ਸ਼ੇਅਰ ਬਾਜ਼ਾਰ : ਸੈਂਸੈਕਸ 45 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 24,174 ਦੇ ਪੱਧਰ 'ਤੇ

Friday, Nov 08, 2024 - 10:10 AM (IST)

ਸ਼ੇਅਰ ਬਾਜ਼ਾਰ : ਸੈਂਸੈਕਸ 45 ਤੋਂ ਵੱਧ ਅੰਕ ਡਿੱਗਿਆ ਤੇ ਨਿਫਟੀ ਵੀ ਟੁੱਟ ਕੇ 24,174 ਦੇ ਪੱਧਰ 'ਤੇ

ਮੁੰਬਈ - ਅੱਜ ਯਾਨੀ 8 ਨਵੰਬਰ ਨੂੰ ਸੈਂਸੈਕਸ ਵਿਚ 45.57 ਅੰਕ ਭਾਵ 0.06 % ਦੀ ਗਿਰਾਵਟ ਦੇ ਨਾਲ 79,496.22 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।  ਸੈਂਸੈਕਸ ਦੇ 30 ਸਟਾਕਾਂ ਵਿੱਚੋਂ 14 ਘਟ ਰਹੇ ਹਨ ਅਤੇ 16 ਵੱਧ ਰਹੇ ਹਨ।

PunjabKesari

ਨਿਫਟੀ 'ਚ ਵੀ 24.85 ਅੰਕ ਭਾਵ 0.1 ਫ਼ੀਸਦੀ ਦੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ ਅਤੇ ਇਹ 24,174.50 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।  ਨਿਫਟੀ ਦੇ 50 ਸਟਾਕਾਂ 'ਚੋਂ 16 ਗਿਰਾਵਟ ਨਾਲ, 33 ਵਾਧ ਨਾਲ ਅਤੇ 1 ਸਟਾਕ ਸਥਿਰ ਕਾਰੋਬਾਰ ਕਰ ਰਹੇ ਹਨ। ਆਈਟੀ ਸੈਕਟਰ ਨੂੰ ਛੱਡ ਕੇ, ਐਨਐਸਈ ਦੇ ਸਾਰੇ ਸੈਕਟਰਲ ਸੂਚਕਾਂਕ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਹਨ। NSE ਦੇ ਅੰਕੜਿਆਂ ਅਨੁਸਾਰ, ਵਿਦੇਸ਼ੀ ਨਿਵੇਸ਼ਕਾਂ (FIIs) ਨੇ 7 ਨਵੰਬਰ ਨੂੰ 4,888.77 ਕਰੋੜ ਰੁਪਏ ਦੇ ਸ਼ੇਅਰ ਵੇਚੇ। ਇਸ ਮਿਆਦ ਦੇ ਦੌਰਾਨ, ਘਰੇਲੂ ਨਿਵੇਸ਼ਕਾਂ (DIIs) ਨੇ 1,786.70 ਕਰੋੜ ਦੇ ਸ਼ੇਅਰ ਖਰੀਦੇ।

PunjabKesari

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਜਾਪਾਨ ਦਾ ਨਿੱਕੇਈ 0.34 ਫੀਸਦੀ ਚੜ੍ਹਿਆ ਹੈ। ਜਦੋਂ ਕਿ ਕੋਰੀਆ ਦਾ ਕੋਸਪੀ 0.54% ਦੇ ਵਾਧੇ ਨਾਲ ਅਤੇ ਚੀਨ ਦਾ ਸ਼ੰਘਾਈ ਕੰਪੋਜ਼ਿਟ 0.15% ਦੇ ਵਾਧੇ ਨਾਲ ਕਾਰੋਬਾਰ ਕਰ ਰਿਹਾ ਹੈ।
7 ਨਵੰਬਰ ਨੂੰ, ਯੂਐਸ ਡਾਓ ਜੋਂਸ ਇੰਡਸਟਰੀਅਲ ਔਸਤ 0.0013% ਡਿੱਗ ਕੇ 43,729 'ਤੇ ਅਤੇ SP 500 0.74% ਵਧ ਕੇ 5,973 'ਤੇ ਆ ਗਿਆ। ਨੈਸਡੈਕ 1.51% ਵਧ ਕੇ 19,269 'ਤੇ ਪਹੁੰਚ ਗਿਆ।
 


author

Harinder Kaur

Content Editor

Related News