ਆਲਟਾਈਮ ਹਾਈ ''ਤੇ ਸ਼ੇਅਰ ਬਾਜ਼ਾਰ : ਸੈਂਸੈਕਸ ਨੇ 82,019 ਦਾ ਪੱਧਰ ਛੂਹਿਆ ਤੇ ਨਿਫਟੀ ਵੀ ਚੜ੍ਹਿਆ

Thursday, Aug 01, 2024 - 09:51 AM (IST)

ਨਵੀਂ ਦਿੱਲੀ - ਸ਼ੇਅਰ ਬਾਜ਼ਾਰ ਨੇ ਅੱਜ ਯਾਨੀ ਵੀਰਵਾਰ ਨੂੰ ਨਵੀਂ ਆਲ ਟਾਈਮ ਹਾਈ ਬਣਾ ਲਈ ਹੈ। ਕਾਰੋਬਾਰ ਦੌਰਾਨ ਸੈਂਸੈਕਸ 82,019 ਅਤੇ ਨਿਫਟੀ 25,050 ਨੂੰ ਛੂਹ ਗਿਆ। ਫਿਲਹਾਲ ਸੈਂਸੈਕਸ 200 ਤੋਂ ਜ਼ਿਆਦਾ ਅੰਕਾਂ ਦੇ ਵਾਧੇ ਨਾਲ 81,950 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ।

ਇਸ ਦੇ ਨਾਲ ਹੀ ਨਿਫਟੀ 'ਚ ਵੀ 50 ਅੰਕਾਂ ਤੋਂ ਜ਼ਿਆਦਾ ਦਾ ਵਾਧਾ ਦਰਜ ਕੀਤਾ ਗਿਆ ਹੈ। 25,050 ਦੇ ਪੱਧਰ 'ਤੇ ਕਾਰੋਬਾਰ ਕਰ ਰਿਹਾ ਹੈ। ਸੈਂਸੈਕਸ ਦੇ 30 ਸ਼ੇਅਰਾਂ 'ਚੋਂ 24 'ਚ ਵਾਧਾ ਅਤੇ 6 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਅੱਜ ਆਟੋ, ਮੈਟਲ ਅਤੇ ਐਨਰਜੀ ਸ਼ੇਅਰਾਂ 'ਚ ਜ਼ਿਆਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ।

ਏਸ਼ੀਆਈ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰ 'ਚ ਅੱਜ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਜਾਪਾਨ ਦਾ ਨਿੱਕੇਈ 2.58% ਅਤੇ ਹਾਂਗਕਾਂਗ ਦਾ ਹੈਂਗ ਸੇਂਗ 0.36% ਹੇਠਾਂ ਹੈ। ਚੀਨ ਦਾ ਸ਼ੰਘਾਈ ਕੰਪੋਜ਼ਿਟ 0.26% ਹੇਠਾਂ ਹੈ।

ਸੀਗਲ ਇੰਡੀਆ ਲਿਮਟਿਡ ਦਾ ਆਈਪੀਓ ਅੱਜ ਖੁੱਲ੍ਹੇਗਾ। ਰਿਟੇਲਰ 5 ਅਗਸਤ ਤੱਕ IPO ਲਈ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 8 ਅਗਸਤ ਨੂੰ ਸ਼ੇਅਰ ਬਾਜ਼ਾਰ 'ਚ ਲਿਸਟ ਕੀਤੇ ਜਾਣਗੇ।

ਸੀਗਲ ਇੰਡੀਆ ਦਾ ਆਈਪੀਓ ਅੱਜ ਤੋਂ ਖੁੱਲ੍ਹੇਗਾ

ਸੀਗਲ ਇੰਡੀਆ ਲਿਮਟਿਡ ਦੀ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈਪੀਓ) ਕੱਲ੍ਹ ਯਾਨੀ 1 ਅਗਸਤ ਨੂੰ ਖੁੱਲ੍ਹੇਗੀ। ਰਿਟੇਲਰ 5 ਅਗਸਤ ਤੱਕ IPO ਲਈ ਬੋਲੀ ਲਗਾ ਸਕਣਗੇ। ਕੰਪਨੀ ਦੇ ਸ਼ੇਅਰ 8 ਅਗਸਤ ਨੂੰ ਬੰਬੇ ਸਟਾਕ ਐਕਸਚੇਂਜ (ਬੀਐਸਈ) ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨਐਸਈ) ਵਿੱਚ ਸੂਚੀਬੱਧ ਕੀਤੇ ਜਾਣਗੇ।
 


Harinder Kaur

Content Editor

Related News