ਪਤੰਜਲੀ ਆਯੁਰਵੇਦ ਦੇ ਵਿਕਰੀ ਲਈ ਰੱਖੇ ਸ਼ੇਅਰ ਨੂੰ ਦੁੱਗਣੇ ਤੋਂ ਵੱਧ ਸਬਸਕ੍ਰਿਪਸ਼ਨ ਮਿਲੀ
Saturday, Jul 15, 2023 - 10:40 AM (IST)
ਨਵੀਂ ਦਿੱਲੀ (ਭਾਸ਼ਾ) – ਬਾਬਾ ਰਾਮਦੇਵ ਦੀ ਅਗਵਾਈ ਵਾਲੀ ਪਤੰਜਲੀ ਆਯੁਰਵੇਦ ਦੀ ਇਕਾਈ ਪਤੰਜਲੀ ਫੂਡਸ ਦੇ ਸ਼ੇਅਰ ਦੀ ਵਿਕਰੀ ਪੇਸ਼ਕਸ਼ (ਓ. ਐੱਫ. ਐੱਸ.) ਨੂੰ ਦੂਜੇ ਦਿਨ ਸ਼ੁੱਕਰਵਾਰ ਨੂੰ ਦੁੱਗਣੇ ਤੋਂ ਵੱਧ ਸਬਸਕ੍ਰਿਪਸ਼ਨ ਮਿਲੀ।
ਬੀ. ਐੱਸ. ਈ. ’ਤੇ ਮੁਹੱਈਆ ਹਾਲ ਹੀ ਦੇ ਅੰਕੜਿਆਂ ਮੁਤਾਬਕ ਗੈਰ-ਪ੍ਰਚੂਨ ਸ਼੍ਰੇਣੀ ’ਚ ਦੁੱਗਣੇ ਤੋਂ ਵੱਧ ਜਦ ਕਿ ਪ੍ਰਚੂਨ ਸ਼੍ਰੇਣੀ ਨੂੰ ਤਿੰਨ ਗੁਣਾ ਤੋਂ ਵੱਧ ਸਬਸਕ੍ਰਿਪਸ਼ਨ ਮਿਲੀ। ਪ੍ਰਮੋਟਰ ਇਕਾਈ ਪਤੰਜਲੀ ਆਯੁਰਵੇਦ ਨੇ ਘੱਟੋ-ਘੱਟ ਜਨਤਕ ਸ਼ੇਅਰਧਾਰਕਾ ਦੇ ਨਿਯਮਾਂ ਦੀ ਪਾਲਣਾ ਦੇ ਟੀਚੇ ਨਾਲ ਪਤੰਜਲੀ ਫੂਡਸ ਵਿਚ ਆਪਣੀ ਕੁੱਲ ਹਿੱਸੇਦਾਰੀ ਨੂੰ ਲਗਭਗ 7 ਫੀਸਦੀ ਘੱਟ ਕਰਨ ਲਈ 2 ਦਿਨ ਦੀ ਵਿਕਰੀ ਪੇਸ਼ਕਸ਼ ਸ਼ੁਰੂ ਕੀਤੀ ਸੀ।
ਬੀ. ਐੱਸ. ਈ. ਦੇ ਅੰਕੜਿਆਂ ਮੁਤਾਬਕ ਸ਼ੁੱਕਰਵਾਰ ਨੂੰ ਪ੍ਰਚੂਨ ਨਿਵੇਸ਼ਕਾਂ ਤੋਂ 76,34,567 ਸ਼ੇਅਰਾਂ ਲਈ ਬੋਲੀਆਂ ਪ੍ਰਾਪਤ ਹੋਈਆਂ ਜਦ ਕਿ ਵਿਕਰੀ ਪੇਸ਼ਕਸ਼ ਦੇ ਤਹਿਤ 25,33,964 ਸ਼ੇਅਰ ਸਨ। ਯਾਨੀ ਇਸ ਸੈਗਮੈਂਟ ਵਿਚ ਤਿੰਨ ਗੁਣਾ ਸਬਸਕ੍ਰਿਪਸ਼ਨ ਹੈ।
ਇਹ ਵੀ ਪੜ੍ਹੋ : ਜਨ ਵਿਸ਼ਵਾਸ ਬਿੱਲ ਨੂੰ ਕੇਂਦਰੀ ਮੰਤਰੀ ਮੰਡਲ ਨੇ ਦਿੱਤੀ ਪ੍ਰਵਾਨਗੀ, ਮਾਮੂਲੀ ਕਾਰੋਬਾਰੀ ਗੜਬੜੀਆਂ ਹੁਣ ਅਪਰਾਧ ਨਹੀਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8