ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 800 ਤੋਂ ਜ਼ਿਆਦਾ ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 23,883 ਦੇ ਪੱਧਰ 'ਤੇ ਹੋ

Tuesday, Nov 12, 2024 - 04:29 PM (IST)

ਸ਼ੇਅਰ ਬਾਜ਼ਾਰ 'ਚ ਹਾਹਾਕਾਰ : ਸੈਂਸੈਕਸ 800 ਤੋਂ ਜ਼ਿਆਦਾ ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 23,883 ਦੇ ਪੱਧਰ 'ਤੇ ਹੋ

ਮੁੰਬਈ — ਵਿਦੇਸ਼ੀ ਫੰਡਾਂ ਦੀ ਲਗਾਤਾਰ ਨਿਕਾਸੀ ਵਿਚਕਾਰ ਵਿਆਪਕ ਵਿਕਰੀ ਦੇ ਦਬਾਅ ਕਾਰਨ ਪ੍ਰਮੁੱਖ ਸਟਾਕ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਮੰਗਲਵਾਰ ਨੂੰ ਇੱਕ-ਇੱਕ ਫੀਸਦੀ ਡਿੱਗ ਗਏ। ਕਮਜ਼ੋਰ ਗਲੋਬਲ ਰੁਝਾਨ ਨੇ ਵੀ ਬਾਜ਼ਾਰ ਦੀ ਧਾਰਨਾ ਨੂੰ ਪ੍ਰਭਾਵਿਤ ਕੀਤਾ। ਅੱਜ ਯਾਨੀ 12 ਨਵੰਬਰ ਨੂੰ ਸ਼ੇਅਰ ਬਾਜ਼ਾਰ ਵਿਚ ਵੱਡੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਸੈਂਸੈਕਸ ਅੱਜ 820.97 ਅੰਕ ਭਾਵ 1.03% ਦੀ ਗਿਰਾਵਟ ਨਾਲ 78,675.18 ਦੇ ਪੱਧਰ 'ਤੇ ਬੰਦ ਹੋਇਆ ਹੈ। 

ਟਾਪ ਲੂਜ਼ਰਜ਼

ਸੈਂਸੈਕਸ ਸਟਾਕਾਂ 'ਚ ਐਨਟੀਪੀਸੀ, ਏਸ਼ੀਅਨ ਪੇਂਟਸ, ਐਚਡੀਐਫਸੀ ਬੈਂਕ, ਸਟੇਟ ਬੈਂਕ ਆਫ਼ ਇੰਡੀਆ, ਟਾਟਾ ਮੋਟਰਜ਼, ਜੇਐਸਡਬਲਯੂ ਸਟੀਲ, ਮਾਰੂਤੀ ਅਤੇ ਪਾਵਰ ਗਰਿੱਡ ਸਭ ਤੋਂ ਵੱਧ ਡਿੱਗੇ। 

ਟਾਪ ਗੇਨਰਜ਼

ਦੂਜੇ ਪਾਸੇ ਸਨ ਫਾਰਮਾ, ਇੰਫੋਸਿਸ ਅਤੇ ਆਈਸੀਆਈਸੀਆਈ ਬੈਂਕ ਦੇ ਸ਼ੇਅਰ ਵਾਧੇ ਨਾਲ ਬੰਦ ਹੋਏ।

National Stock Exchange(NSE)

ਦੂਜੇ ਪਾਸੇ ਨਿਫਟੀ ਵੀ ਦਿਨ ਦੇ ਉੱਚੇ ਪੱਧਰ ਤੋਂ ਡਿੱਗ ਕੇ 257.85 ਅੰਕ ਭਾਵ 1.07% ਦੀ ਗਿਰਾਵਟ ਨਾਲ 23,883.45 ਦੇ ਪੱਧਰ 'ਤੇ ਬੰਦ ਹੋਇਆ ਹੈ। ਨਿਫਟੀ ਦੇ ਸਿਰਫ਼ 4 ਸਟਾਕ ਵਾਧੇ ਨਾਲ ਅਤੇ 46 ਸਟਾਕ ਗਿਰਾਵਟ ਨਾਲ ਕਾਰੋਬਾਰ ਕਰਦੇ ਦੇਖੇ ਗਏ। ਨਿਫਟੀ ਦੇ ਸਾਰੇ ਸੈਕਟਰ ਗਿਰਾਵਟ ਨਾਲ ਬੰਦ ਹੋਏ ਹਨ।

PunjabKesari

ਸਟਾਕ ਮਾਰਕੀਟ ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਫਆਈਆਈ) ਨੇ ਸੋਮਵਾਰ ਨੂੰ 2,306.88 ਕਰੋੜ ਰੁਪਏ ਦੇ ਸ਼ੇਅਰ ਵੇਚੇ, ਜਦੋਂ ਕਿ ਘਰੇਲੂ ਸੰਸਥਾਗਤ ਨਿਵੇਸ਼ਕਾਂ (ਡੀਆਈਆਈ) ਨੇ 2,026.63 ਕਰੋੜ ਰੁਪਏ ਦੇ ਸ਼ੇਅਰ ਖਰੀਦੇ। ਜੀਓਜੀਤ ਫਾਈਨੈਂਸ਼ੀਅਲ ਸਰਵਿਸਿਜ਼ ਦੇ ਮੁੱਖ ਨਿਵੇਸ਼ ਰਣਨੀਤੀਕਾਰ ਵੀਕੇ ਵਿਜੇਕੁਮਾਰ ਨੇ ਕਿਹਾ, “ਬਾਜ਼ਾਰ ਦੇ ਡਿੱਗਣ ਲਈ ਦੋ ਕਾਰਕ ਕੰਮ ਕਰ ਰਹੇ ਹਨ। ਪਹਿਲਾਂ, ਐੱਫ.ਆਈ.ਆਈ. ਦੁਆਰਾ ਵਿਕਰੀ ਕੀਤੀ ਜਾ ਰਹੀ ਹੈ।

ਏਸ਼ੀਆਈ ਬਾਜ਼ਾਰਾਂ ਦਾ ਹਾਲ

ਦੂਜਾ, ਘਰੇਲੂ ਸੰਸਥਾਗਤ ਨਿਵੇਸ਼ਕਾਂ (DIIs) ਦੁਆਰਾ ਲਗਾਤਾਰ ਖਰੀਦਦਾਰੀ ਨੇ ਮਾਰਕੀਟ ਨੂੰ ਸਮਰਥਨ ਦਿੱਤਾ ਹੈ ਅਤੇ ਮਾਰਕੀਟ ਦੀ ਕੁਝ ਗਿਰਾਵਟ ਨੂੰ ਰੋਕਣ ਵਿੱਚ ਮਦਦ ਕੀਤੀ ਹੈ। ਆਉਣ ਵਾਲੇ ਦਿਨਾਂ ਵਿੱਚ ਬਾਜ਼ਾਰ ਕਿਹੋ ਜਿਹਾ ਵਿਵਹਾਰ ਕਰੇਗਾ ਇਹ ਇਨ੍ਹਾਂ ਦੋ ਕਾਰਕਾਂ 'ਤੇ ਨਿਰਭਰ ਕਰੇਗਾ। ਏਸ਼ੀਆ ਦੇ ਹੋਰ ਬਾਜ਼ਾਰਾਂ 'ਚ ਦੱਖਣੀ ਕੋਰੀਆ ਦਾ ਕੋਸਪੀ, ਜਾਪਾਨ ਦਾ ਨਿੱਕੇਈ, ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ ਨਾਲ ਬੰਦ ਹੋਇਆ। ਯੂਰਪੀ ਬਾਜ਼ਾਰ ਦੁਪਹਿਰ ਦੇ ਸੈਸ਼ਨ 'ਚ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਸੋਮਵਾਰ ਨੂੰ ਅਮਰੀਕੀ ਬਾਜ਼ਾਰ ਤੇਜ਼ੀ ਨਾਲ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ 0.56 ਫੀਸਦੀ ਵਧ ਕੇ 72.23 ਡਾਲਰ ਪ੍ਰਤੀ ਬੈਰਲ ਹੋ ਗਿਆ।

ਕੱਲ੍ਹ ਸ਼ੇਅਰ ਬਾਜ਼ਾਰ ਵਿਚ ਦੇਖਣ ਨੂੰ ਮਿਲਿਆ ਸਥਿਰ ਕਾਰੋਬਾਰ

ਇਸ ਤੋਂ ਪਹਿਲਾਂ ਕੱਲ ਯਾਨੀ 12 ਨਵੰਬਰ ਨੂੰ ਸ਼ੇਅਰ ਬਾਜ਼ਾਰ 'ਚ ਫਲੈਟ ਟ੍ਰੇਡਿੰਗ ਹੋਈ ਸੀ। ਸੈਂਸੈਕਸ 9 ਅੰਕਾਂ ਦੇ ਵਾਧੇ ਨਾਲ 79,496 'ਤੇ ਬੰਦ ਹੋਇਆ।

ਨਿਫਟੀ 'ਚ 6 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ, ਇਹ 24,141 ਦੇ ਪੱਧਰ 'ਤੇ ਬੰਦ ਹੋਇਆ। ਇਸ ਦੇ ਨਾਲ ਹੀ ਬੀਐਸਈ ਸਮਾਲ ਕੈਪ 627 ਅੰਕ ਡਿੱਗ ਕੇ 54,286 ਦੇ ਪੱਧਰ 'ਤੇ ਬੰਦ ਹੋਇਆ।

ਸੈਂਸੈਕਸ ਦੇ 30 ਸਟਾਕਾਂ 'ਚੋਂ 18 'ਚ ਗਿਰਾਵਟ ਅਤੇ 12 'ਚ ਤੇਜ਼ੀ ਰਹੀ। ਨਿਫਟੀ ਦੇ 50 ਸਟਾਕਾਂ 'ਚੋਂ 30 'ਚ ਗਿਰਾਵਟ ਅਤੇ 19 'ਚ ਤੇਜ਼ੀ ਰਹੀ। ਜਦਕਿ ਇੱਕ ਸ਼ੇਅਰ ਵਿੱਚ ਕੋਈ ਬਦਲਾਅ ਨਹੀਂ ਹੋਇਆ।
 


author

Harinder Kaur

Content Editor

Related News