ - PUSA 1885 ਨੂੰ ਉਤਸ਼ਾਹਿਤ ਕਰ ਰਹੇ ਹਨ। ਜਿਸ ਬਾਰੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਵਿਚ ਕੀੜਿਆਂ ਦੇ ਵਿਰੁੱਧ ਪੁਰਾਣੇ ਅਤੇ ਮਜ਼ਬੂਤ ​​​​ਰੋਧਕ ਦੇ ਸਾਰੇ ਗੁਣ ਹਨ।

ਹਾਲਾਂਕਿ ਬਾਸਮਤੀ ਬਰਾਮਦਕਾਰ ਇਸ ਫ਼ੈਸਲੇ ਤੋਂ ਖੁਸ਼ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1121 ਕਿਸਮ ਦੀ ਬ੍ਰਾਂਡਿੰਗ ਅਤੇ ਮਾਰਕੀਟਿੰਗ 'ਤੇ ਬਹੁਤ ਜ਼ਿਆਦਾ ਖਰਚ ਕੀਤਾ ਹੈ ਅਤੇ ਆਯਾਤਕਾਰਾਂ ਨੂੰ ਨਵੇਂ, ਸੁਧਰੇ ਹੋਏ ਸੰਸਕਰਣਾਂ ਨੂੰ ਅਪਣਾਉਣ ਲਈ ਮਨਾਉਣਾ ਮੁਸ਼ਕਲ ਹੋਵੇਗਾ।

ਇਹ ਵੀ ਪੜ੍ਹੋ: ਸਸਤਾ ਸੋਨਾ ਖ਼ਰੀਦਣ ਦਾ ਸੁਨਹਿਰੀ ਮੌਕਾ, ਅੱਜ ਤੋਂ ਸ਼ੁਰੂ ਹੋਵੇਗੀ ਗੋਲਡ ਬਾਂਡ ਦੀ ਵਿਕਰੀ

ਭਾਰਤ ਹਰ ਸਾਲ 40,000 ਕਰੋੜ ਰੁਪਏ ਦੀ ਬਾਸਮਤੀ ਉੱਤਰੀ ਅਮਰੀਕੀ ਦੇਸ਼ਾਂ ਜਿਵੇਂ ਕਿ ਅਮਰੀਕਾ ਅਤੇ ਕੈਨੇਡਾ ਤੋਂ ਇਲਾਵਾ ਮੱਧ ਪੂਰਬ ਅਤੇ ਯੂਰਪੀਅਨ ਦੇਸ਼ਾਂ ਨੂੰ ਨਿਰਯਾਤ ਕਰਦਾ ਹੈ, ਜਿਸ ਵਿੱਚ ਪੰਜਾਬ ਦਾ ਯੋਗਦਾਨ ਲਗਭਗ 40% ਹੈ। 1121 ਕਿਸਮ ਉੱਤਰੀ ਭਾਰਤੀ ਸੂਬਿਆਂ ਵਿੱਚ ਚੌਲ ਖਾਣ ਵਾਲਿਆਂ ਵਿੱਚ ਇੱਕ ਪਸੰਦੀਦਾ ਨਾਮ ਵੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਪ੍ਰੀਮੀਅਮ ਅਨਾਜ 12 ਲੱਖ ਏਕੜ ਤੋਂ ਵੱਧ ਰਕਬੇ ਵਿਚ ਉਗਾਇਆ ਜਾਂਦਾ ਹੈ, ਜਦੋਂ ਕਿ ਹਰਿਆਣਾ ਵਿੱਚ ਇਹ 13 ਲੱਖ ਏਕੜ ਤੋਂ ਵੱਧ ਰਕਬੇ ਵਿਚ ਉਗਾਇਆ ਜਾਂਦਾ ਹੈ।

ਭਾਰਤੀ ਖੇਤੀ ਖੋਜ ਸੰਸਥਾਨ (IARI) ਨੇ ਘੋਸ਼ਣਾ ਕੀਤੀ ਹੈ ਕਿ ਪੂਸਾ 1121 ਜਿਸਨੂੰ 2003 ਵਿੱਚ ਪੇਸ਼ ਕੀਤਾ ਗਿਆ ਸੀ, ਨੂੰ ਹੁਣ ਇਸ ਦੀ ਕਾਸ਼ਤ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ ਕਿਉਂਕਿ ਇਸਦਾ ਜੀਨ ਪੂਲ ਕਮਜ਼ੋਰ ਹੋ ਗਿਆ ਹੈ ਅਤੇ ਇਸਦੀ ਸੰਵੇਦਨਸ਼ੀਲਤਾ ਖਤਮ ਹੋ ਗਈ ਹੈ। ਕੀੜਿਆਂ ਦੇ ਹਮਲੇ ਖਾਸ ਤੌਰ 'ਤੇ ਨੈੱਕ ਬਲਾਸਟ ਉਤਪਾਦਕਾਂ ਨੂੰ ਉੱਲੀਨਾਸ਼ਕ ਟ੍ਰਾਈਸਾਈਕਲਾਜ਼ੋਲ ਦੇ ਭਾਰੀ ਸਪਰੇਆਂ ਦੀ ਵਰਤੋਂ ਕਰਨ ਲਈ ਮਜਬੂਰ ਕਰਦੇ ਹਨ।

ਆਈਏਆਰਆਈ ਦੇ ਡਾਇਰੈਕਟਰ ਏਕੇ ਸਿੰਘ ਨੇ ਕਿਹਾ, “ਪੂਸਾ 1121 ਦਾ ਨਵਾਂ ਬਦਲ ਪੂਸਾ 1885 ਹੈ ਕਿਉਂਕਿ ਇਸ ਦੀਆਂ ਸਾਰੀਆਂ ਵਿਸ਼ੇਸ਼ਤਾਵਾਂ ਜਿਵੇਂ ਕਿ ਖੁਸ਼ਬੂ, ਅਨਾਜ ਦੀ ਲੰਬਾਈ, ਚਿੱਟਾ ਰੰਗ ਅਤੇ ਸਭ ਤੋਂ ਵਧੀਆ ਪਕਾਉਣ ਦੇ ਨਤੀਜੇ ਬਰਕਰਾਰ ਰੱਖੇ ਗਏ ਹਨ ਅਤੇ ਕੀੜਿਆਂ ਦੇ ਹਮਲਿਆਂ ਦਾ ਟਾਕਰਾ ਕਰਨਾ ਸ਼ਾਮਲ ਹੈ। ਉਨ੍ਹਾਂ ਭਰੋਸਾ ਦਿਵਾਇਆ ਕਿ ਨਵੀਆਂ ਕਿਸਮਾਂ 'ਤੇ ਐਗਰੋਕੈਮੀਕਲ ਦੀ ਵਰਤੋਂ ਵਿਚ ਭਾਰੀ ਕਟੌਤੀ ਹੋਵੇਗੀ।

ਇਹ ਵੀ ਪੜ੍ਹੋ: ਜੀ-20 ਨਾਲ ਹੋਟਲ ਇੰਡਸਟਰੀ ਦੀ ਹੋਣ ਵਾਲੀ ਹੈ ਚਾਂਦੀ, 850 ਕਰੋੜ ਰੁਪਏ ਦੀ ਬੰਪਰ ਕਮਾਈ ਦੀ ਉਮੀਦ

ਕਿਸਾਨਾਂ ਲਈ ਲਾਹੇਵੰਦ ਹੈ ਨਵੀਂ ਕਿਸਮ

ਇਸ ਦੇ ਲਾਭਾਂ ਬਾਰੇ ਦੱਸਦੇ ਹੋਏ ਸਿੰਘ ਨੇ ਕਿਹਾ ਕਿ ਨਵੀਂ ਕਿਸਮ ਕਿਸਾਨਾਂ ਨੂੰ ਪ੍ਰਤੀ ਏਕੜ ਘੱਟੋ-ਘੱਟ 3,000 ਰੁਪਏ ਦੀ ਬਚਤ ਕਰਨ ਵਿੱਚ ਮਦਦ ਕਰੇਗੀ, ਕਿਉਂਕਿ ਉਨ੍ਹਾਂ ਨੂੰ ਹੁਣ ਕੀਟਨਾਸ਼ਕਾਂ 'ਤੇ ਖਰਚ ਨਹੀਂ ਕਰਨਾ ਪਵੇਗਾ। ਇਸ ਤੋਂ ਇਲਾਵਾ ਚਾਰ ਤੋਂ ਸੱਤ ਕੁਇੰਟਲ ਦਾ ਵਧਿਆ ਝਾੜ ਵੀ ਵਾਧੂ ਲਾਭ ਲਿਆਏਗਾ।
ਉਨ੍ਹਾਂ ਦੱਸਿਆ ਕਿ ਨਵੀਆਂ ਕਿਸਮਾਂ ਨੂੰ ਉਤਸ਼ਾਹਿਤ ਕਰਨ ਲਈ ਬਾਸਮਤੀ ਉਤਪਾਦਕ ਰਾਜਾਂ- ਪੰਜਾਬ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਵਿੱਚ ਕਿਸਾਨ ਸੰਪਰਕ ਯਾਤਰਾਵਾਂ ਆਯੋਜਿਤ ਕੀਤੀਆਂ ਗਈਆਂ ਅਤੇ ਕਿਸਾਨਾਂ ਨੂੰ ਪਰਖ ਦੇ ਉਦੇਸ਼ਾਂ ਲਈ ਇੱਕ-ਇੱਕ ਕਿਲੋਗ੍ਰਾਮ ਬੀਜ ਦੇ ਪੈਕੇਟ ਦਿੱਤੇ ਗਏ। “ਇੱਕ ਕਿਲੋਗ੍ਰਾਮ ਅਜ਼ਮਾਇਸ਼ੀ ਬੀਜ ਨੂੰ 500-800 ਕਿਲੋਗ੍ਰਾਮ ਤੱਕ ਗੁਣਾ ਕੀਤਾ ਜਾ ਸਕਦਾ ਹੈ। ਮੈਂ ਸੁਝਾਅ ਦਿੰਦਾ ਹਾਂ ਕਿ ਸਾਰੀ ਉਪਜ ਕਾਸ਼ਤ ਵਿੱਚ ਵਰਤੀ ਜਾਵੇ ”।

ਪੂਸਾ 1121 ਦੇ ਉਤਾਪਦਨ ਨੂੰ ਬੰਦ ਕਰਨ ਦਾ ਕਾਰਨ

ਜਿਕਰਯੋਗ ਹੈ ਕਿ ਪਿਛਲੇ ਸਮੇਂ ਵਿੱਚ ਭਾਰਤ ਤੋਂ ਨਿਰਯਾਤ ਹੋਈਆਂ ਬਾਸਮਤੀ ਦੀਆਂ ਖੇਪਾਂ ਨੂੰ ਵਿਦੇਸ਼ੀ ਬਜ਼ਾਰਾਂ ਵਿਚ ਰੱਦ ਕਰ ਦਿੱਤਾ ਗਿਆ ਸੀ ਕਿਉਂਕਿ ਕੁਝ ਲਾਟਾਂ ਵਿੱਚ ਟ੍ਰਾਈਸਾਈਕਲਾਜ਼ੋਲ ਦਾ ਅਸਰ ਮਿਲਿਆ ਸੀ। ਆਯਾਤ ਕਰਨ ਵਾਲੇ ਦੇਸ਼ਾਂ ਨੇ ਭਾਰਤ ਤੋਂ ਆਉਣ ਵਾਲੇ ਅਨਾਜ ਦੀ ਜਾਂਚ ਲਈ ਸਖ਼ਤ ਨਿਯਮ ਬਣਾਏ ਹਨ। ਬਾਸਮਤੀ ਦੀਆਂ ਦੋ ਹੋਰ ਕਿਸਮਾਂ ਪੂਸਾ 1401 ਅਤੇ ਪੂਸਾ 1509 ਨੂੰ ਵੀ ਪੂਸਾ 1847 ਅਤੇ ਪੂਸਾ 1886 ਨਾਲ ਬਦਲ ਦਿੱਤਾ ਗਿਆ ਹੈ। 

ਸਿੰਘ ਨੇ ਦੱਸਿਆ, “ਤਿੰਨਾਂ ਨਵੀਆਂ ਕਿਸਮਾਂ ਕੀੜਿਆਂ ਪ੍ਰਤੀ ਰੋਧਕ ਹਨ ਅਤੇ ਆਪਣੇ ਪੁਰਾਣੇ ਸੰਸਕਰਣਾਂ ਨਾਲੋਂ 20% ਵੱਧ ਝਾੜ ਦਿੰਦੀਆਂ ਹਨ” ਸਿੰਘ ਨੇ ਦੱਸਿਆ, ਉਮੀਦ ਕਰਦੇ ਹਾਂ ਕਿ ਕਿਸਾਨ ਨਵੀਆਂ ਕਿਸਮਾਂ ਉਗਾਉਣਗੇ।

ਇਹ ਵੀ ਪੜ੍ਹੋ: ਨਰੇਂਦਰ ਤੋਮਰ ਵੱਲੋਂ ਅਮਰੀਕਾ ਸਣੇ ਕਈ ਦੇਸ਼ਾਂ ਦੇ ਮੰਤਰੀਆਂ ਨਾਲ ਮੁਲਾਕਾਤ, ਖੇਤੀਬਾੜੀ ਨੂੰ ਲੈ ਕੇ ਹੋਈ ਚਰਚਾ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News