ਜੱਦੀ ਘਰ ਦੀ ਸਫ਼ਾਈ ''ਚ ਮਿਲੇ ਕਰੋੜਾਂ ਦੇ ਸ਼ੇਅਰ, HC ਪਹੁੰਚਿਆ ਪਿਤਾ-ਪੁੱਤਰ ਵਿਵਾਦ
Thursday, Oct 30, 2025 - 03:43 PM (IST)
ਬਿਜ਼ਨੈੱਸ ਡੈਸਕ : ਗੁਜਰਾਤ ਵਿੱਚ ਇਸ ਸਮੇਂ ਅਨੋਖਾ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇੱਕ ਕਰੋੜਾਂ ਦੀ ਵਿਰਾਸਤੀ ਜਾਇਦਾਦ ਲਈ ਪਰਿਵਾਰਕ ਝਗੜਾ ਗੁਜਰਾਤ ਹਾਈ ਕੋਰਟ ਪਹੁੰਚ ਗਿਆ ਹੈ।
ਇਹ ਵੀ ਪੜ੍ਹੋ : 11 ਰੁਪਏ 'ਚ ਕਰੋ ਵਿਦੇਸ਼ ਦੀ ਯਾਤਰਾ, ਆਫ਼ਰ ਲਈ ਬਚੇ ਸਿਰਫ਼ ਦੋ ਦਿਨ, ਇਹ Airline ਦੇ ਰਹੀ ਸਹੂਲਤ
ਜੱਦੀ ਘਰ ਦੀ ਸਫਾਈ ਵਿੱਚ ਮਿਲੇ ਕਰੋੜਾਂ ਦੇ ਸ਼ੇਅਰ, ਹਾਈਕੋਰਟ ਪਹੁੰਚਿਆ ਵਿਵਾਦ
ਗੁਜਰਾਤ ਹਾਈਕੋਰਟ ਵਿੱਚ ਊਨਾ ਨਿਵਾਸੀ ਸਵਜੀ ਪਟੇਲ (ਦਿਵੰਗਤ) ਦੇ ਖਰੀਦੇ ਹੋਏ ਸ਼ੇਅਰਾਂ ਦੀ ਮਾਲਕੀ ਨੂੰ ਲੈ ਕੇ ਉਨ੍ਹਾਂ ਦੇ ਬੇਟੇ ਅਤੇ ਪੋਤਰੇ ਵਿਚਕਾਰ ਕਾਨੂੰਨੀ ਜੰਗ ਛਿੜ ਗਈ ਹੈ। ਇਨ੍ਹਾਂ ਸ਼ੇਅਰਾਂ ਦੀ ਮੌਜੂਦਾ ਬਾਜ਼ਾਰੀ ਕੀਮਤ 2.5 ਕਰੋੜ ਰੁਪਏ ਲਗਾਈ ਗਈ ਹੈ।
ਇਹ ਵੀ ਪੜ੍ਹੋ : ਆਲ ਟਾਈਮ ਹਾਈ ਤੋਂ ਠਾਹ ਡਿੱਗਾ ਸੋਨਾ, ਚਾਂਦੀ ਵੀ 30350 ਰੁਪਏ ਟੁੱਟੀ, ਜਾਣੋ 24-23-22-18K ਦੇ ਭਾਅ
ਕਿਵੇਂ ਹੋਇਆ ਖੁਲਾਸਾ
ਸਵਜੀ ਪਟੇਲ ਦੇ ਦੇਹਾਂਤ ਤੋਂ ਬਾਅਦ, ਉਨ੍ਹਾਂ ਦਾ ਬੇਟਾ ਅਤੇ ਪੋਤਰਾ ਊਨਾ ਸਥਿਤ ਆਪਣੇ ਜੱਦੀ ਘਰ ਦੀ ਸਫਾਈ ਕਰਨ ਪਹੁੰਚੇ, ਜਿੱਥੇ ਦਸਤਾਵੇਜ਼ਾਂ ਦੇ ਵਿਚਕਾਰੋਂ ਇਹ ਸ਼ੇਅਰ ਸਰਟੀਫਿਕੇਟ ਮਿਲੇ।
ਸਵਜੀ ਪਟੇਲ ਦੇ ਪੋਤਰੇ ਦਾ ਦਾਅਵਾ ਹੈ ਕਿ ਇਹ ਸ਼ੇਅਰ ਉਨ੍ਹਾਂ ਦੇ ਦਾਦਾ ਜੀ ਨੇ ਉਸ ਨੂੰ ਦਿੱਤੇ ਸਨ ਅਤੇ ਇਸ ਲਈ ਇਨ੍ਹਾਂ 'ਤੇ ਉਸ ਦਾ ਹੱਕ ਹੈ। ਦੂਜੇ ਪਾਸੇ, ਸਵਜੀ ਪਟੇਲ ਦੇ ਬੇਟੇ ਦਾ ਕਹਿਣਾ ਹੈ ਕਿ ਉਹ ਆਪਣੇ ਪਿਤਾ ਦਾ ਸਿੱਧਾ ਵਾਰਸ ਹੈ ਅਤੇ ਇਸ ਲਈ ਸ਼ੇਅਰਾਂ ਦੀ ਮਾਲਕੀ ਉਸਦੀ ਬਣਦੀ ਹੈ।
ਇਸ ਅਨੋਖੇ ਮਾਮਲੇ ਦੀ ਅਗਲੀ ਸੁਣਵਾਈ ਅਦਾਲਤ ਵਿੱਚ 3 ਨਵੰਬਰ ਨੂੰ ਹੋਵੇਗੀ।
ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ ! ਸਰਕਾਰੀ ਮੁਲਾਜ਼ਮਾਂ ਲਈ ਬਦਲੇ Retirement Rules , ਪੈਨਸ਼ਨ ਤੋਂ ਲੈ ਕੇ ਭੱਤਿਆਂ ਤੱਕ ਹੋਏ 5 ਵੱਡੇ ਬਦਲਾਅ
ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲ ਰਹੇ ਇਹ ਜ਼ਰੂਰੀ ਨਿਯਮ, SBI-PNB Bank ਖ਼ਾਤਾਧਾਰਕਾਂ 'ਤੇ ਪਵੇਗਾ ਸਿੱਧਾ ਅਸਰ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
