ਅਡਾਨੀ ਸਮੂਹ ਦੀਆਂ 10 ਕੰਪਨੀਆਂ ਦੇ ਸ਼ੇਅਰ ਫਿਸਲੇ, ਮਾਰਕੀਟ ਕੈਪ 'ਚ 90000 ਕਰੋੜ ਦੀ ਗਿਰਾਵਟ

Wednesday, Mar 13, 2024 - 03:06 PM (IST)

ਅਡਾਨੀ ਸਮੂਹ ਦੀਆਂ 10 ਕੰਪਨੀਆਂ ਦੇ ਸ਼ੇਅਰ ਫਿਸਲੇ, ਮਾਰਕੀਟ ਕੈਪ 'ਚ 90000 ਕਰੋੜ ਦੀ ਗਿਰਾਵਟ

ਬਿਜ਼ਨੈੱਸ ਡੈਸਕ : ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇ ਦੌਰਾਨ ਅਰਬਪਤੀ ਗੌਤਮ ਅਡਾਨੀ ਦੀ ਅਗਵਾਈ ਵਾਲੇ ਅਡਾਨੀ ਸਮੂਹ ਦੀਆਂ ਲਗਭਗ ਸਾਰੀਆਂ ਕੰਪਨੀਆਂ ਦੇ ਸ਼ੇਅਰਾਂ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ। ਬੁੱਧਵਾਰ ਨੂੰ ਗਰੁੱਪ ਦੇ ਸ਼ੇਅਰਾਂ 'ਚ 5-10 ਫ਼ੀਸਦੀ ਦੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਅਡਾਨੀ ਸਮੂਹ ਦੇ ਸਾਰੇ 10 ਸ਼ੇਅਰ ਭਾਰੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। ਅਡਾਨੀ ਗ੍ਰੀਨ ਐਨਰਜੀ ਕਰੀਬ 9 ਫ਼ੀਸਦੀ ਡਿੱਗ ਗਿਆ, ਜਿਸ ਦੇ ਨਾਲ ਹੀ ਅਡਾਨੀ ਟੋਟਲ ਗੈਸ 7 ਫ਼ੀਸਦੀ, ਅਡਾਨੀ ਇੰਟਰਪ੍ਰਾਈਜਿਜ਼ 6 ਫ਼ੀਸਦੀ, ਅਡਾਨੀ ਵਿਲਮਰ 4 ਫ਼ੀਸਦੀ, ਅਡਾਨੀ ਪੋਰਟ 5 ਫ਼ੀਸਦੀ, ਅਡਾਨੀ ਗ੍ਰੀਨ ਸਲਿਊਸ਼ਨ 4.5 ਫ਼ੀਸਦੀ ਅਤੇ ਅਡਾਨੀ ਪਾਵਰ 5 ਫ਼ੀਸਦੀ ਦੇ ਕਰੀਬ ਟੁੱਟ ਕੇ ਕਾਰੋਬਾਰ ਕਰ ਰਿਹਾ ਸੀ। 

ਇਹ ਵੀ ਪੜ੍ਹੋ - ਆਮ ਲੋਕਾਂ ਨੂੰ ਜਲਦ ਮਿਲੇਗਾ ਵੱਡਾ ਤੋਹਫ਼ਾ, ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋ ਸਕਦੀ ਹੈ ਭਾਰੀ ਕਟੌਤੀ

ਅੱਜ ਦੀ ਗਿਰਾਵਟ ਨਾਲ ਅਡਾਨੀ ਸਮੂਹ ਦੇ ਸਾਰੇ ਸ਼ੇਅਰਾਂ ਦਾ ਮਾਰਕੀਟ ਕੈਪ ਹੁਣ ਤੱਕ ਕੁੱਲ ਮਿਲਾ ਕੇ ₹ 90,000 ਕਰੋੜ ਤੋਂ ਘੱਟ ਹੋ ਗਿਆ ਹੈ। ਅਡਾਨੀ ਐਂਟਰਪ੍ਰਾਈਜਿਜ਼ ਦੇ ਸ਼ੇਅਰਾਂ ਵਿੱਚ ਲਗਾਤਾਰ ਸੱਤਵੇਂ ਦਿਨ ਗਿਰਾਵਟ ਦਰਜ ਕੀਤੀ ਗਈ ਹੈ, ਜਦੋਂ ਕਿ ਅਡਾਨੀ ਪੋਰਟਸ ਦੇ ਸ਼ੇਅਰਾਂ ਵਿਚ ਪਿਛਲੇ ਦੋ ਵਪਾਰਕ ਸੈਸ਼ਨਾਂ ਵਿੱਚ ਲਗਭਗ 8 ਫ਼ੀਸਦੀ ਦੀ ਗਿਰਾਵਟ ਆਈ ਹੈ। 

ਇਹ ਵੀ ਪੜ੍ਹੋ - Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ

ਅਡਾਨੀ ਸਟਾਕਾਂ ਤੋਂ ਇਲਾਵਾ ਜੇਕਰ ਅਸੀਂ ਹੋਰ ਡਿੱਗਣ ਵਾਲੇ ਸ਼ੇਅਰਾਂ ਦੀ ਗੱਲ ਕਰਦੇ ਹਾਂ ਤਾਂ ਉਸ ਵਿਚ IRFC 8%, NHPC 8%, Voda-Idea 7.5%, HAL 7%, RVNL 7%, ਪਾਵਰ ਗਰਿੱਡ 6%, LIC 5.5%, Paytm 5%, ਕੋਲ ਇੰਡੀਆ 4.%, NGC 4.5%, ਟਾਟਾ ਪਾਵਰ 4.5%, IRCTC 4%, NTPC 5.5% ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ।

ਇਹ ਵੀ ਪੜ੍ਹੋ - 70 ਹਜ਼ਾਰ ਰੁਪਏ ਤੱਕ ਪਹੁੰਚ ਸਕਦੀ ਹੈ 'ਸੋਨੇ ਦੀ ਕੀਮਤ'! ਜਾਣੋ ਕੀ ਹਨ ਕਾਰਣ

ਅੱਜ ਦੀ ਗਿਰਾਵਟ ਦਾ ਕਾਰਨ ਮੁਨਾਫਾ ਬੁਕਿੰਗ ਹੈ, ਜਿਸ ਕਾਰਨ ਬਾਜ਼ਾਰ ਦੀ ਭਾਵਨਾ ਵਿਗੜ ਗਈ ਅਤੇ ਸ਼ਾਨਦਾਰ ਸ਼ੁਰੂਆਤ ਦੇ ਵਿਚਕਾਰ ਹੀ ਬਾਜ਼ਾਰ ਅਚਾਨਕ ਖਿੱਲਰ ਗਿਆ। ਇਸ ਸੇਂਟਿਮੇਂਟ ਨੂੰ ਵਿਗਾੜਨ ਦਾ ਕੰਮ ਮਿਡ ਕੈਪ ਅਤੇ ਸਮਾਲ ਕੈਪ ਦੇ ਸ਼ੇਅਰਾਂ ਨੇ ਕੀਤਾ ਅਤੇ ਇਹ ਸਿਲਸਿਲਾ ਕੁਝ ਕਾਰੋਬਾਰੀ ਦਿਨਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ। ਮਿਡਕੈਪ ਅਤੇ ਸਮਾਲ ਕੈਪ 'ਚ 3 ਫ਼ੀਸਦੀ ਤੱਕ ਦੀ ਗਿਰਾਵਟ ਦਰਜ ਕੀਤੀ ਗਈ ਹੈ।

ਇਹ ਵੀ ਪੜ੍ਹੋ - LPG ਸਿਲੰਡਰ ਤੋਂ ਲੈ ਕੇ FASTag KYC ਤੱਕ, ਮਾਰਚ ਮਹੀਨੇ ਹੋਣਗੇ ਇਹ ਵੱਡੇ ਬਦਲਾਅ, ਜੇਬ੍ਹ 'ਤੇ ਪਵੇਗਾ ਅਸਰ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News