ਸ਼ੇਅਰ ਬਾਜ਼ਾਰ : ਸੈਂਸੈਕਸ 'ਚ 590 ਤੋਂ ਜ਼ਿਆਦਾ ਅੰਕਾਂ ਦੀ ਤੇਜ਼ੀ, ਨਿਫਟੀ 25,144 ਦੇ ਪੱਧਰ 'ਤੇ ਬੰਦ

Monday, Oct 14, 2024 - 03:47 PM (IST)

ਮੁੰਬਈ - ਅੱਜ ਯਾਨੀ ਕਿ 14 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਉਛਾਲ ਦੇਖਣ ਨੂੰ ਮਿਲਿਆ। ਸੈਂਸੈਕਸ 591.69 ਅੰਕ ਭਾਵ 0.73 ਫ਼ੀਸਦੀ ਦੇ ਵਾਧੇ ਨਾਲ 81,973.05 ਦੇ ਪੱਧਰ 'ਤੇ ਬੰਦ ਹੋਇਆ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 20 'ਚ ਵਾਧਾ ਅਤੇ 10 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਆਈ.ਟੀ., ਊਰਜਾ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਹੋਇਆ ਹੈ। ਮੈਟਲ ਅਤੇ ਆਟੋ ਸ਼ੇਅਰਾਂ 'ਚ ਗਿਰਾਵਟ ਦਰਜ ਕੀਤੀ ਗਈ।

ਬੰਬਈ ਸਟਾਕ ਐਕਸਚੇਂਜ(BSE)

ਟਾਪ ਗੇਨਰਜ਼

ਟੈੱਕ ਮਹਿੰਦਰਾ, ਐੱਚਡੀਐੱਫਸੀ ਬੈਂਕ, ਲਾਰਸਨ ਐਂਡ ਟਰਬੋ, ਆਈਟੀਸੀ, ਕੋਟਕ ਬੈਂਕ, ਟਾਈਟਨ

ਟਾਪ ਲੂਜ਼ਰਜ਼

ਮਾਰੂਤੀ, ਟਾਟਾ ਸਟੀਲ,ਬਜਾਜ ਫਾਇਨਾਂਸ, ਨੈਸਲੇ ਇੰਡੀਆ,ਐਕਸਿਸ ਬੈਂਕ, ਟੀਸੀਐੱਸ

ਨੈਸ਼ਨਲ ਸਟਾਕ ਐਕਸਚੇਂਜ(NSE)

ਦੂਜੇ ਪਾਸੇ ਨਿਫਟੀ 180.45 ਅੰਕ ਭਾਵ 0.72 ਫ਼ੀਸਦੀ ਦੇ ਵਾਧੇ ਨਾਲ 25,144.70 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ 50 ਸ਼ੇਅਰਾਂ ਵਿਚੋਂ 33 ਵਾਧੇ ਨਾਲ ਅਤੇ 17 ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 11 ਅਕਤੂਬਰ ਨੂੰ 4,162.66 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 3,730.87 ਕਰੋੜ ਰੁਪਏ ਦੇ ਸ਼ੇਅਰ ਖਰੀਦੇ। 

ਟਾਪ ਗੇਨਰਜ਼

ਵਿਪਰੋ, ਟੈੱਕ ਮਹਿੰਦਰਾ, ਐਚਡੀਐੱਫਸੀ ਲਾਈਫ਼, ਐਚਡੀਐੱਫਸੀ ਬੈਂਕ, ਲਾਰਸਨ ਐਂਡ ਟਰਬੋ

ਟਾਪ ਲੂਜ਼ਰਜ਼

ਓਐੱਨਜੀਸੀ, ਮਾਰੂਤੀ, ਟਾਟਾ ਸਟੀਲ, ਬਜਾਜ ਫਾਇਨਾਂਸ, ਅਡਾਨੀਈਐੱਨਟੀ
 

ਅੱਜ ਮੈਟਲ, ਆਈਟੀ ਅਤੇ ਬੈਂਕਿੰਗ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਉਥੇ ਹੀ ਐੱਫ.ਐੱਮ.ਸੀ.ਜੀ ਅਤੇ ਆਟੋ ਸ਼ੇਅਰ ਦਬਾਅ 'ਚ ਕਾਰੋਬਾਰ ਕਰ ਰਹੇ ਹਨ। 

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ 0.66% ਹੇਠਾਂ ਹੈ। ਉਥੇ ਹੀ ਚੀਨ ਦਾ ਸ਼ੰਘਾਈ ਕੰਪੋਜ਼ਿਟ 1.01% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
10 ਅਕਤੂਬਰ ਨੂੰ ਅਮਰੀਕਾ ਦਾ ਡਾਓ ਜੋਂਸ 0.97% ਵਧ ਕੇ 42,863 'ਤੇ ਅਤੇ ਨੈਸਡੈਕ 0.33% ਵਧ ਕੇ 18,342 'ਤੇ ਬੰਦ ਹੋਇਆ। ਐਸਐਂਡਪੀ 500 ਵੀ 0.61% ਵੱਧ ਕੇ 5,815 'ਤੇ ਬੰਦ ਹੋਇਆ।

ਕੱਲ੍ਹ ਖੁੱਲ੍ਹੇਗਾ  Hyundai India ਦਾ IPO 

ਹੁੰਡਈ ਇੰਡੀਆ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ ਯਾਨੀ IPO 15 ਅਕਤੂਬਰ ਭਾਵ ਕੱਲ੍ਹ ਖੁੱਲ੍ਹੇਗਾ। ਨਿਵੇਸ਼ਕ ਇਸ ਇਸ਼ੂ ਲਈ 17 ਅਕਤੂਬਰ ਤੱਕ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 22 ਅਕਤੂਬਰ ਨੂੰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ। ਕੰਪਨੀ ਨੇ ਇਸਦੀ ਕੀਮਤ ਬੈਂਡ 1,865-1,960 ਰੁਪਏ ਤੈਅ ਕੀਤੀ ਹੈ। ਇਸ ਦੇ ਲਈ ਘੱਟੋ-ਘੱਟ 13,720 ਰੁਪਏ ਦੀ ਬੋਲੀ ਲਗਾਉਣੀ ਪਵੇਗੀ।
ਸ਼ੁੱਕਰਵਾਰ ਨੂੰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ

ਇਸ ਤੋਂ ਪਹਿਲਾਂ 11 ਅਕਤੂਬਰ ਨੂੰ ਸ਼ੇਅਰ ਬਾਜ਼ਾਰ 'ਚ ਗਿਰਾਵਟ ਦੇਖਣ ਨੂੰ ਮਿਲੀ ਸੀ। ਸੈਂਸੈਕਸ 230 ਅੰਕਾਂ ਦੀ ਗਿਰਾਵਟ ਨਾਲ 81,381 'ਤੇ ਬੰਦ ਹੋਇਆ। ਨਿਫਟੀ 'ਚ ਵੀ 34 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 24,964 ਦੇ ਪੱਧਰ 'ਤੇ ਬੰਦ ਹੋਇਆ।


Harinder Kaur

Content Editor

Related News